India

HMPV ਭਾਰਤ ‘ਚ ਫੜ ਰਿਹਾ ਜ਼ੋਰ, ਅੱਜ ਫਿਰ ਆਇਆ ਇਕ ਮਾਮਲਾ

ਬਿਉਰੋ ਰਿਪੋਰਟ – HMPV ਵਾਇਰਸ ਦੇ ਭਾਰਤ ਵਿਚ ਹੁਣ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਵਿਚ ਹੁਣ ਤੱਕ 9 ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਅੱਜ ਮਹਾਰਾਸ਼ਟਰ ਵਿਚ HMPV ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਹੁਣ ਮੰਬਈ ਦੇ ਪਵਈ ਦੇ ਹੀਰਾਨੰਦਾਨੀ ਹਸਪਤਾਲ ਵਿੱਚ 6 ਮਹੀਨੇ ਦੀ ਇੱਕ ਬੱਚੀ ਸੰਕਰਮਿਤ ਪਾਈ ਗਈ ਹੈ। ਲੜਕੀ ਨੂੰ 1 ਜਨਵਰੀ ਤੋਂ ਗੰਭੀਰ ਖੰਘ, ਛਾਤੀ ਵਿੱਚ ਜਕੜਨ ਅਤੇ ਆਕਸੀਜਨ ਦਾ ਪੱਧਰ 84% ਤੱਕ ਡਿੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਚੰਗੀ ਗੱਲ ਇਹ ਹੈ ਕਿ ਉਹ ਹੁਣ ਠੀਕ ਹੋ ਗਈ ਹੈ। ਮਹਾਰਾਸ਼ਟਰ ਦੇ ਨਾਗਪੁਰ ਵਿਚ ਇਸ ਤੋਂ ਪਹਿਲਾਂ 2 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮੁੰਬਈ ਵਿਚ HMPV ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਨਾਗਪੁਰ ਵਿਚ 13 ਸਾਲ ਦੀ ਲੜਕੀ ਅਤੇ 7 ਸਾਲ ਦਾ ਲੜਕਾ ਇਸ ਤੋਂ ਸੰਕਰਮਿਤ ਪਾਇਆ ਗਿਆ ਹੈ। ਦੇਸ਼ ਵਿੱਚ ਕੁੱਲ ਕੇਸ 9 ਤੱਕ ਪਹੁੰਚ ਗਏ ਹਨ। ਮਹਾਰਾਸ਼ਟਰ ਵਿੱਚ ਦੋ ਕੇਸ ਪਾਏ ਜਾਣ ਤੋਂ ਇੱਕ ਦਿਨ ਪਹਿਲਾਂ, ਵਾਇਰਸ ਦੇ ਕੁੱਲ 6 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਕਰਨਾਟਕ ਅਤੇ ਤਾਮਿਲਨਾਡੂ ਵਿੱਚ 2-2, ਪੱਛਮੀ ਬੰਗਾਲ ਅਤੇ ਗੁਜਰਾਤ ਵਿੱਚ ਇੱਕ-ਇੱਕ ਕੇਸ ਸ਼ਾਮਲ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਹਨ।

ਇਹ ਵੀ ਪੜ੍ਹੋ – ਪੁਲਿਸ ‘ਤੇ ਹੋਇਆ ਹਮਲਾ, ਖੋਹੇ ਮੋਬਾਇਲ ਤੇ ਦਸਤਾਵੇਜ਼