India

ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਤੇ ਪਈ ਹੋਰ ਮਾਰ,ਵਪਾਰਕ ਸਿਲੰਡਰ ਹੋਇਆ 250 ਰੁਪਏ ਮਹਿੰਗਾ

‘ਦ ਖਾਲਸ ਬਿਉਰੋ:ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਤੇ ਪਈ ਹੋਰ ਮਾਰ ਪੈ ਗਈ ਹੈ । ਇਸ ਵਾਰ ਵਪਾਰਿਕ ਸਿਲੰਡਰ ਵਿੱਚ ਸਿੱਧਾ 250 ਰੁਪਏ ਮਹਿੰਗਾ ਕਰ ਦਿਤਾ ਗਿਆ ਹੈ । ਮਹਿੰਗਾਈ ਦੇ ਮਾਰ ਹੇਠ ਜੀਵਨ ਬਤੀਤ ਕਰ ਰਹੇ ਲੋਕਾਂ ਉਤੇ ਲਗਾਤਾਰ ਵੱਧਦੀਆਂ ਕੀਮਤਾਂ ਕਾਰਣ ਬਹੁਤ ਮਾਰ ਪੈ ਰਹੀ ਹੈ। ਇਕ ਹੀ ਝਟਕੇ ਨਾਲ ਵਧਾਈ ਗਈ 250 ਰੁਪਏ ਦੀ ਕੀਮਤ ਕਾਰਣ ਹੋਰ ਚੀਜਾਂ ਦੀਆਂ ਕੀਮਤਾਂ ਵਿੱਚ ਲਾਜ਼ਮੀ ਵਾਧਾ ਹੋਵੇਗਾ । ਹਾਲੇ ਕੁਝ ਦਿਨ ਪਹਿਲਾਂ ਹੀ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।