ਸ਼ਨੀਵਾਰ ਨੂੰ ਮੋਹਾਲੀ ਵਿੱਚ ਇੱਕ ਹੋਰ ਪੁਲਿਸ ਮੁਕਾਬਲਾ ਹੋਇਆ। ਇੱਥੇ ਲਾਂਡਰਾਂ ਰੋਡ ‘ਤੇ ਬਦਮਾਸ਼ਾਂ ਅਤੇ ਸੀ.ਆਈ.ਏ ਵਿਚਕਾਰ ਗੋਲ਼ੀਬਾਰੀ ਹੋਈ, ਜਿਸ ਵਿੱਚ ਸੀਆਈਏ ਨੇ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਗੈਂਗਸਟਰਾਂ ਦੀ ਪਛਾਣ ਪ੍ਰਿੰਸ ਅਤੇ ਕਰਮਜੀਤ ਵਜੋਂ ਹੋਈ ਹੈ। ਪ੍ਰਿੰਸ ਨੂੰ ਦੋ ਗੋਲੀਆਂ ਲੱਗੀਆਂ। ਉਹ ਪਟਿਆਲਾ ਦਾ ਰਹਿਣ ਵਾਲਾ ਹੈ। ਮੋਹਾਲੀ ਦੀ ਸੀ.ਆਈ.ਏ. ਟੀਮ ਉਸ ਦੇ ਪਿੱਛੇ ਲੱਗੀ ਹੋਈ ਸੀ। ਇਹ ਦੋਵੇਂ ਕਾਰ ਚੋਰੀ, ਫਿਰੌਤੀ ਦੇ ਮਾਮਲੇ ਵਿੱਚ ਲੋੜੀਂਦੇ ਸਨ। ਗੈਂਗਸਟਰ ਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਹੈ।
ਦੱਸ ਦੇਈਏ ਕਿ ਪੁਲਿਸ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ। ਸਨੇਟਾ ਦੇ ਨੇੜੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ। ਪੁਲਿਸ ਨੇ ਜਦੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਨਾਲ ਪ੍ਰਿੰਸ ਦੇ ਪੈਰ ਵਿੱਚ ਗੋਲੀ ਲੱਗੀ ਹੈ, ਜਿਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਪਿਛਲੇ ਦਸ ਦਿਨਾਂ ਵਿੱਚ ਛੇਵੇਂ ਬਦਨਾਮ ਅਪਰਾਧੀ ਦਾ ਐਨਕਾਊਂਟਰ ਕੀਤਾ ਹੈ। ਬਦਨਾਮ ਅਪਰਾਧੀ ਪ੍ਰਿੰਸ ਨਾਲ ਕਾਰ ਚੋਰੀ ਅਤੇ ਫਿਰੌਤੀ ਦੇ ਮਾਮਲੇ ਵਿੱਚ ਲੋੜੀਂਦਾ ਸੀ।
ਮੁਹਾਲੀ ਦੇ ਡੀਐਸਪੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਉਹ 7-8 ਕੇਸਾਂ ਵਿੱਚ ਲੋੜੀਂਦਾ ਸੀ। ਉਨ੍ਹਾਂ ਨੇ 3 ਵਾਹਨ ਖੋਹ ਲਏ ਸਨ। ਸੀਆਈਏ ਨੂੰ ਸੂਚਨਾ ਮਿਲੀ ਸੀ ਕਿ ਉਹ ਇਸ ਇਲਾਕੇ ਵਿੱਚ ਘੁੰਮ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਉਸ ਨੇ ਗੋਲੀਆਂ ਚਲਾ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਪ੍ਰਿੰਸ ਦਾ ਸਾਥੀ ਕਰਮਜੀਤ ਵੀ ਕਾਰ ਵਿੱਚ ਸੀ। ਉਸ ਵੱਲੋਂ ਚਲਾਈ ਗੋਲੀ ਪੁਲਿਸ ਦੀ ਕਾਰ ਦੇ ਸ਼ੀਸ਼ੇ ‘ਤੇ ਲੱਗੀ। ਹਾਲਾਂਕਿ ਪੁਲਿਸ ਵਾਲਿਆਂ ਦਾ ਬਚਾਅ ਹੋ ਗਿਆ। ਮੋਹਾਲੀ ‘ਚ 28 ਨਵੰਬਰ ਨੂੰ ਲਾਂਡਰਾ ਰੋਡ ਤੋਂ ਉਸ ਨੇ ਟੈਕਸੀ ਡਰਾਈਵਰ ਜਤਿੰਦਰ ਸਿੰਘ ਤੋਂ ਬੰਦੂਕ ਦੀ ਨੋਕ ‘ਤੇ ਕਾਰ ਖੋਹ ਲਈ ਸੀ। ਡਰਾਈਵਰ ਨੇ ਉਦੋਂ ਰਾਜਸਥਾਨ ਦੇ ਗੋਗਾਮੇਦੀ ਕਤਲ ਕਾਂਡ ਦੇ ਮੁਲਜ਼ਮ ਨਿਤਿਨ ਫ਼ੌਜੀ ਨੂੰ ਦੋਸ਼ੀ ਠਹਿਰਾਇਆ ਸੀ, ਹਾਲਾਂਕਿ ਡੀਐਸਪੀ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਕਾਰ ਖੋਹੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਬੀਤੇ 10 ਦਿਨਾਂ ਵਿਚ 6 ਬਦਨਾਮ ਅਪਰਾਧੀਆਂ ਦਾ ਐਨਕਾਊਂਟਰ ਕੀਤਾ ਹੈ।