International

ਇੱਕ ਹੋਰ ਜੰਗ ਨੇ ਲਈ ਸੱਤ ਦੀ ਜਾ ਨ, ਕਈ ਜ਼ਖ਼ ਮੀ ਤੇ 19 ਲਾਪ ਤਾ

‘ਦ ਖ਼ਾਲਸ ਬਿਊਰੋ : ਰੂਸ ਵੱਲੋਂ ਯੂਕਰੇਨ ‘ਤੇ ਅੱਜ ਸਵੇਰੇ ਕੀਤੇ ਗਏ ਹਮ ਲੇ ਤੋਂ ਬਾਅਦ ਯੂਕਰੇਨ ਵਿੱਚ ਸਥਿਤੀ ਤਣਾ ਅਪੂਰਨ ਬਣ ਗਈ ਹੈ। ਯੂਕਰੇਨ ਪੁ ਲਿਸ ਨੇ ਰੂਸੀ ਬਲਾਂ ਦੁਆਰਾ ਕੀਤੀ ਗਈ ਬੰ ਬਾਰੀ ਵਿੱਚ ਸੱਤ ਲੋਕਾਂ ਦੀ ਮੌ ਤ ਹੋਣ ਦਾ ਦਾਅਵਾ ਕੀਤਾ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਓਡੇਸਾ ਦੇ ਬਾਹਰ ਪੋਡਿਲਸਕ ਵਿੱਚ ਇੱਕ ਫੌ ਜੀ ਯੂਨਿਟ ‘ਤੇ ਹੋਏ ਹ ਮਲੇ ਵਿੱਚ ਛੇ ਲੋਕਾਂ ਦੀ ਮੌ ਤ ਹੋ ਗਈ ਹੈ ਅਤੇ ਸੱਤ ਲੋਕ ਜ਼ਖ ਮੀ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਮਾਰੀਉਪੋਲ ਸ਼ਹਿਰ ਵਿੱਚ ਵੀ ਇੱਕ ਵਿਅਕਤੀ ਦੀ ਮੌ ਤ ਹੋ ਗਈ ਹੈ। ਇਸ ਤੋਂ ਇਲਾਵਾ 19 ਲੋਕ ਲਾਪਤਾ ਹਨ।

ਹਾਲਾਂਕਿ ਰੂਸ ਨੇ ਇਸ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਨਾਗਰਿਕ ਠਿਕਾਣਿਆਂ ਉੱਤੇ ਹ ਮਲੇ ਕੀਤੇ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਬੈਠਕ ਵਿੱਚ ਮੈਂਬਰ ਦੇਸ਼ਾਂ ਨੇ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ।

ਰੂਸ-ਯੂਕਰੇਨ ਦੇ ਮੌਜੂਦਾ ਤਣਾਅ ਦੇ ਮੱਦੇਨਜ਼ਰ ਤੇਲ ਦੀਆਂ ਕੀਮਤਾਂ ਪਿਛਲੇ ਸੱਤਾਂ ਸਾਲਾਂ ਦੌਰਾਨ ਪਹਿਲੀ ਵਾਰ ਸੌ ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈਆਂ ਹਨ। ਰੂਸੀ ਕਾਰਵਾਈ ਕਰਕੇ ਏਸ਼ੀਆ ਦੇ ਸ਼ੇਅਰ ਬਾਜ਼ਾਰ ਵੀ ਦੋ ਤੋਂ ਤਿੰਨ ਫ਼ੀਸਦੀ ਹੇਠਾਂ ਤੱਕ ਕਾਰੋਬਾਰ ਕਰ ਰਹੇ ਹਨ। ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ਦੇ ਡੋਨੇਤਸਕ ਅਤੇ ਲੁਹਾਂਸਕ ਵਿੱਚ ਫ਼ੌ ਜੀ ਦਸਤੇ ਭੇਜਣ ਦਾ ਐਲਾਨ ਕੀਤਾ ਸੀ ਤਾਂ ਤੇਲ ਦੀਆਂ ਕੀਮਤਾਂ 98 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ। ਨਿਵੇਸ਼ਕਾਂ ਵਿੱਚ ਡਰ ਹੈ ਕਿਉਂਕਿ ਤੇਲ ਨੂੰ ਇੱਕ ਸੁਰੱਖਿਅਤ ਨਿਵੇਸ਼ ਸਮਝਿਆ ਜਾਂਦਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਰੂਸ ਦੇ ਕਦਮ ਦੀ ਨਿੰਦਾ ਕਰਨ ਦੇ ਤਹਿਤ ਉਠਾਏ ਜਾਣ ਵਾਲੇ ਕਦਮਾਂ ਦੇ ਬਾਰੇ ਸੂਚਿਤ ਕੀਤਾ ਹੈ।