The Khalas Tv Blog International ਅਫ਼ਗਾਨਿਸਤਾਨ ‘ਚ ਲੜਕੀਆਂ ‘ਤੇ ਲੱਗੀ ਇੱਕ ਹੋਰ ਪਾਬੰਦੀ
International

ਅਫ਼ਗਾਨਿਸਤਾਨ ‘ਚ ਲੜਕੀਆਂ ‘ਤੇ ਲੱਗੀ ਇੱਕ ਹੋਰ ਪਾਬੰਦੀ

Another ban on girls in Afghanistan

ਅਫ਼ਗਾਨਿਸਤਾਨ ‘ਚ ਲੜਕੀਆਂ ‘ਤੇ ਲੱਗੀ ਇੱਕ ਹੋਰ ਪਾਬੰਦੀ

ਅਫਗਾਨਿਸਤਾਨ : ਤਾਲਿਬਾਨ ਨੇ ਔਰਤਾਂ ਦੀ ਆਜ਼ਾਦੀ ‘ਤੇ ਇੱਕ ਹੋਰ ਰੋਕ ਲਾਉਂਦਿਆਂ ਨਵਾਂ ਫੁਰਮਾਨ ਜਾਰੀ ਕੀਤਾ ਹੈ ਜਿਸ ਦੇ ਮੁਤਾਬਿਕ ਅਫ਼ਗਾਨਿਸਤਾਨ ਵਿੱਚ ਲੜਕੀਆਂ ਦੇ ਲਈ ਸਿੱਖਿਆ ਦੇ ਦਰਵਾਜ਼ੇ ਬੰਦ ਕਰਨ ਤੋਂ ਬਾਅਦ ਹੁਣ ਤਾਲਿਬਾਨ ਨੇ ਗੈਰ ਸਰਕਾਰੀ ਸੰਸਥਾਵਾਂ ਵਿੱਚ ਔਰਤਾਂ ਦੇ ਕੰਮ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਹੈ।

ਅਫਗਾਨਿਸਤਾਨ ਦੀ TOLOnews ਏਜੰਸੀ ਦੀ ਰਿਪੋਰਟ ਅਨੁਸਾਰ  ਤਾਲਿਬਾਨ ਦੀ ਅਗਵਾਈ ਵਾਲੀ ਆਰਥਿਕਤਾ ਮੰਤਰਾਲੇ ਨੇ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾਵਾਂ ਨੂੰ ਅਗਲੀ ਘੋਸ਼ਣਾ ਤੱਕ ਮਹਿਲਾ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਹੈ।

ਟੋਲੋ ਨਿਊਜ਼ ਨੇ ਤਾਲਿਬਾਨ ਦੇ ਬੁਲਾਰੇ ਅਬਦੁਲ ਰਹਿਮਾਨ ਹਬੀਬ ਦਾ ਹਵਾਲਾ ਦਿੰਦੇ ਕਿਹਾ ਕਿ ਇਸਲਾਮਿਕ ਸੰਗਠਨ ਦੇ ਆਰਥਿਕ ਮੰਤਰਾਲਾ (MOE) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸੰਗਠਨ, ਜਿਸ ਨੂੰ MOE ਤੋਂ ਲਾਇਸੈਂਸ ਮਿਲਿਆ ਹੈ, ਜੇਕਰ ਉਹ ਹੁਕਮਾਂ ਨੂੰ ਨਹੀਂ ਮੰਨਦੇ ਤਾਂ ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ “ਅਫਗਾਨਿਸਤਾਨ ਦੇ ਲੋਕਾਂ ਲਈ ਵਿਨਾਸ਼ਕਾਰੀ” ਹੋਵੇਗਾ।

ਇਸ ਤੋਂ ਕੁਝ ਦਿਨ ਪਹਿਲਾਂ ਹੀ ਅਫਗਾਨਿਸਤਾਨ ਵਿੱਚ ਔਰਤਾਂ ਦੇ ਯੂਨੀਵਰਸਿਟੀਆਂ ਵਿੱਚ ਜਾਣ ਉੱਤੇ ਰੋਕ ਲਗਾ ਦਿੱਤੀ ਗਈ ਸੀ। ਦੇਸ਼ ਦੀ ਤਾਲਿਬਾਨ ਸਰਕਾਰ ਦੇ ਇਸ ਫੈਸਲੇ ਦੀ ਸੰਯੁਕਤ ਰਾਸ਼ਟਰ ਨੇ ਨਿੰਦਾ ਕਰਦਿਆਂ ਟਿੱਪਣੀ ਕੀਤੀ ਹੈ ਕਿ ਇਹ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ। ਹਾਲਾਂਕਿ, ਤਾਲਿਬਾਨ ਸਰਕਾਰ ਨੇ ਇਸ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਇਹ ਕਾਰਨ ਦਿੱਤਾ ਹੈ ਕਿ ਐਨਜੀਓ ਦਾ ਮਹਿਲਾ ਸਟਾਫ ਹਿਜਾਬ ਨਾ ਪਾ ਕੇ ਸ਼ਰੀਆ ਕਾਨੂੰਨ ਦੀ ਉਲੰਘਣਾ ਕਰ ਰਿਹਾ ਸੀ।

ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਨਵਾਂ ਹੁਕਮ , ਲੜਕੀਆਂ ਲਈ ਲਗਾਈ ਇਹ ਪਾਬੰਦੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਾਲਿਬਾਨ ਨੇ ਅਫਗਾਨ ‘ਤੇ ਕਬਜ਼ਾ ਕਰਨ ਦੇ ਬਾਅਦ ਔਰਤਾਂ ਤੇ ਕੁੜੀਆਂ ਦੀ ਸਿੱਖਿਆ ਲਈ ਫਰਮਾਨ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਪੁਰਸ਼ਾਂ ਦੇ ਸਕੂਲਾਂ ਵਿਚ ਕੁੜੀ ਨਹੀਂ ਪੜ੍ਹ ਸਕੇਗੀ ਤੇ ਨਾਲ ਹੀ ਇਨ੍ਹਾਂ ਨੂੰ ਮਹਿਲਾ ਟੀਚਰ ਹੀ ਪੜ੍ਹਾ ਸਕਣਗੇ।

ਤਾਲਿਬਾਨ ਨੇ ਆਉਂਦਿਆਂ ਹੀ ਔਰਤਾਂ ‘ਤੇ ਕਈ ਪਾਬੰਦੀਆਂ ਲਾ ਦਿੱਤੀਆਂ

ਪਿਛਲੇ ਸਾਲ ਅਗਸਤ ‘ਚ ਇਸਲਾਮਿਕ ਕੱਟੜਪੰਥੀਆਂ ਨੇ ਅਫਗਾਨਿਸਤਾਨ ‘ਤੇ ਸੱਤਾ ਹਾਸਲ ਕਰ ਲਈ ਸੀ। ਉਦੋਂ ਤੋਂ ਹੀ ਔਰਤਾਂ ਦੀ ਸਿੱਖਿਆ ਅਤੇ ਆਜ਼ਾਦੀ ਵਿੱਚ ਰੁਕਾਵਟ ਆਈ ਸੀ। ਅਫਗਾਨਿਸਤਾਨ ਵਿੱਚ ਔਰਤਾਂ ਉੱਤੇ ਕਈ ਪਾਬੰਦੀਆਂ ਲਾਈਆਂ ਗਈਆਂ ਸਨ ਜਿਸ ਵਿਚ ਪਾਰਕਾਂ, ਜਿੰਮਾਂ ਵਿਚ ਮਹਿਲਾਵਾਂ ਦੀ ਐਂਟਰੀ ‘ਤੇ ਬੈਨ ਤੇ ਕੰਮ ਕਰਨ ‘ਤੇ ਬੈਨ ਆਦਿ ਸ਼ਾਮਲ ਹੈ।

Exit mobile version