ਬਿਉਰੋ ਰਿਪੋਰਟ – ਮੁਹਾਲੀ ਦੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਇੱਕ ਦਾਨੀ ਸੱਜਣ ਵੱਲੋਂ ਏਅਰ ਕੰਡੀਸ਼ਨ ਬੱਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਈ ਭੇਟ ਕੀਤੀ ਗਈ ਹੈ। ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਦਾਨੀ ਸੱਜਣ ਨੇ ਆਪਣਾ ਨਾਂ ਜਨਤਕ ਨਾ ਕਰਨ ਦੀ ਅਪੀਲ ਕਰਦੇ ਹੋਏ ਬੱਸ ਦੀ ਚਾਬੀ ਅਤੇ ਸਾਰੇ ਕਾਗਜ਼ਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੇ ਹਨ।
ਦਾਨੀ ਸੱਜਣ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਬੱਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ, ਗੁਟਕਾ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਨਵੇਂ ਸਰੂਪ ਦੇਣ ਦੀ ਚੱਲ ਰਹੀ ਨਿਸ਼ਕਾਮ ਸੇਵਾ ਵਿੱਚ ਲਗਾਈ ਜਾਵੇ। ਬੱਸ ਵਿੱਚ ਬਹੁਤ ਵੱਡੀ ਪਾਲਕੀ ਸਾਹਿਬ ਵੀ ਲਗਵਾਈ ਹੋਈ ਹੈ। ਬੱਸ ਨੂੰ ਅੰਦਰੋਂ ਅਤੇ ਬਾਹਰੋਂ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਹੈ। ਇਸ ਦੀ ਲਾਗਤ ਤਕਰੀਬਨ 40 ਲੱਖ ਦੱਸੀ ਜਾ ਰਹੀ ਹੈ।
ਇਸ ਤੋ ਪਹਿਲਾਂ ਵੀ ਦਾਨੀ ਸੱਜਣਾਂ ਵੱਲੋਂ 2 ਆਲੀਸ਼ਾਨ ਏਅਰ ਕੰਡੀਸ਼ਨਡ ਬੱਸਾਂ, ਮਹਿੰਦਰਾ ਸਕਾਰਪਿਓ, ਮਹਿੰਦਰਾ ਜਾਇਲੋ, ਮਹਿੰਦਰਾ ਮਰਾਜ਼ੋ, ਮਰੂਤੀ ਵਰਸਾ, 3 ਮਰੂਤੀ ਈਕੋ, ਕਵਾਲਿਸ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ।