‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਥਕ ਤਾਲਮੇਲ ਜਥੇਬੰਦੀ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਉਸਾਰੂ ਮੱਦਾਂ ਜੋੜਨ ਦਾ ਖਰੜਾ ਤਿਆਰ ਕਰਨ ਸਬੰਧੀ 20 ਮਾਰਚ ਨੂੰ ਸਵੇਰੇ 9:30 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਚੰਡੀਗੜ੍ਹ ਦੇ ਸੈਕਟਰ 28-ਏ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਇੱਕ ਵਿਚਾਰ ਗੋਸ਼ਟੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਕੇਵਲ ਸਿੰਘ ਨੇ ਇਸ ਵਿਚਾਰ ਗੋਸ਼ਟੀ ਦੇ ਪਹਿਲੇ ਪੜਾਅ ਵਿੱਚ 40-50 ਪੰਥਕ ਸੇਵਕ, ਵਿਦਵਾਨਾਂ ਦੇ ਸ਼ਾਮਿਲ ਹੋਣ ਦੀ ਉਮੀਦ ਕੀਤੀ ਹੈ।
ਦਰਅਸਲ, ਖ਼ਾਲਸਾ ਪੰਥ ਦੇ ਪੰਥ ਦਰਦੀਆਂ ਵੱਲੋਂ 12-13 ਜੂਨ 2021 ਨੂੰ ਲੁਧਿਆਣਾ ਵਿੱਚ ਵਰਚੁਅਲ ਪੰਥਕ ਅਸੈਂਬਲੀ ਵਿੱਚ ਅਹਿਮ ਮਤੇ ਪਾਸ ਕੀਤੇ ਗਏ ਸਨ। ਮਤਾ ਨੰਬਰ ਤਿੰਨ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਵੇਲੇ ਸਿੱਖ ਗੁਰਦੁਆਰਾ ਐਕਟ 1925 ਵਿੱਚ ਉਸਾਰੂ ਮੱਦਾਂ ਜੋੜਨ ਦਾ / ਤਬਦੀਲੀਆਂ ਦਾ ਖਰੜਾ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਭਾਵ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 100 ਸਾਲਾ ਪੁਰਾਣੀ ਚੋਣ ਪ੍ਰਣਾਲੀ ਅਤੇ ਵਿਧਾਨ ਵਿੱਚ ਬਦਲਾਅ ਹੋਵੇ। ਸਭ ਤੋਂ ਪਹਿਲਾਂ ਮੌਜੂਦਾ ਚੋਣ ਵਿਧੀ ਫ਼ਸਟ ਪਾਸਟ ਦਾ ਪੋਸਟ ਵਾਲੀ ਪ੍ਰਣਾਲੀ ਦੀ ਥਾਂ ਅਨੁਪਾਤਕ ਪ੍ਰਤੀਨਿਧਤਾ ਵਾਲੀ ਪ੍ਰਣਾਲੀ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ।
Comments are closed.