ਬਿਉਰੋ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੀ ਕੰਪਾਰਟਮੈਂਟ ਦੀ ਪ੍ਰੀਖਿਆ ਜੁਲਾਈ ਮਹੀਨੇ ਵਿੱਚ ਕਰਵਾਈ ਜਾਵੇਗੀ। ਪ੍ਰੀਖਿਆ 4 ਜੁਲਾਈ ਨੂੰ ਸ਼ੁਰੂ ਹੋਵੇਗੀ। ਪ੍ਰੀਖਿਆ ਸਬੰਧੀ ਜ਼ਿਆਦਾ ਜਾਣਕਾਰੀ ਲੈਣ ਲਈ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਹਾਸਲ ਕੀਤੀ ਜਾ ਸਕਦੀ ਹੈ ।
ਬੋਰਡ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ 5ਵੀਂ ਦੀ ਪ੍ਰੀਖਿਆ 4 ਜੁਲਾਈ ਨੂੰ ਸ਼ੁਰੂ ਹੋ ਕੇ 11 ਜੁਲਾਈ ਤੱਕ ਚੱਲੇਗੀ। 8ਵੀਂ ਕਲਾਸ ਦੀ ਪ੍ਰੀਖਿਆ 4 ਜੁਲਾਈ ਤੋਂ 16 ਜੁਲਾਈ ਦੇ ਵਿਚਾਲੇ ਹੋਵੇਗੀ। 10ਵੀਂ ਦੀ ਪ੍ਰੀਖਿਆ 4 ਜੁਲਾਈ ਤੋਂ 16 ਜੁਲਾਈ ਅਤੇ 12ਵੀਂ ਦੀ ਪ੍ਰੀਖਿਆ 4 ਜੁਲਾਈ ਤੋਂ 19 ਜੁਲਾਈ ਦੇ ਵਿਚਾਲੇ ਹੋਵੇਗੀ।
ਪ੍ਰੀਖਿਆ ਦਾ ਟਾਈਮ ਵੀ ਕੀਤਾ ਗਿਆ ਜਾਰੀ
ਬੋਰਡ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਕਲਾਸ 5ਵੀਂ ਦੀ ਪ੍ਰੀਖਿਆ ਸਵੇਰ 10 ਵਜੇ ਤੋਂ ਸ਼ੁਰੂ ਹੋਵੇਗੀ। ਜਦਕਿ 8ਵੀਂ,10ਵੀਂ ਅਤੇ 12ਵੀਂ ਦੀ ਪ੍ਰੀਖਿਆ 11 ਵਜੇ ਸ਼ੁਰੂ ਹੋਵੇਗੀ। ਪ੍ਰੀਖਿਆ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੇ ਲਾਗਿਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ – ਪੰਜਾਬ ‘ਚ ਹੋਇਆ ਵੱਡਾ ਪ੍ਰਸ਼ਾਸਨਿਕ ਬਦਲਾਅ, ਕਈ ਅਫਸਰ ਬਦਲੇ