The Khalas Tv Blog India ਆਮ ਆਦਮੀ ਹੈ ਪਾਰਟੀ ਬੱਚਿਆਂ ਦੀ ਪਾਰਟੀ : ਅਨਿਲ ਵਿੱਜ
India Punjab

ਆਮ ਆਦਮੀ ਹੈ ਪਾਰਟੀ ਬੱਚਿਆਂ ਦੀ ਪਾਰਟੀ : ਅਨਿਲ ਵਿੱਜ

ਦ ਖ਼ਾਲਸ ਬਿਊਰੋ : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪੰਜਾਬ ਸਰਕਾਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਨਿਲ ਵਿੱਜ ਨੇ ਕਿਹਾ ਕਿ ਪੰਜਾਬ ਵਿੱਚ ਜੋ ਸਰਕਾਰ ਆਈ ਹੈ, ਉਹ ਬੱਚਿਆਂ ਦੀ ਪਾਰਟੀ ਹੈ ਅਤੇ ਉਨ੍ਹਾਂ ਨੂੰ ਮੁੱਦਿਆਂ ਦੀ ਪੂਰੀ ਜਾਣਕਾਰੀ ਨਹੀਂ ਹੈ। ਚੰਡੀਗੜ੍ਹ ਦਾ ਮਸਲਾ ਹੈ ਪਰ ਇਹ ਇਕੱਲਾ ਮਸਲਾ ਨਹੀਂ ਹੈ, ਉਸ ਦੇ ਨਾਲ ਐਸਵਾਈਐਲ ਦੇ ਪਾਣੀਆਂ ਦਾ ਮਸਲਾ ਹੈ, ਹਿੰਦੀ ਬੋਲਦੇ ਇਲਾਕੇ ਦਾ ਮਸਲਾ ਹੈ ਤਾਂ ਇਨ੍ਹਾਂ ਸਾਰਿਆਂ ਦਾ ਫੈਸਲਾ ਹੋਵੇਗਾ ਕਿਸੇ ਇੱਕ ਦਾ ਨਹੀਂ।

ਵਿੱਜ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦੁੱਧ ਦੇ ਦੰਦ ਅਜੇ ਤੱਕ ਟੁੱਟੇ ਵੀ ਨਹੀਂ। ਇਸ ਪਾਰਟੀ ਦਾ ਜਨਮ ਧੋਖੇ ਚੋਂ ਹੋਇਆ ਹੈ ਅਤੇ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਕਿਤੇ ਵੀ ਇਹ ਏਜੰਡਾ ਨਹੀਂ ਸੀ ਕਿ ਇੱਕ ਸਿਆਸੀ ਪਾਰਟੀ ਬਣਾਈ ਜਾਵੇਗੀ। ਅਨਿਲ ਵਿੱਜ ਨੇ ਇਹ ਬਿਆਨ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦਾ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਦਿੱਤਾ ਹੈ।

Exit mobile version