The Khalas Tv Blog India ਅਨਿਲ ਵਿਜ ਨੇ ਠੋਕਿਆ ਵੱਡਾ ਦਾਅਵਾ! ਦੱਸਿਆ ਖੁਦ ਨੂੰ ਸੀਨੀਅਰ
India

ਅਨਿਲ ਵਿਜ ਨੇ ਠੋਕਿਆ ਵੱਡਾ ਦਾਅਵਾ! ਦੱਸਿਆ ਖੁਦ ਨੂੰ ਸੀਨੀਅਰ

ਬਿਊਰੋ ਰਿਪੋਰਟ – ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ (Anil Vij) ਨੇ ਇਕ ਵਾਰ ਫਿਰ ਮੁੱਖ ਮੰਤਰੀ ਦੀ ਕੁਰਸੀ ‘ਤੇ ਦਾਅਵਾ ਠੋਕ ਦਿੱਤਾ ਹੈ। ਵਿੱਜ ਨੇ ਅੰਬਾਲਾ ਛਾਉਣੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਹੁੰਦਿਆਂ ਆਪਣੇ ਕੀਤੇ ਹੋਏ ਕੰਮਾਂ ਦਾ ਜ਼ਿਕਰ ਕਰਦਿਆਂ ਇਹ ਦਆਵਾ ਕੀਤਾ ਹੈ। ਇਸ ਤੋਂ ਇਲਾਵਾ ਵਿਜ ਨੇ ਕਿਹਾ ਕਿ ਉਹ ‘ਪੂਰੇ ਹਰਿਆਣਾ ਵਿੱਚ ਗਏ ਹਨ ਅਤੇ ਲੋਕ ਕਹਿ ਰਹੇ ਸਨ ਕਿ ਤੁਸੀਂ ਸੀਨੀਅਰ ਹੋ, ਤੁਸੀਂ ਮੁੱਖ ਮੰਤਰੀ ਕਿਉਂ ਨਹੀਂ ਬਣੇ? ਉਨ੍ਹਾਂ ਲੋਕਾਂ ਦੀ ਮੰਗ ‘ਤੇ ਮੈਂ ਆਪਣੀ ਸੀਨੀਆਰਤਾ ਦੇ ਆਧਾਰ ‘ਤੇ ਮੁੱਖ ਮੰਤਰੀ ਬਣਨ ਦਾ ਦਾਅਵਾ ਪੇਸ਼ ਕਰਾਂਗਾ। ਪਾਰਟੀ ਬਣਾਉਂਦੀ ਹੈ ਜਾਂ ਨਹੀਂ ਇਹ ਉਨ੍ਹਾਂ ਦਾ ਫੈਸਲਾ ਹੈ।

ਵਿਜ ਨੇ ਅੱਗੇ ਕਿਹਾ ਕਿ ਉਨ੍ਹਾਂ ਅੱਜ ਤੱਕ ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ, ਪਰ ਅੱਜ ਮੈਂ ਆਪਣਾ ਦਾਅਵਾ ਪੇਸ਼ ਕਰ ਰਿਹਾ ਹਾਂ। ਜੇਕਰ ਪਾਰਟੀ ਨੇ ਮੈਨੂੰ ਮੁੱਖ ਮੰਤਰੀ ਬਣਾਇਆ ਤਾਂ ਮੈਂ ਹਰਿਆਣਾ ਦੀ ਤਕਦੀਰ ਬਦਲ ਦਿਆਂਗਾ, ਇਸ ਦੀ ਤਸਵੀਰ ਬਦਲ ਦਿਆਂਗਾ।

ਇਹ ਵੀ ਪੜ੍ਹੋ –  ਨਸ਼ਿਆਂ ਖਿਲਾਫ ਸਰਕਾਰ ਨੇ ਚੁੱਕਿਆ ਵੱਡਾ ਕਦਮ! ਸੁਲਤਾਨਪੁਰ ਲੋਧੀ ਦੇ ਪਿੰਡ ਖੋਲ੍ਹਿਆ ਵੱਡਾ ਕੇਂਦਰ

 

Exit mobile version