Sports

ਕ੍ਰਿਕਟ ਦੇ ਇਤਿਹਾਸ ‘ਚ ਗੇਂਦ ਨਾਲ ਨਹੀਂ ‘ਟਾਇਮ ਆਉਟ’ ਨਾਲ ‘ਆਉਟ’ ਹੋਇਆ ਖਿਡਾਰੀ !

ਬਿਉਰੋ ਰਿਪੋਰਟ : ਕ੍ਰਿਕਟ ਦੇ ਤਕਰੀਬਨ ਡੇਢ ਸੌ ਸਾਲ ਪੁਰਾਣੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਖਿਡਾਰੀ ਇੱਕ ਗੇਂਦ ਨਾਲ ਨਹੀਂ ਬਲਕਿ ਕ੍ਰਿਕਟ ਦੇ ਉਸ ਨਿਯਮ ਦੇ ਨਾਲ ਆਉਟ ਹੋਇਆ ਜੋ ਸ਼ਾਇਦ ਹੀ ਕਿਸੇ ਕ੍ਰਿਕਟਕ ਨੂੰ ਪਤਾ ਹੋਏ । ਇਹ ਆਉਟ ਹੁਣ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ ਹੈ । ਵਰਲਡ ਕੱਪ ਵਿੱਚ ਸੋਮਵਾਰ 6 ਨਵੰਬਰ ਨੂੰ ਸ਼੍ਰੀ ਲੰਕਾ ਅਤੇ ਬੰਗਲਾਦੇਸ਼ ਦੇ ਵਿਚਾਲੇ ਮੈਚ ਚੱਲ ਰਿਹਾ ਸੀ। ਸ਼੍ਰੀਲੰਕਾ ਦੇ ਬੱਲੇਬਾਜ਼ ਐਂਜੇਲੋ ਮੈਥਯੂਜ ਨੂੰ ਟਾਇਮ ਆਉਟ ਦੀ ਵਜ੍ਹਾ ਕਰਕੇ ਆਉਟ ਦਿੱਤਾ ਗਿਆ । ਕੌਮਾਂਤਰੀ ਕ੍ਰਿਕਟ ਵਿੱਚ ਇਹ ਪਹਿਲਾਂ ਮੌਕਾ ਸੀ ਜਦੋਂ ਕੋਈ ਖਿਡਾਰੀ ਟਾਇਮ ਆਉਟ ਹੋਇਆ ਹੋਵੇ। ਮੈਥਯੂਜ਼ ਸ਼੍ਰੀਲੰਕਾ ਦਾ ਚੌਥਾ ਵਿਕਟ ਡਿੱਗਣ ਤੋਂ ਬਾਅਦ ਬੱਲੇਬਾਜ਼ੀ ਕਰਨ ਦੇ ਲਈ ਆਏ ਸਨ । ਪਰ ਉਨ੍ਹਾਂ ਨੇ ਸਟ੍ਰਾਇਕ ਲੈਣ ਦੇ ਲਈ 2 ਮਿੰਟ ਤੋਂ ਜ਼ਿਆਦਾ ਦਾ ਸਮਾਂ ਲੱਗਾ ਦਿੱਤਾ । ਇਸ ਵਿਚਾਲੇ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਇਮ ਆਉਟ ਦੀ ਅਪੀਲ ਕੀਤੀ ਅੰਪਾਇਰ ਨੇ ਮੈਥਯੂਜ ਨੂੰ ਆਉਟ ਕਰਾਰ ਦੇ ਦਿੱਤਾ ।

ਕੀ ਹੁੰਦਾ ਹੈ ਟਾਇਮ ਆਉਟ

ਕ੍ਰਿਕਟ ਦੇ ਨਿਯਮ ਬਣਾਉਣ ਵਾਲੀ ਸੰਸਥਾ ਮੇਰਿਲਬੋਨ ਕ੍ਰਿਕਟ ਕਲੱਬ ਦੇ ਮੁਤਾਬਿਕ ਟੈਸਟ ਕ੍ਰਿਕਟ ਵਿੱਚ ਜੇਕਰ ਕੋਈ ਬੱਲੇਬਾਜ਼ ਪਿਛਲੀ ਵਿਕਟ ਡਿੱਗਣ ਦੇ 3 ਮਿੰਟ ਬਾਅਦ ਤੱਕ ਮੈਦਾਨ ਵਿੱਚ ਨਹੀਂ ਉਤਰ ਦਾ ਹੈ ਤਾਂ ਵਿਰੋਧੀ ਟੀਮ ਆਉਟ ਦੀ ਅਪੀਲ ਕਰ ਸਕਦੀ ਹੈ । ਵਨਡੇ ਕ੍ਰਿਕਟ ਵਿੱਚ ਇਹ ਸਮਾਂ 2 ਮਿੰਟ ਦਾ ਹੁੰਦਾ ਹੈ । ਅਤੇ ਟੀ-20 ਵਿੱਚ 90 ਸੈਕੰਡ ਯਾਨੀ ਡੇਢ ਮਿੰਟ ਦਾ ਹੁੰਦਾ ਹੈ । ਵਿਕਟ ਗੇਂਦਬਾਜ਼ੇ ਦੇ ਖਾਤੇ ਵਿੱਚ ਨਹੀਂ ਜਾਂਦੀ ਹੈ ।

ਕਿਵੇਂ ਹੋਇਆ ਮੈਥਿਉ ਦਾ ਟਾਇਮ ਆਉਟ

ਸ਼੍ਰੀਲੰਕਾ ਦੀ ਇਨਿੰਗ ਦੇ 25 ਵੇਂ ਓਵਰ ਵਿੱਚ ਸਦੀਕਾ ਸਮਰਵਿਕਰਮਾ ਦਾ ਵਿਕਟ ਡਿੱਗਣ ਦੇ ਬਾਅਦ ਐਂਜੇਲੋ ਮੈਥਯੂਜ ਮੈਦਾਨ ‘ਤੇ ਆਏ। ਉਹ ਬੈਟਿੰਗ ਦੇ ਲਈ ਤਿਆਰ ਹੋ ਰਹੇ ਸੀ। ਤਾਂ ਹੀ ਉਨ੍ਹਾਂ ਦੇ ਹੈਲਮੇਟ ਦਾ ਸਟ੍ਰੈਪ ਟੁੱਟ ਗਿਆ । ਅਜਿਹੇ ਵਿੱਚ ਉਨ੍ਹਾਂ ਨੇ ਦੂਜਾ ਹੈਲਮੇਟ ਮੰਗਵਾਇਆ । ਜਦੋਂ ਤੱਕ ਡਰੈਸਿੰਗ ਰੂਮ ਤੋਂ ਹੈਲਮੇਟ ਆਉਂਦਾ ਮੈਥਯੂਜ ਖੇਡਣ ਉਤਰੇ ਤਾਂ 2 ਮਿੰਟ ਤੋਂ ਵੱਧ ਸਮਾਂ ਨਿਕਲ ਗਿਆ ਸੀ । ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਅੰਪਾਇਰ ਤੋਂ ਮੈਥਯੂਜ ਦੇ ਆਉਟ ਦੀ ਅਪੀਲ ਕੀਤੀ । ਅੰਪਾਇਰ ਨੇ ਸ਼ਾਕਿਬ ਤੋਂ ਪੁੱਛਿਆ ਕਿ ਉਹ ਮਜ਼ਾਕ ਕਰ ਰਹੇ ਹਨ ਜਾਂ ਫਿਰ ਵਾਕਿਏ ਹੀ ਅਪੀਲ ਕਰ ਰਹੇ ਹਨ । ਸ਼ਾਕਿਬ ਅਪੀਲ ‘ਤੇ ਕਾਇਮ ਰਹੇ ਅਤੇ ਮੈਥਯੂਜ ਨੂੰ ਆਉਟ ਕਰਾਰ ਦਿੱਤਾ ਗਿਆ ।

ਸ਼ਾਕਿਬ ਦੀ ਅਪੀਲ ਦੇ ਪਿੱਛੇ ਕਾਰਨ

ਟਾਇਮ ਆਉਟ ਭਾਵੇ ਨਿਯਮਾਂ ਦੇ ਤਹਿਤ ਆਉਂਦਾ ਹੈ । ਪਰ ਇਸ ਦੇ ਲਈ ਅਪੀਲ ਕਰਨਾ ਆਮਤੌਰ ‘ਤੇ ਖੇਡ ਭਾਵਨਾ ਦੇ ਖਿਲਾਫ ਮੰਨਿਆ ਜਾਂਦਾ ਹੈ। ਕੌਮਾਂਤਰੀ ਕ੍ਰਿਕਟ ਵਿੱਚ ਪਹਿਲਾਂ ਵੀ ਅਜਿਹੀ ਕਈ ਘਟਨਾਵਾਂ ਸਾਹਮਣੇ ਆਇਆ ਹਨ । ਜਦੋਂ ਫੀਲਡਿੰਗ ਕਪਤਾਨ ਅਪੀਲ ਕਰ ਸਕਦਾ ਹੈ । ਪਰ ਅਜਿਹਾ ਨਹੀਂ ਹੋਇਆ ਹੈ । ਅਜਿਹੇ ਵਿੱਚ ਸਵਾਲ ਉੱਠ ਦਾ ਹੈ ਕਿ ਸ਼ਾਕਿਬ ਨੇ ਅਪੀਲ ਕਿਉਂ ਕੀਤੀ । ਇਸ ਦੇ ਪਿੱਛੇ ਤਿੰਨ ਵਜ੍ਹਾ ਸੀ ।

ਤਿੰਨ ਵਜ੍ਹਾ ਹੈ ਸ਼ਾਕਿਬ ਦੀ ਅਪੀਲ ਦੇ ਪਿੱਛੇ

ਸ਼ਾਕਿਬ ਦੀ ਟੀਮ ਵਰਲਡ ਕੱਪ ਵਿੱਚ ਹੁਣ ਤੱਕ ਇੱਕ ਹੀ ਮੈਚ ਜਿੱਤੀ ਹੈ । ਅਜਿਹੇ ਵਿੱਚ ਇੱਕ ਹੋਰ ਮੁਕਾਬਲਾ ਆਪਣੇ ਨਾ ਕਰਨ ਦਾ ਪਰੈਸ਼ਨ ਸੀ । ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਵਿਚਾਲੇ 2018 ਤੋਂ ਦੁਸ਼ਮਣੀ ਚੱਲ ਰਹੀ ਹੈ ਜਦੋਂ ਨਿਦਾਹਾਸ ਟਰਾਫੀ ਵਿੱਚ ਬੰਗਲਾਦੇਸ਼ ਦੇ ਮੁਸ਼ਫਿਕੁਰ ਰਹੀਮ ਨੇ ਸ਼੍ਰੀਲੰਕਾ ਦੇ ਖਿਲਾਫ 35 ਗੇਂਦਾਂ ‘ਤੇ 72 ਦੌੜਾ ਦੀ ਇਨਿੰਗ ਖੇਡ ਕੇ ਨਾਗਿਨ ਡਾਂਸ ਕੀਤਾ ਸੀ। ਇਸ ਨੂੰ ਸ਼੍ਰੀਲੰਕਾ ਦੀ ਟੀਮ ਨੇ ਚਿੜਾਉਣ ਵਾਲੀ ਹਰਕਤ ਦੱਸਿਆ ਸੀ । ਇਸ ਤੋਂ ਬਾਅਦ ਏਸ਼ੀਆ ਕੱਪ ਵਿੱਚ ਜਦੋਂ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਹਰਾਇਆ ਸੀ ਤਾਂ ਸ਼੍ਰੀਲੰਕਾ ਦੇ ਖਿਡਾਰੀਆਂ ਨੇ ਨਾਗਿਨ ਡਾਂਸ ਕੀਤਾ ਸੀ ।

2025 ਵਿੱਚ ਚੈਂਪੀਅਨ ਟਰਾਫੀ ਵਿੱਚ ਸ਼ਾਮਲ ਹੋਣ ਦੇ ਲਈ 8 ਟੀਮਾਂ ਇਸੇ ਵਰਲਡ ਕੱਪ ਵਿੱਚ ਤੈਅ ਹੋਣਗੀਆਂ. । ਵਰਲਡ ਕੱਪ ਦੇ ਲੀਗ ਸਟੇਜ ਖਤਮ ਹੋਣ ਦੇ ਬਾਅਦ ਪੁਆਇੰਟ ਟੇਬਲ ਵਿੱਚ ਜਿਹੜੀ ਟੀਮ 8ਵੇਂ ਨੰਬਰ ਤੇ ਰਹੇਗੀ ਉਸ ਨੂੰ ਕੁਆਲੀਫਾਈ ਮੈਚ ਖੇਡਣਾ ਹੋਵੇਗਾ ।