‘ਦ ਖ਼ਾਲਸ ਬਿਊਰੋ : ਆਂਧਰਾ ਪ੍ਰਦੇਸ਼ ਦੇ ਏਲੁਰੂ ਜ਼ਿਲੇ ਦੇ ਅੱਕੀਰੈੱਡੀਪਾਲੇਮ ਨੇੜੇ ਪੋਰਸ ਕੰਪਨੀ ਦੀ ਕੈਮੀਕਲ ਫੈਕਟਰੀ ਨੂੰ ਅੱ ਗ ਲੱਗਣ ਨਾਲ ਛੇ ਲੋਕਾਂ ਦੀ ਮੌ ਤ ਹੋ ਗਈ ਹੈ ਅਤੇ 12 ਮਜ਼ਦੂਰ ਜ਼ਖ ਮੀ ਹੋਏ ਹਨ। ਜਿਨ੍ਹਾਂ ਨੂੰ ਵਿਜੇਵਾੜਾ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਕੁਝ ਲੋਕਾਂ ਦੀ ਮੌਕੇ ‘ਤੇ ਹੀ ਮੌ ਤ ਹੋ ਗਈ ਅਤੇ ਕੁਝ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦ ਮ ਤੋ ੜ ਦਿੱਤਾ। ਹਾ ਦਸੇ ਵਿੱਚ ਮ ਰਨ ਵਾਲੇ ਮਜ਼ਦੂਰਾਂ ਵਿੱਚੋਂ ਕੁਝ ਬਿਹਾਰ ਦੇ ਹਨ ਅਤੇ ਬਾਕੀ ਸਥਾਨਕ ਸਨ। ਏਲੁਰੂ ਦੇ ਪੁਲੀਸ ਸੁਪਰਡੈਂਟ ਦੇਵ ਸ਼ਰਮਾ ਕਿਹਾ ਕਿ ਸ਼ੱਕ ਹੈ ਕਿ ਬੁੱਧਵਾਰ ਦੇਰ ਰਾਤ ਪੋਲੀਮਰ ਪਾਵਰ ਮੈਨੂਫੈਕਚਰਿੰਗ ਪਲਾਂਟ ਦੇ ‘ਰਿਐਕਟਰ’ ‘ਚ ਅੱ ਗ ਲੱਗਣ ਕਾਰਨ ਇਹ ਹਾ ਦਸਾ ਹੋਇਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਹਾ ਦਸੇ ਦੇ ਸਮੇਂ ਫੈਕਟਰੀ ਵਿੱਚ ਕਰੀਬ 150 ਕਰਮਚਾਰੀ ਮੌਜੂਦ ਸਨ। ਪੁਲਿਸ ਵੱਲੋਂ ਇਸ ਮਾਮ ਲੇ ਦੀ ਗੰਭੀ ਰਤਾ ਨਾਲ ਜਾਂ ਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈੱਡੀ ਨੇ ਹਾਦ ਸੇ ‘ਤੇ ਦੁੱ ਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿ ਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਅਤੇ ਹਾ ਦਸੇ ਵਿੱਚ ਮਾ ਰੇ ਗਏ ਲੋਕਾਂ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।