The Khalas Tv Blog Punjab ਹੋਲਾ ਮਹੱਲੇ ਤੋਂ 3 ਦਿਨਾਂ ਦੇ ਅੰਦਰ ਦੂਜੀ ਮਾੜੀ ਖ਼ਬਰ ! ਪੈਰਾਂ ਨੇ ਦੇ ਦਿੱਤਾ ਧੋਖਾ !
Punjab

ਹੋਲਾ ਮਹੱਲੇ ਤੋਂ 3 ਦਿਨਾਂ ਦੇ ਅੰਦਰ ਦੂਜੀ ਮਾੜੀ ਖ਼ਬਰ ! ਪੈਰਾਂ ਨੇ ਦੇ ਦਿੱਤਾ ਧੋਖਾ !

anandpur sahib 2 youth drown

ਕਪੂਰਥਲਾ ਤੋਂ ਹੋਲਾ ਮਹੱਲੇ ਵਿੱਚ ਸ਼ਾਮਲ ਹੋਣ ਲਈ ਪਹੰਚੇ ਸਨ

ਬਿਊਰੋ ਰਿਪੋਰਟ : ਹੋਲਾ ਮਹੱਲਾ ਦੇ ਸਮਾਗਮਾਂ ਵਿੱਚ 3 ਦਿਨਾਂ ਦੇ ਅੰਦਰ ਦੂਜੀ ਦਰਦਨਾਕ ਖ਼ਬਰ ਸੁਣਨ ਨੂੰ ਮਿਲੀ ਹੈ । ਪਹਿਲਾਂ ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਦਾ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ ਹੁਣ 2 ਹੋਰ ਨੌਜਵਾਨਾਂ ਨੂੰ ਲੈਕੇ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ । ਕਪੂਰਥਲਾ ਤੋਂ ਹੋਲਾ ਮਹੱਲਾ ਆਨੰਦਪੁਰ ਸਾਹਿਬ ਗਏ 2 ਨੌਜਵਾਨ ਨਦੀ ਵਿੱਚ ਡੁੱਬ ਗਏ ਹਨ । ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਹੈ । ਜਦਕਿ ਦੂਜੇ ਨੌਜਵਾਨ ਦੀ ਤਲਾਸ਼ ਗੋਤਾਖੋਰ ਕਰ ਰਹੇ ਹਨ । ਦੋਵਾਂ ਦੇ ਪਰਿਵਾਰਾਂ ਵਿੱਚ ਮਾਤਮ ਛਾ ਗਿਆ ਹੈ । ਜਾਣਕਾਰੀ ਦੇ ਮੁਤਾਬਿਕ ਸਿਮਰਨ ਸਿੰਘ ਕੈਂਮਪੁਰਾ ਮਹੁੱਲਾ ਅਤੇ ਬੀਰ ਸਿੰਘ ਸਿਮਰਨ ਪਿੰਡ ਈਬਬਨ ਜ਼ਿਲ੍ਹਾਂ ਕਪੂਰਥਲਾ ਦਾ ਰਹਿਣ ਵਾਲਾ ਹੈ । ਦੋਵੇ ਹੋਲਾ ਮਹੱਲਾ ਦੇ ਸਮਾਗਮ ਵਿੱਚ ਗਏ ਸਨ ।

ਪੈਰ ਫਿਸਲਣ ਦੀ ਵਜ੍ਹਾ ਕਰਕੇ ਨਦੀ ਵਿੱਚ ਡੁੱਬੇ

ਸਿਮਰਨ ਸਿੰਘ ਅਤੇ ਬੀਰ ਸਿੰਘ ਦੇ ਦੋਸਤ ਕੰਵਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਦੋਵੇ ਨੌਜਵਾਨ ਬਾਥਰੂਮ ਜਾਣ ਦੇ ਬਾਅਦ ਹੱਥ ਸਾਫ ਕਰਨ ਗਏ ਤਾਂ ਅਚਾਨਕ ਸਿਮਰਨ ਸਿੰਘ ਦਾ ਪੈਰ ਫਿਸਲ ਗਿਆ ਅਤੇ ਉਹ ਨਦੀ ਵਿੱਚ ਡਿੱਗ ਗਿਆ । ਬੀਰ ਸਿੰਘ ਉਸ ਨੂੰ ਬਚਾਉਣ ਦੇ ਲਈ ਉਤਰਿਆ ਤਾਂ ਉਹ ਵੀ ਨਦੀ ਵਿੱਚ ਡੁੱਬ ਗਿਆ । ਕੰਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਫੌਰਨ ਪੁਲਿਸ ਨੂੰ ਇਤਲਾਹ ਕੀਤੀ ਉਨ੍ਹਾਂ ਨੇ ਗੋਤਾਖੋਰਾ ਦੀ ਮਦਦ ਨਾਲ ਸਿਮਰਨ ਸਿੰਘ ਦੀ ਲਾਸ਼ ਕੱਢ ਲਈ ਜਦਕਿ ਬੀਰ ਸਿੰਘ ਦੀ ਤਲਾਸ਼ ਜਾਰੀ ਹੈ । ਪਰਿਵਾਰ ਨੂੰ ਜਦੋਂ ਇਤਲਾਹ ਮਿਲੀ ਤਾਂ ਉਹ ਮੌਕੇ ‘ਤੇ ਪਹੁੰਚੇ । ਜਵਾਨ ਨੌਜਵਾਨਾਂ ਦੇ ਮਾਪਿਆਂ ਦਾ ਬੁਰਾ ਹਾਲ ਹੈ । ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਹੈ ਕਿ ਪੁੱਤਰ ਹੋਲਾ ਮਹੱਲੇ ਵਿੱਚ ਸ਼ਾਮਲ ਹੋਣ ਗਏ ਸਨ ਪਰ ਹੁਣ ਉਨ੍ਹਾਂ ਦੀ ਮੌਤ ਖ਼ਬਰ ਆਈ ਹੈ ।

Exit mobile version