Punjab

AAP MP ਕੰਗ ਨੇ ਕੇਂਦਰ ਤੋਂ ਮੁਹਾਲੀ ਏਅਰਪੋਰਟ ਤੋਂ ਵੱਧ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗ !

ਬਿਉਰੋ ਰਿਪੋਰਟ – ਸ੍ਰੀ ਆਨੰਦਪੁਰ ਸਾਰਿਬ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਮਾਲਵਿੰਦਰ ਸਿੰਘ ਕੰਗ ਨੇ ਲੋਕਸਭਾ ਵਿੱਚ ਕੇਂਦਰ ਸਰਕਾਰ ਤੋਂ ਮੁਹਾਲੀ ਕੌਮਾਂਤਰੀ ਏਅਰਪੋਰਟ ਤੋਂ ਵੱਧ ਤੋਂ ਵੱਧ ਕੌਮਾਂਤਰੀ ਫਲਾਇਟਾਂ ਚਲਾਉਣ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਦੁਨੀਆ ਦੇ ਹਰ ਦੇਸ਼ ਵਿੱਚ ਪੰਜਾਬ ਵੱਸ ਦਾ ਹੈ । ਵੱਡੀ ਗਿਣਤੀ ਵਿੱਚ ਹਰ ਸਾਲ ਪੰਜਾਬੀ ਵਿਦੇਸ਼ ਤੋਂ ਆਉਂਦੇ ਹਨ, ਅਜਿਹੇ ਵਿੱਚ ਜੇਕਰ ਮੁਹਾਲੀ ਏਅਰਪੋਰਟ ਤੋਂ ਵੱਧ ਤੋਂ ਵੱਧ ਫਲਾਇਟਾਂ ਸ਼ੁਰੂ ਹੋਣਗੀਆਂ ਤਾਂ ਲੋਕ ਸ੍ਰੀ ਆਨੰਦਪੁਰ ਸਾਹਿਬ,ਨੈਨਾ ਦੇਵੀ ਅਤੇ ਸ੍ਰੀ ਦਰਬਾਰ ਸਾਹਿਬ ਵਰਗੇ ਧਾਰਮਿਕ ਥਾਵਾਂ ਦੇ ਦਰਸ਼ਨ ਕਰਨ ਆ ਸਕਣਗੇ ।

ਐੱਮਪੀ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਮੁਹਾਲੀ ਏਅਰਪੋਰਟ ਤੋਂ ਫਲਾਇਟਾਂ ਸ਼ੁਰੂ ਹੋਣ ਨਾਲ ਮੈਡੀਕਲ ਟੂਰੀਜ਼ਮ ਨੂੰ ਵੀ ਫਾਇਦਾ ਮਿਲ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ ਤੋਂ ਇਲਾਜ ਕਰਵਾਉਣ ਪੰਜਾਬ ਆਉਂਦੇ ਹਨ । ਵਿਦੇਸ਼ ਵਿੱਚ ਇਲਾਜ ਕਾਫੀ ਮਹਿੰਗਾ ਹੁੰਦਾ ਹੈ । ਕੰਗ ਨੇ ਕਿਹਾ ਇਕ ਰਿਪੋਰਟ ਮੁਤਾਬਿਕ ਦਿੱਲੀ ਦੇ ਕੌਮਾਂਤਰੀ ਏਅਰਪੋਰਟ ‘ਤੇ 25 ਫੀਸਦੀ ਪੰਜਾਬ ਦੇ ਲੋਕ ਟਰੈਵਲ ਕਰਦੇ ਹਨ 10 ਹਜ਼ਾਰ ਟੈਕਸੀਆਂ ਚੱਲਦੀਆਂ ਹਨ ਅਜਿਹੇ ਵਿੱਚ ਹਾਈਵੇਅ ਦੇ ਨਾਲ ਦਿੱਲੀ ਵਿੱਚ ਟਰੈਫ਼ਿਕ ਨੂੰ ਲੈਕੇ ਵੀ ਪਰੇਸ਼ਾਨੀ ਆਉਂਦੀਆਂ ਹਨ ਜੇਕਰ ਮੁਹਾਲੀ ਦੇ ਕੌਮਾਂਤਰੀ ਏਅਰਪੋਰਟ ਤੋਂ ਵੱਧ ਤੋਂ ਵੱਧ ਕੌਮਾਂਤਰੀ ਉਡਾਨਾਂ ਸ਼ੁਰੂ ਹੋਣਗੀਆਂ ਤਾਂ ਲੋਕਾਂ ਨੂੰ ਕਾਫੀ ਸਹੂਲਤਾਂ ਮਿਲੇਗੀ । ਇਸ ਨਾਲ ਪੰਜਾਬ,ਹਰਿਆਣਾ ਅਤੇ ਹਿਮਾਚਲ ਦੇ ਲੋਕਾਂ ਨੂੰ ਫਾਇਦਾ ਹੋਵੇਗਾ ।