ਬਿਊਰੋ ਰਿਪੋਰਟ : ਆਨੰਦਪੁਰ ਸਾਹਿਬ ਵਿੱਚ 2 ਪਰਿਵਾਰਾਂ ਦੇ ਲਈ ਸ਼ੁੱਕਰਵਾਰ ਦੀ ਸਵੇਰ ਚੰਗੀ ਨਹੀਂ ਰਹੀ । ਧੀਆਂ ਨੂੰ ਤਿਆਰ ਕਰਕੇ ਸਕੂਲ ਲਈ ਰਵਾਨਾ ਕੀਤੀ ਪਰ ਉਹ ਨਹੀਂ ਪਹੁੰਚਿਆ । ਰਸਤੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਈਆਂ, ਮਲਾਣਾ ਰੋਡ ‘ਤੇ ਸਕੂਲ ਜਾ ਰਹੀਆਂ ਦੋਵੇ ਵਿਦਿਆਰਥਣਾਂ ਟਿੱਪਰ ਦੀ ਚਪੇਟ ਵਿੱਚ ਆ ਗਈਆਂ । ਜਿਸ ਵਿੱਚ ਇੱਕ ਵਿਦਿਆਰਥਣ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੀ ਕੁੜੀ ਗੰਭੀਰ ਜਖ਼ਮੀ ਹੈ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇਹ ਹਾਦਸਾ ਕਿਵੇਂ ਹੋਇਆ ਕਿਸ ਦੀ ਗਲਤੀ ਦੀ ਵਜ੍ਹਾ ਕਰਕੇ ਹੋਇਆ ਫਿਲਹਾਲ ਪੁਲਿਸ ਇਸ ਦੀ ਪੜਤਾਲ ਕਰ ਰਹੀ ਹੈ । ਪਰ ਦੋਵੇ ਪਰਿਵਾਰਾਂ ਦਾ ਬੁਰਾ ਹਾਲ ਹੈ ।
ਲੋਕਾਂ ਨੇ ਰੋਡ ‘ਤੇ ਜਾਮ ਲਗਾਇਆ ਅਤੇ ਧਰਨਾ ਦਿੱਤਾ
ਉਧਰ ਹਾਦਸੇ ਤੋਂ ਬਾਅਦ ਲੋਕ ਗੁੱਸੇ ਵਿੱਚ ਹਨ ਉਨ੍ਹਾਂ ਨੇ ਫੌਰਨ ਭਲਾਣ ਦੇ ਮੇਨ ਰੋਡ ‘ਤੇ ਜਾਮ ਲੱਗਾ ਦਿੱਤਾ । ਉਨ੍ਹਾਂ ਦਾ ਗੁੱਸਾ ਹੈ ਕਿ ਸਰਕਾਰ ਸੜਕਾਂ ‘ਤੇ ਧਿਆਨ ਨਹੀਂ ਦੇ ਰਹੀ ਹੈ । ਨਾ ਹੀ ਵੱਡੀਆਂ-ਵੱਡੀਆਂ ਗੱਡੀਆਂ ‘ਤੇ ਕੋਈ ਪਾਬੰਦੀ ਲੱਗਾ ਰਹੀ ਹੈ । ਉਧਰ ਪਰਿਵਾਰ ਨੇ ਜਦੋਂ ਧੀਆਂ ਦੀਆਂ ਖਬਰਾਂ ਸੁਣਿਆ ਹਨ ਉਹ ਬੇਸੁੱਧ ਹੋ ਗਿਆ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਜਿਨ੍ਹਾਂ ਧੀਆਂ ਨੂੰ ਸਵੇਰ ਤਿਆਰ ਕਰਕੇ ਭੇਜਿਆ ਸੀ ਉਹ ਕੁੱਝ ਦੀ ਘੰਟਿਆਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਪਰਿਵਾਰ ਦੀ ਧੀ ਦੁਨੀਆ ਤੋਂ ਗਈ ਹੈ ਉਸ ਦਾ ਬਹੁਤ ਹੀ ਬੁਰਾ ਹਾਲ ਹੈ। ਪੂਰੇ ਇਲਾਕੇ ਵਿੱਚ ਸੋਕ ਹੈ । ਜਦਕਿ ਜਖਮੀ ਕੁੜੀ ਦੇ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਹਨ । ਟਿੱਪਰ ਦੇ ਡਰਾਇਵਰ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ ।