The Khalas Tv Blog India ਪਿਤਾ ਦੀ ਮੌਤ ਤੋਂ ਬਾਅਦ ਬੱਚਾ ਅੰਡੇ ਰੋਲ ਵੇਚ ਕੇ ਚਲਾ ਰਿਹਾ ਆਪਣਾ ਘਰ, ਆਨੰਦ ਮਹਿੰਦਰਾ ਨੇ ਮਦਦ ਦਾ ਹੱਥ ਵਧਾਇਆ
India

ਪਿਤਾ ਦੀ ਮੌਤ ਤੋਂ ਬਾਅਦ ਬੱਚਾ ਅੰਡੇ ਰੋਲ ਵੇਚ ਕੇ ਚਲਾ ਰਿਹਾ ਆਪਣਾ ਘਰ, ਆਨੰਦ ਮਹਿੰਦਰਾ ਨੇ ਮਦਦ ਦਾ ਹੱਥ ਵਧਾਇਆ

ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਲੋੜਵੰਦ ਲੋਕਾਂ ਦੀ ਹਮੇਸ਼ਾ ਅੱਗੇ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਲੋਕਾਂ ਨਾਲ ਜੁੜਨ ਲਈ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਵੀ ਸ਼ੇਅਰ ਕਰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ 10 ਸਾਲ ਦੇ ਇੱਕ ਬੱਚੇ ਦੀ ਮਦਦ ਕਰਕੇ ਇਸ ਦੀ ਤਾਜ਼ਾ ਮਿਸਾਲ ਪੇਸ਼ ਕੀਤੀ ਹੈ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਪੰਜਾਬੀ ਬੱਚਾ ਐੱਗ ਰੋਲ ਬਣਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਇੱਕ ਫੂਡ ਵੀਲੋਗਰ ਬੱਚੇ ਨੂੰ ਪੁੱਛਦਾ ਹੈ ‘ਤੁਸੀਂ ਇੱਥੇ ਕੀ ਖਿਲਾ ਰਹੇ ਹੋ?’ ਜਵਾਬ ਵਿੱਚ ਬੱਚਾ ਕਹਿੰਦਾ ਹੈ, ‘ਚਿਕਨ ਅੰਡਾ ਰੋਲ।’ ਵੀਡੀਓ ਵਿੱਚ ਬੱਚਾ ਆਪਣੀ ਉਮਰ 10 ਸਾਲ ਦੱਸਦਾ ਹੈ।

ਬੱਚੇ ਦਾ ਨਾਮ ਜਸਪ੍ਰੀਤ ਹੈ ਅਤੇ ਉਹ ਦਿੱਲੀ ਦੇ ਤਿਲਕ ਨਗਰ ਵਿੱਚ ਰਹਿੰਦਾ ਹੈ। ਜਸਪ੍ਰੀਤ ਦੇ ਪਿਤਾ ਦੀ ਮੌਤ ਹੋ ਗਈ ਹੈ। ਉਹ ਆਪਣੇ ਪਿਤਾ ਦੇ ਸਟਾਲ ‘ਤੇ ਰੋਲ ਬਣਾ ਕੇ ਵੇਚ ਕੇ ਆਪਣੇ ਪਰਿਵਾਰ ਦੀ ਜਿੰਮੇਵਾਰੀ ਚੁੱਕ ਰਿਹਾ ਹੈ। ਜਸਪ੍ਰੀਤ ਵੀਡੀਓ ਵਿੱਚ ਦੱਸ ਰਿਹਾ ਹੈ ਕਿ ਉਸ ਨੇ ਜ਼ਿਆਦਾ ਪੜ੍ਹਾਈ ਨਹੀਂ ਕੀਤੀ ਅਤੇ ਉਹ ਆਪਣੇ ਚਾਚੇ ਕੋਲ ਰਹਿੰਦਾ ਹੈ। ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਦਿੱਲੀ ਨਹੀਂ ਰਹਿਣਾ ਚਾਹੁੰਦੀ ਸੀ, ਇਸ ਲਈ ਉਹ ਪੰਜਾਬ ਚਲੀ ਗਈ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਸ ‘ਤੇ ਆ ਗਈ। ਬੱਚੇ ਨੇ ਅੱਗੇ ਦੱਸਿਆ ਕਿ ਹੁਣ ਉਹ ਆਪਣਾ ਅਤੇ ਆਪਣੀ ਭੈਣ ਦਾ ਗੁਜ਼ਾਰਾ ਚਲਾਉਣ ਲਈ ਰੋਲ ਵੇਚ ਰਿਹਾ ਹੈ।

ਜਸਪ੍ਰੀਤ ਨੇ ਅੱਗੇ ਕਿਹਾ ਕਿ ‘ਮੈਂ ਗੁਰੂ ਗੋਬਿੰਦ ਸਿੰਘ ਦਾ ਬੱਚਾ ਹਾਂ, ਜਦੋਂ ਤੱਕ ਮੇਰੇ ਸਰੀਰ ‘ਚ ਤਾਕਤ ਹੈ, ਮੈਂ ਲੜਾਂਗਾ।’

ਆਨੰਦ ਮਹਿੰਦਰਾ ਨੇ ਕੈਪਸ਼ਨ ‘ਚ ਲਿਖਿਆ ਕਿ ‘ਇਸ ਹੌਂਸਲੇ ਵਾਲੇ ਬੱਚੇ ਦਾ ਨਾਂ ਜਸਪ੍ਰੀਤ ਹੈ। ਪਰ ਉਸ ਦੀ ਪੜ੍ਹਾਈ ‘ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਉਹ ਦਿੱਲੀ ਦੇ ਤਿਲਕ ਨਗਰ ਵਿੱਚ ਰਹਿੰਦਾ ਹੈ। ਜੇਕਰ ਕਿਸੇ ਕੋਲ ਉਸ ਦਾ ਨੰਬਰ ਜਾਂ ਕੋਈ ਹੋਰ ਸੰਪਰਕ ਹੋਵੇ ਤਾਂ ਸ਼ੇਅਰ ਕਰੋ ਜੀ। ਮਹਿੰਦਰਾ ਫਾਊਂਡੇਸ਼ਨ ਦੀ ਟੀਮ ਇਹ ਪਤਾ ਲਗਾਵੇਗੀ ਕਿ ਅਸੀਂ ਉਸ ਦੀ ਪੜ੍ਹਾਈ ਵਿਚ ਕਿਵੇਂ ਮਦਦ ਕਰ ਸਕਦੇ ਹਾਂ।

Exit mobile version