ਬਿਉਰੋ ਰਿਪੋਰਟ : ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਆ ਰਹੇ 2 ਨੌਜਵਾਨਾਂ ਦੀ ਮੌਤ ਹੋ ਗਈ ਹੈ । ਬਢਲਾਡਾ ਤੋਂ ਦੋਵੇ ਨੌਜਵਾਨ ਮੋਟਰ ਸਾਈਕਲ ‘ਤੇ ਆ ਰਹੇ ਸਨ,ਅਚਾਨਕ ਚੀਮਾ ਮੰਡੀ ਨਜ਼ਦੀਕ ਟਰੈਕਟਰ ਟਰਾਲੀ ਨਾਲ ਟੱਕਰ ਹੋ ਜਾਣ ਕਾਰਨ ਦੋਵਾਂ ਦੀ ਮੌਤ ਹੋ ਗਈ । ਦਰਅਸਲ ਤਿੰਨ ਮੋਟਰ ਸਾਈਕਲਾਂ ‘ਤੇ 6 ਨੌਜਵਾਨ ਬੁਢਲਾਡਾ ਤੋਂ ਚੱਲੇ ਸਨ। ਮ੍ਰਿਤਕ ਗੋਪਾਲ ਸਿੰਘ ਦੀ ਉਮਰ 22 ਦੱਸੀ ਜਾ ਰਹੀ ਹੈ ਜਦਕਿ ਦੂਜੇ ਮ੍ਰਿਤਕ ਅਕਾਸ਼ਦੀਪ ਦੀ ਉਮਰ 19 ਸਾਲ ਹੈ । ਦੁਰਘਟਨਾ ਤੋਂ ਬਾਅਦ ਦੋਵਾ ਨੂੰ ਪੁਲਿਸ ਵੱਲੋਂ ਸੁਨਾਮ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ।
ਘਟਨਾ ਦੀ ਖਬਰ ਪਰਿਵਾਰ ਦੇ ਨਾਲ ਪਿੰਡ ਵਿੱਚ ਪਹੁੰਚੀ ਪੂਰਾ ਇਲਾਕਾ ਸੋਗ ਵਿੱਚ ਡੁੱਬ ਗਿਆ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਹੈ, ਕਿ ਖੁਸ਼ੀ-ਖੁਸ਼ੀ ਹੋਲਾ ਮਹੱਲਾ ਵਿੱਚ ਗਏ ਨੌਜਵਾਨ ਹੁਣ ਕਦੇ ਨਹੀਂ ਪਰਤਨਗੇ । ਪੰਜਾਬ ਵਿੱਚ 3 ਹੋਰ ਵੱਡੇ ਹਾਦਸੇ ਦੀਆਂ ਖਬਰਾਂ ਆਇਆ ਹਨ ਜਿੰਨਾਂ ਵਿੱਚ 4 ਲੋਕਾਂ ਦੀ ਜਾਨ ਗਈ ਹੈ ।
ਪੰਜਾਬ ‘ਚ ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਕਰਤਾਰਪੁਰ ਨੇੜੇ ਜਲੰਧਰ ਨੰਬਰ ਦੀ ਐਕਟਿਵਾ ਨੂੰ ਟਰਾਲੀ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਐਕਟਿਵਾ ‘ਚ ਜਾ ਰਹੀ 7 ਸਾਲਾਂ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੈ। ਘਟਨਾ ਵਿੱਚ ਲੜਕੀ ਦੀ ਮਾਂ ਅਤੇ ਉਸ ਦਾ ਇੱਕ ਭਰਾ ਜ਼ਖ਼ਮੀ ਨਹੀਂ ਹੋਇਆ ਕਿਉਂਕਿ ਉਹ ਸੜਕ ਕਿਨਾਰੇ ਡਿੱਗ ਪਏ ਸਨ। ਇਸ ਦੌਰਾਨ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਿਕ ਪਰਿਵਾਰ ਐਕਟਿਵਾ ‘ਤੇ ਪਿੰਡ ਕਾਹਲਵਾਂ ਤੋਂ ਕਰਤਾਰਪੁਰ ਵੱਲ ਜਾ ਰਿਹਾ ਸੀ। ਮ੍ਰਿਤਕ ਲੜਕੀ ਦੀ ਪਛਾਣ ਸਹਿਜਜੀਤ ਕੌਰ ਪੁੱਤਰੀ ਇੰਦਰਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਂ ਬਲਵੀਰ ਕੌਰ ਅਤੇ ਛੋਟੇ ਭਰਾ 5 ਸਾਲਾ ਸੁਖਜੀਤ ਸਿੰਘ ਵਾਸੀ ਧਨੋਵਾਲੀ, ਰਾਮਾਂ ਮੰਡੀ ਦੇ ਬਿਆਨ ਦਰਜ ਕਰ ਲਏ ਹਨ।
ਫਿਰੋਜ਼ਪੁਰ ਵਿੱਚ ਅੰਤਿਮ ਅਰਦਾਸ ਤੋਂ ਪਰਤ ਰਹੀ ਮਾਂ-ਧੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ । ਮਹਿਲਾ ਅਤੇ ਉਸ ਦੀ 8 ਸਾਲ ਦੀ ਧੀ ਦੀ ਜੀਜੇ ਨਾਲ ਬਾਈਕ ‘ਤੇ ਆ ਰਹੀ ਸੀ,ਸਾਹਮਣੇ ਤੋਂ ਆ ਰਹੇ ਤੇਜ਼ ਟਰੱਕ ਨੇ ਟੱਕਰ ਮਾਰੀ, ਜਿਸ ਤੋਂ ਬਾਅਦ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਜਦਕਿ ਜੀਜਾ ਗੰਭੀਰ ਰੂਪ ਵਿੱਚ ਜਖਮੀ ਹੈ । ਇਹ ਹਾਦਸਾ ਫਿਰੋਜ਼ਪੁਰ ਸ਼ਹਿਰ ਦੇ ਕਸੂਰੀ ਗੇਟ ਦੇ ਨਜ਼ਦੀਕ ਹੋਇਆ ਹੈ । 40 ਸਾਲ ਦੀ ਸੀਮਾ ਦੀ 8 ਸਾਲ ਦੀ ਧੀ ਸਿਮਰਨ ਦੀ ਖਬਰ ਨੇ ਪਰਿਵਾਰ ਦੇ ਨਾਲ ਪੂਰੇ ਪਿੰਡ ਨੂੰ ਹਿੱਲਾ ਦਿੱਤਾ ਹੈ ।