ਬਿਊਰੋ ਰਿਪੋਰਟ : ਸ੍ਰੀ ਆਨੁੰਦਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਵੈਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ । ਇਸ ਦੀ ਵਜ੍ਹਾ ਕਰਕੇ 25 ਸ਼ਰਧਾਲੂ ਜ਼ਖ਼ਮੀ ਹੋਏ ਹਨ ਜਿੰਨਾਂ ਵਿੱਚੋਂ 10 ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਪਿਕਅੱਪ ਵੈਨ ਜਿਵੇਂ ਹੀ ਨਿਕਲੀ ਉਹ ਟਾਟਾ ਸਫਾਈ ਦੇ ਨਾਲ ਜਾਕੇ ਟਕਰਾਈ । ਵੈਨ ਦੇ ਜ਼ਖ਼ਮੀ ਡਰਾਈਵਰ ਦਲਜੀਤ ਸਿੰਘ ਨੇ ਦੱਸਿਆ ਕਿ ਟਾਟਾ ਸਫਾਰੀ ਦਾ ਡਰਾਈਵਰ ਕਾਫੀ ਸਪੀਡ ਨਾਲ ਆ ਰਿਹਾ ਸੀ । ਉਸ ਨੇ ਬਚਾਉਣ ਦੇ ਲਈ ਨਹਿਰ ਵੱਲ ਗੱਡੀ ਮੋੜੀ ਪਰ ਇਸ ਦੇ ਬਾਵਜੂਦ ਟਾਟਾ ਸਫਾਰੀ ਦੀ ਉਨ੍ਹਾਂ ਦੇ ਨਾਲ ਟੱਕਰ ਹੋ ਗਈ । ਜਿਸ ਤੋਂ ਬਾਅਦ ਪਿਕਅੱਪ ਵੈਨ ਪਲਟ ਗਈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਟਾਟਾ ਸਫਾਰੀ ਦਾ ਡਰਾਈਵਰ ਫੋਨ ਦੀ ਵਰਤੋਂ ਕਰ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਹਾਦਸਾ ਹੋਇਆ ।
10 ਲੋਕਾਂ ਦੀ ਹਾਲਤ ਗੰਭੀਰ
ਸੜਕ ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਬਹੁਤ ਮਦਦ ਕੀਤੀ,ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦਾ ਇੰਤਜ਼ਾਮ ਕੀਤਾ । ਸਰਕਾਰੀ ਹਸਪਤਾਲ ਵਿੱਚ ਕੁਝ ਲੋਕਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਪਰ ਕਈ ਲੋਕ ਅਜਿਹੇ ਸਨ ਜਿੰਨਾਂ ਦੀ ਹਾਲਤ ਕਾਫੀ ਗੰਭੀਰ ਸੀ ਉਨ੍ਹਾਂ ਨੂੰ PGI ਰੈਫਰ ਕਰ ਦਿੱਤਾ ਗਿਆ । 10 ਲੋਕਾਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ।
ਜ਼ਖਮੀ ਇੱਕ ਯਾਤਰੀ ਨੇ ਦੱਸਿਆ ਕਿ ਟਾਟਾ ਸਫਾਈ ਦਾ ਡਰਾਈਵਰ ਚਮਕੌਰ ਸਾਹਿਬ ਤੋਂ ਲੁਧਿਆਣਾ ਵੱਲ ਆ ਰਿਹਾ ਸੀ । ਉਸ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਹੈ । ਉਸ ਦੇ ਇੱਕ ਹੱਥ ਵਿੱਚ ਮੋਬਾਈਲ ਫੋਨ ਸੀ ਅਤੇ ਦੂਜੇ ਹੱਥ ਵਿੱਚ ਹੈਂਡਲ । ਗੱਡੀ ਦੀ ਸਪੀਡ ਵੀ ਤੇਜ਼ ਸੀ । ਜਦੋਂ ਪਿਕਅੱਪ ਵੈਨ ਸਾਹਮਣੇ ਆਈ ਤਾਂ ਉਹ ਸੰਭਾਲ ਨਹੀਂ ਸਕਿਆ ਅਤੇ ਜ਼ਬਰਦਸਤ ਟੱਕਰ ਹੋ ਗਈ । ਸਾਫ ਹੈ ਕਿ ਮੋਬਾਈਲ ਦੀ ਵਜ੍ਹਾ ਕਰਕੇ 25 ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ ਹੈ । ਗੱਡੀ ਚਲਾਉਂਦੇ ਹੋਏ ਮੋਬਾਈਲ ਦੀ ਵਰਤੋਂ ਕਰਨਾ ਜੁਰਮ ਹੈ ਅਤੇ ਇਸ ਦੇ ਲਈ ਮੋਟਾ ਚਲਾਨ ਵੀ ਰੱਖਿਆ ਗਿਆ ਹੈ । ਪਰ ਇਸ ਦੇ ਬਾਵਜੂਦ ਲੋਕ ਸੁਧਰਨ ਦਾ ਨਾ ਨਹੀਂ ਲੈ ਰਹੇ ਹਨ । ਸਫਾਰੀ ਦੇ ਡਰਾਈਵਰ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪਰ ਇਸ ਦੌਰਾਨ ਲੋਕਾਂ ਨੂੰ ਵੀ ਆਪਣਾ ਫਰਜ਼ ਸਮਝਨਾ ਹੋਵੇਗਾ ਕਿ ਗੱਡੀ ਚਲਾਉਂਦੇ ਹੋਏ ਮੋਬਾਈਲ ਦੀ ਵਰਤੋਂ ਬਿਲਕੁਲ ਵੀ ਨਾ ਕਰਨ,ਕਿਉਂਕਿ ਸੜਕ ‘ਤੇ ਚਲਣ ਦਾ ਤੁਹਾਨੂੰ ਅਧਿਕਾਰ ਹੈ ਤਾਂ ਨਿਯਮਾਂ ਦਾ ਪਾਲਨ ਕਰਨਾ ਤੁਹਾਡਾ ਫਰਜ਼ ਹੈ,ਇਸ ਦੇ ਬਿਨਾਂ ਤੁਹਾਡੇ ਅਧਿਕਾਰ ਦੇ ਕੋਈ ਮਾਇਨੇ ਨਹੀਂ ਹਨ ।