Punjab

ਲੁਧਿਆਣਾ ‘ਚ ਵਾਪਰਿਆ ਸੜਕੀ ਹਾਦਸਾ, ਕਈ ਹਸਪਤਾਲ ਦਾਖ਼ਲ

ਲੁਧਿਆਣਾ (Ludhiana) ਦੇ ਜਵੰਧੀ ਰੋਡ ‘ਤੇ ਸਰਕਾਰੀ ਹਾਈ ਸਕੂਲ ਨੇੜੇ ਇੱਕ ਬੇਕਾਬੂ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ ਚਾਰ ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਦੋਵਾਂ ਬੱਚਿਆਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਰ ਨੂੰ ਇਕ ਲੜਕੀ ਚਲਾ ਰਹੀ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਕਾਰ ਦੀ ਰਫਤਾਰ 120 ਦੇ ਕਰੀਬ ਸੀ ਅਤੇ ਕਾਰ ਚਲਾ ਰਹੀ ਲੜਕੀ ਕਾਬੂ ਤੋਂ ਬਾਹਰ ਹੋ ਗਈ ਅਤੇ ਅੱਗੇ ਜਾ ਰਹੇ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ। ਜਿਸ ਵਿੱਚ ਦੋ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਬੱਚਿਆਂ ਵਿੱਚ ਇੱਕ ਦਾ ਨਾਮ ਆਨੰਦ ਅਤੇ ਦੂਜੇ ਦਾ ਨਾਮ ਵਿਕਾਸ ਹੈ।

ਇਸ ਹਾਦਸੇ ‘ਚ ਕੁੱਲ 4 ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਨੇੜਲੇ ਪੰਚਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ ਅਤੇ ਸਾਰੇ ਏਅਰ ਬੈਗ ਵੀ ਖੁੱਲ੍ਹ ਗਏ। ਹਾਦਸੇ ਵਿੱਚ 5 ਬਾਈਕ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਇਹ ਵੀ ਪੜ੍ਹੋ –  SGPC ਦਾ ਅਹਿਮ ਫ਼ੈਸਲਾ, ਆਰਜ਼ੀ ਮੁਲਾਜ਼ਮਾਂ ਨੂੰ ਹਰ 15 ਦਿਨਾਂ ਬਾਅਦ ਮਿਲੇਗੀ ਤਨਖ਼ਾਹ