‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਤ ਏਡ ਯੂ.ਕੇ. ਨੇ ਤਰਨਤਾਰਨ ਦੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਨੂੰ 25 ਆਕਸੀਜਨ ਕੰਸਨਟ੍ਰੇਟਰ ਭੇਜੇ ਹਨ। ਇਨ੍ਹਾਂ ਆਕਸੀਜਨ ਕੰਸਨਟ੍ਰੇਟਰਾਂ ਦੀ ਸਮਰੱਥਾ 5 ਲੀਟਰ ਹੈ। ਸੰਗਤ ਏਡ ਯੂ.ਕੇ. ਵੱਲੋਂ 200 ਆਕਸੀਮੀਟਿਰ ਅਤੇ 50 ਆਕਸੀ ਫਲੋ ਮੀਟਰ ਦਿੱਤੇ ਗਏ ਹਨ।

ਜਿੱਥੇ-ਜਿੱਥੇ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਪਵੇਗੀ, ਇਹ ਹਸਪਤਾਲ ਉਨ੍ਹਾਂ ਨੂੰ ਇਸਦੀ ਸਪਲਾਈ ਕਰਦਾ ਰਹੇਗਾ। ਤਰਨਤਾਰਨ ਦੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ 16 ਮਸ਼ੀਨਾਂ ਸੇਵਾ ਵਿੱਚ ਲੱਗ ਚੁੱਕੀਆਂ ਹਨ।

ਸੰਗਤ ਏਡ ਯੂ.ਕੇ. ਵੱਲੋਂ 50 ਹਜ਼ਾਰ ਮਾਸਕ ਕੰਨਾਂ ਤੋਂ ਪਾਉਣ ਵਾਲੇ ਅਤੇ 50 ਹਜ਼ਾਰ ਪੱਗ ਦੇ ਉੱਤੋਂ ਦੀ ਪਾਉਣ ਵਾਲੇ ਮਾਸਕ, ਪੀਪੀ ਕਿੱਟਾਂ, ਆਕਸੀਜਨ ਸਿਲੰਡਰ, ਆਕਸੀਜਨ ਸਿਲੰਡਰ ਦੀਆਂ ਪਾਇਪਾਂ ਭੇਜੀਆਂ ਗਈਆਂ ਹਨ।

ਸੰਗਤ ਏਡ ਯੂ.ਕੇ. ਵੱਲੋਂ ਕਿਸਾਨ ਅੰਦੋਲਨ ਵਿੱਚ ਵੀ ਇਹ ਜ਼ਰੂਰੀ ਚੀਜ਼ਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਗਤ ਏਡ ਯੂ.ਕੇ. ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਵੀ 100 ਆਕਸੀਜਨ ਸਿਲੰਡਰ ਭੇਜੇ ਹਨ। ਇਨ੍ਹਾਂ ਵਿੱਚੋਂ ਹਾਲੇ 40 ਆਕਸੀਜਨ ਸਿਲੰਡਰਾਂ ਦੀ ਇੰਸਟਾਲਮੈਂਟ ਦਾ ਭੁਗਤਾਨ ਕੀਤਾ ਜਾ ਰਿਹਾ ਹੈ।