ਪੰਜਾਬ (Punjab) ਵਿੱਚ 1 ਜੂਨ ਨੂੰ ਲੋਕ ਦੀਆਂ ਚੋਣਾਂ (Lok Sabha Election)ਹੋ ਰਹੀਆਂ ਹਨ। ਇਸ ਤੋਂ ਪਹਿਲਾ ਇਕ ਅਸਲੀਲ ਵੀਡੀਓ ਵਾਇਰਲ ਹੋਈ ਹੈ, ਜਿਸ ਨੇ ਸੂਬੇ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਵਿਰੋਧੀ ਪਾਰਟੀਆਂ ਦਾਅਵਾ ਕਰ ਰਹੀਆਂ ਹਨ ਕਿ ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਦਾ ਮੰਤਰੀ ਹੈ। 1.25 ਮਿੰਟ ਦੀ ਇਸ ਵੀਡੀਓ ‘ਚ ਵਿਅਕਤੀ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਵੀਡੀਓ ਵਿਦੇਸ਼ੀ ਨੰਬਰਾਂ ਤੋਂ ਪੰਜਾਬ ਦੇ ਕੁਝ ਮੀਡੀਆ ਅਦਾਰਿਆਂ ਨੂੰ ਭੇਜੀ ਗਈ ਹੈ। ਵੀਡੀਓ ਵਿੱਚ ਕੋਈ ਆਵਾਜ਼ ਨਹੀਂ ਹੈ। ਹਾਲਾਂਕਿ ਇਹ ਵੀਡੀਓ ਕਦੋਂ ਬਣਾਈ ਗਈ, ਕਿਸ ਨੇ ਬਣਾਈ ਅਤੇ ਕਿਸ ਨੇ ਵਾਇਰਲ ਕੀਤੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਵੱਲੋਂ ਮੰਤਰੀ ਨੂੰ ਅਸਤੀਫਾ ਦੇਣ ਲਈ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ – ਬੀਜੇਪੀ ਉਮੀਦਵਾਰ ਨੇ ਮਜ਼ਦੂਰ-ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ! ਕਿਸਾਨ ਆਗੂ ਨੇ ਵੀ ਜਿੱਤ ਦੀ ਅਰਦਾਸ ਕੀਤੀ! ਵੇਖ ਕੇ ਸਾਰੇ ਹੈਰਾਨ