ਬਿਉਰੋ ਰਿਪੋਰਟ – ਦਿੱਲੀ (Delhi) ਦੇ ਸੁਲਤਾਨਪੁਰੀ (Sultanpuri) ਇਲਾਕੇ ਦੇ ਵਿਚ ਗੈਸ ਸਿਲੰਡਰ ਫਟਣ ਕਾਰਨ ਧਮਾਕਾ ਹੋਇਆ ਹੈ, ਜਿਸ ਵਿਚ ਇਕ ਗਰਭਵਤੀ ਔਰਤ ਦੀ ਜਾਨ ਚਲੀ ਗਈ ਹੈ। ਦੱਸ ਦੇਈਏ ਕਿ ਇਹ ਬੀਤੇ ਕੱਲ੍ਹ ਸ਼ਨੀਵਾਰ ਦੀ ਘਟਨਾ ਹੈ। ਇਹ ਧਮਾਕਾ ਅਚਾਨਕ ਹੋਇਆ ਹੈ, ਜਿਸ ਵਿਚ ਘਰ ਦਾ ਅੱਧਾ ਹਿੱਸਾ ਢਹਿ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਰਜਨੀ ਵਜੋਂ ਹੋਈ ਹੈ ਅਤੇ ਉਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ 20 ਸਾਲਾ ਇਕ ਔਰਤ ਵੀ ਜ਼ਖ਼ਮੀ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਫਾਇਰ ਬਿਰਗੇਡ ਨੇ ਆ ਕੇ ਮੌਕੇ ਨੂੰ ਸੰਭਾਲਿਆ। ਗਲੀ ਦਾ ਭਿੜਾ ਹੋਣ ਕਰਕੇ ਫਾਇਰ ਬਿਰਗੇਡ ਵਿਭਾਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਕੁਝ ਸਮੇਂ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ।
ਇਹ ਵੀ ਪੜ੍ਹੋ – ਮੰਦਿਰ ਦੇ ਬਾਹਰ ਹੋਈ ਝੜਪ ਤੇ ਪੀਲ ਪੁਲਿਸ ਨੇ ਕੀਤੀ ਗ੍ਰਿਫਤਾਰੀ