The Khalas Tv Blog Punjab ਮੰਦਰ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰਿਆ ਆਟੋ ਖਾਈ ‘ਚ ਡਿੱਗਿਆ , 15 ਲੋਕ ਪਹੁੰਚੇ ਹਸਪਤਾਲ…
Punjab

ਮੰਦਰ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰਿਆ ਆਟੋ ਖਾਈ ‘ਚ ਡਿੱਗਿਆ , 15 ਲੋਕ ਪਹੁੰਚੇ ਹਸਪਤਾਲ…

An auto full of devotees going to the temple fell into a ditch, 3 women died...

ਪਟਿਆਲਾ : ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਨਾਲ ਲੱਗਦੇ ਪੰਜਾਬ ਦੇ ਪਾਤੜਾਂ ਤੇ ਕੋਲ ਸ਼ਨੀਵਾਰ ਸ਼ਾਮ ਇਕ ਭਿਆਨਕ ਹਾਦਸਾ ਵਾਪਰ ਗਿਆ। ਜਾਖਲ ਤੋਂ ਪਾਤੜਾਂ ਮੰਦਰ ਵਿੱਚ ਮੱਥਾ ਟੇਕਣ ਜਾ ਰਹੀਆਂ ਔਰਤਾਂ ਨਾਲ ਭਰਿਆ ਇਕ ਆਟੋ ਸੜਕ ਤੋਂ 7-8 ਫੁੱਟ ਹੇਠਾਂ ਨਾਲੇ ਵਿੱਚ ਜਾ ਡਿੱਗਿਆ। ਆਟੋ ਵਿਚ ਸਵਾਰ ਸਾਰੇ 15 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਹਨਾਂ ਨੂੰ ਪਾਤੜਾਂ ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ। ਬਾਕੀ ਜ਼ਖਮੀਆਂ ਨੂੰ ਪਟਿਆਲਾ ਸਮਾਣਾ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ ਆਟੋ ਵਿੱਚ 11 ਔਰਤਾਂ ਚਾਰ ਬੱਚੇ ਸਵਾਰ ਸਨ।

ਦੱਸਣਯੋਗ ਹੈ ਕਿ ਇਹ ਸਾਰੇ ਹਰਿਆਣਾ ਦੇ ਜਾਖਲ ਸ਼ਹਿਰ ਤੋਂ ਇਸ ਆਟੋ ਰਾਹੀਂ ਸ੍ਰੀ ਖਾਟੂ ਸ਼ਿਆਮ ਮੰਦਿਰ ਪਾਤੜਾਂ ਵਿੱਚ ਮੱਥਾ ਟੇਕਣ ਆ ਰਹੇ ਸਨ। ਜਿਵੇਂ ਹੀ ਇਹ ਟੈਂਪੂ ਪਾਤੜਾਂ ਤੋਂ ਪਿਛਾਂਹ ਹੀ ਸਥਿਤ ਪਿੰਡ ਖਾਨੇਵਾਲ ਦੇ ਨਜ਼ਦੀਕ ਝੰਬੋ ਚੋਅ ਵਜੋਂ ਮਸ਼ਹੂਰ ਭੁਪਿੰਦਰਾ ਸਾਗਰ ਡਰੇਨ ਦੇ ਪੁਲ ’ਤੇ ਪੁੱਜਿਆ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਇਹ ਟੈਂਪੂ ਡਰੇਨ ਵਿੱਚ ਡਿੱਗ ਗਿਆ।

ਜਾਣਕਾਰੀ ਮੁਤਾਬਕ ਇਸ ਪੁਲ ਦੀ ਰੇਲਿੰਗ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਹੈ। ਇਸ ਟੁੱਟੀ ਰੇਲਿੰਗ ਕਾਰਨ ਬੇਕਾਬੂ ਆਟੋ ਸਣੇ ਡਿੱਗੀਆਂ ਸਵਾਰੀਆਂ ਦਾ ਚੀਕ ਚਿਹਾੜਾ ਸੁਣ ਕੇ ਭਾਵੇਂ ਰਾਹਗੀਰਾਂ ਨੇ ਜਲਦੀ ਹੀ ਸਾਰਿਆਂ ਨੂੰ ਜਲਦੀ ਹੀ ਬਾਹਰ ਕੱਢ ਲਿਆ ਪਰ ਰੇਨੂੰ ਰਾਣੀ ਅਤੇ ਗੀਤਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਬਾਕੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਇਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇੱਕ ਹੋਰ ਮਹਿਲਾ ਕਮਲੇਸ਼ ਰਾਣੀ ਦੀ ਵੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮੌਤ ਹੋ ਗਈ ਜਦਕਿ ਲਵਪ੍ਰੀਤ ਸਿੰਘ, ਕ੍ਰਿਸ਼ਨਾ ਰਾਣੀ ਤੇ ਜਾਨਵੀ ਸ਼ਰਮਾ ਪਟਿਆਲਾ ਵਿਚਲੇ ਹਸਪਤਾਲ ’ਚ ਜ਼ੇਰੇ ਇਲਾਜ ਹਨ ਤੇ ਬਾਕੀ ਜ਼ਖ਼ਮੀਆਂ ਦਾ ਪਾਤੜਾਂ ਵਿੱਚ ਹੀ ਇਲਾਜ ਚੱਲ ਰਿਹਾ ਹੈ।

Exit mobile version