Punjab

ਅੰਮ੍ਰਿਤਸਰ ‘ਚ ਜਿਊਲਰ ਨੂੰ ਲੁੱਟਣ ਦੀ ਕੋਸ਼ਿਸ਼ , ਲੁਟੇਰਿਆਂ ਨਾਲ ਭਿੜ ਗਿਆ ਸੁਨਿਆਰਾ

attempt to rob a jeweler

ਅੰਮ੍ਰਿਤਸਰ  : ਪੰਜਾਬ ਦੀ ਕਾਨੂੰਨ ਅਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਆਮ ਲੋਕਾਂ ਦੇ ਦਿਲਾਂ ਵਿੱਚ ਖੌਫ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸੇ ਦੌਰਾਨ ਲੁੱਟ ਖੋਹ ਦੀ ਇੱਕ ਹੋਰ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਸੁਨਿਆਰੇ ਨੇ ਦੋ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੂੰ ਕਾਬੂ ਕੀਤਾ। ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ‘ਤੇ ਸੁਨਿਆਰੇ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਜਿਸ ‘ਚ ਇਕ ਲੁਟੇਰੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਲੁਟੇਰੇ ਗੋਲੀਬਾਰੀ ਕਰਦੇ ਹੋਏ ਪੈਦਲ ਹੀ ਫਰਾਰ ਹੋ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪ੍ਰਤਾਪ ਨਗਰ ਵਿੱਚ ਸਰਾਂ ਦੀ ਦੁਕਾਨ ਚਲਾਉਣ ਵਾਲਾ ਰਣਜੀਤ ਸਿੰਘ ਬੱਗਾ ਆਪਣੀ ਦੁਕਾਨ ਬੰਦ ਕਰਕੇ ਵੱਲਾ ਬਾਈਪਾਸ ਤੋਂ ਘਰ ਜਾ ਰਿਹਾ ਸੀ। ਕੁਝ ਮਿੰਟਾਂ ਵਿੱਚ ਉਹ ਆਪਣੀ ਕਾਰ ਵਿੱਚ ਬੈਠ ਗਿਆ। ਇਸੇ ਦੌਰਾਨ ਦੋ ਨਕਾਬਪੋਸ਼ ਵਿਅਕਤੀ ਉਸ ਦੀ ਕਾਰ ਕੋਲ ਆਏ ਅਤੇ ਡਰਾਈਵਰ ਦਾ ਦਰਵਾਜ਼ਾ ਖੋਲ੍ਹ ਕੇ ਉਸ ਵੱਲ ਪਿਸਤੌਲ ਤਾਣ ਲਈ। ਇਹ ਦੇਖ ਕੇ ਉਹ ਡਰ ਗਿਆ। ਉਸ ਦਾ ਲਾਇਸੈਂਸੀ ਰਿਵਾਲਵਰ ਉਸ ਦੇ ਨਾਲ ਵਾਲੀ ਸੀਟ ‘ਤੇ ਪਿਆ ਸੀ। ਜਿਸ ਨੂੰ ਉਸ ਨੇ ਲੁਟੇਰਿਆਂ ਵੱਲ ਤਾਣ ਦਿੱਤਾ।

ਘਬਰਾਹਟ ਵਿੱਚ ਫਾਇਰ ਨਹੀਂ ਕੀਤਾ

ਬੱਗਾ ਨੇ ਦੱਸਿਆ ਕਿ ਉਸ ਦਾ ਪਿਸਤੌਲ ਬੰਦ ਸੀ। ਘਬਰਾਹਟ ਵਿੱਚ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਨਹੀਂ ਖੁੱਲ੍ਹ ਰਿਹਾ ਸੀ। ਪਰ ਉਹ ਕੋਸ਼ਿਸ਼ ਕਰਦਾ ਰਿਹਾ। ਇਸ ਤੋਂ ਬਾਅਦ ਉਸ ਨੇ ਪੰਜੇ ਗੋਲੀਆਂ ਲੁਟੇਰਿਆਂ ਵੱਲ ਚਲਾ ਦਿੱਤੀਆਂ। ਇੱਕ ਲੁਟੇਰੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਪਰ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ।

ਨਾਜਾਇਜ਼ ਪਿਸਤੌਲ ਬਰਾਮਦ

ਬੱਗਾ ਨੇ ਦੱਸਿਆ ਕਿ ਦੋਵੇਂ ਲੁਟੇਰਿਆਂ ਕੋਲ ਆਪਣੇ-ਆਪਣੇ ਰਿਵਾਲਵਰ ਸਨ। ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੌਕੇ ਤੋਂ ਇੱਕ ਨਜਾਇਜ਼ ਪਿਸਤੌਲ ਵੀ ਬਰਾਮਦ ਹੋਇਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਲੁਟੇਰੇ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦੀ ਹੀ ਦੂਜਾ ਲੁਟੇਰਾ ਵੀ ਫੜ ਲਿਆ ਜਾਵੇਗਾ।

ਭਾਵੇਂ ਪੰਜਾਬ ਸਰਕਾਰ ਰੋਜ਼ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਸਰਕਾਰ ਦੇ ਸੱਤ ਮਹੀਨੇ ਬੀਤ ਜਾਣ ਮਗਰੋਂ ਵੀ ਸੂਬੇ ਦੀ ਕਾਨੂੰਨ ਵਿਵਸਥਾ ਰੱਬ ਆਸਰੇ ਹੀ ਜਾਪਦੀ ਹੈ। ਲੁੱਟਾਂ-ਖੋਹਾਂ, ਸ਼ਰੇਆਮ ਫਾਈਰਿੰਗ ਅਤੇ ਕਤਲ ਵਰਗੇ ਗੰਭੀਰ ਅਪਰਾਧਾਂ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ।