Punjab

ਲੋਹਾ ਬਣਾਉਣ ਵਾਲੀ ਫੈਕਟਰੀ ਵਿੱਚ ਵਾਪਰਿਆ ਇਹ ਭਾਣਾ, ਭੱਠੀ ‘ਤੇ ਕੰਮ ਕਰਦੇ ਮਜ਼ਦੂਰਾਂ ‘ਤੇ ਡਿੱਗਿਆ ਗਰਮ ਲੋਹਾ

An accident in an iron factory; 4 severe burns

ਸਾਹਨੇਵਾਲ : ਪੰਜਾਬ ਵਿੱਚ ਲੁਧਿਆਣਾ ( Ludhiana ) ਦੇ ਸਾਹਨੇਵਾਲ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਲੋਹਾ ਬਣਾਉਣ ਵਾਲੀ ਫੈਕਟਰੀ ਵਿੱਚ ਦੇਰ ਰਾਤ ਅਚਾਨਕ ਭੱਠੀ ਵਿੱਚੋਂ ਗਰਮ ਲੋਹਾ ਮਜ਼ਦੂਰਾਂ ‘ਤੇ ਡਿੱਗ ਪਿਆ ।

ਦੱਸਿਆ ਜਾ ਰਿਹਾ ਹੈ ਕਿ  ਗਰਮ ਲੋਹਾ ਭੱਟੀ ਨੇੜੇ ਕੰਮ ਕਰ ਰਹੇ 8 ਤੋਂ 10 ਲੋਕਾਂ ‘ਤੇ ਡਿੱਗ ਗਿਆ।  ਝੁਲਸੇ ਮਜ਼ਦੂਰਾਂ ਦੀਆਂ ਰੌਲਾ ਸੁਣ ਕੇ ਫੈਕਟਰੀ ਦੇ ਆਲੇ-ਦੁਆਲੇ ਦੇ ਲੋਕ ਮੌਕੇ ‘ਤੇ ਪਹੁੰਚ ਗਏ।  ਲੋਕਾਂ ਨੇ ਵੱਡੀ ਜੱਦੋ ਜਹਿਦ ਤੋਂ ਬਾਅਦ ਝੁਲਸੇ ਹੋਏ ਮਜ਼ਦੂਰਾਂ ਨੂੰ ਭੱਠੀ ਵਾਲੇ ਕਮਰੇ (ਪਲਾਂਟ) ਵਿੱਚੋਂ ਬਾਹਰ ਕੱਢਿਆ।  ਲੋਕਾਂ ਨੇ ਐਂਬੂਲੈਂਸ ਨੂੰ ਫੋਨ ‘ਤੇ ਸੂਚਨਾ ਦਿੱਤੀ।

ਐਂਬੂਲੈਂਸ ਦੀ ਮਦਦ ਨਾਲ ਚਾਰ ਗੰਭੀਰ ਝੁਲਸੇ ਲੋਕਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ।  ਦੱਸਿਆ ਜਾ ਰਿਹਾ ਹੈ ਕਿ ਬਾਕੀ ਝੁਲਸੇ ਲੋਕਾਂ ਨੂੰ ਹੋਰ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।  ਜ਼ਖਮੀਆਂ ਦੀ ਪਛਾਣ ਅਸ਼ੋਕ,ਵਿਸ਼ਾਲ, ਨਸਰੂਲਾ ਅੰਸਾਰੀ ,ਸੰਜੇ ਸ਼ਾਹ ਵਜੋਂ ਹੋਈ ਹੈ।  ਜ਼ਖਮੀਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।  ਉਹਨਾਂ ਦੇ ਪਰਵਾਰਿਕ ਮੈਬਰਾ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਫੈਕਟਰੀ ਵਿੱਚ ਕੰਮ ਕਰ ਰਹੇ ਸੰਜੇ ਸ਼ਾਹ ਨੇ ਦੱਸਿਆ ਕਿ ਜਦੋਂ ਗਰਮ ਲੋਹਾ ਭੱਠੀ ਵਿੱਚੋਂ ਬਾਹਰ ਨਿਕਲਿਆ ਤਾਂ ਚਾਰੇ ਪਾਸੇ ਹਨੇਰਾ ਛਾ ਗਿਆ । ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਹਨੇਰਾ ਹੋਣ ਕਾਰਨ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ । ਕਾਫੀ ਦੇਰ ਬਾਅਦ ਉਨ੍ਹਾਂ ਨੂੰ ਬਚਾਇਆ ਗਿਆ । ਸੰਜੇ ਨੇ ਦੱਸਿਆ ਕਿ ਝੁਲਸੇ ਅਸ਼ੋਕ ਅਤੇ ਵਿਸ਼ਾਲ ਦੀ ਹਾਲਤ ਜ਼ਿਆਦਾ ਗੰਭੀਰ ਹੈ। ਝੁਲਸੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ । ਇਲਾਕਾ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।