ਬਿਊਰੋ ਰਿਪੋਰਟ – ਮਦਰ ਡੇਅਰੀ ਅਤੇ ਵੇਰਕਾ ਤੋਂ ਬਾਅਦ ਹੁਣ ਅਮੂਲ ਨੇ ਆਪਣੇ 700 ਤੋਂ ਜ਼ਿਆਦਾ ਪ੍ਰੋਡਕਟ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਹੈ । ਘਿਓ ਮੱਖਨ,ਚੀਜ਼,ਆਈਸਕ੍ਰੀਮ ਅਤੇ ਹੋਰ ਚੀਜ਼ਾਂ ਦੀਆਂ ਕੀਮਤਾਂ 22 ਸਤੰਬਰ ਤੋਂ ਘੱਟ ਹੋ ਜਾਣਗੀਆਂ
ਅਮੂਲ ਨੇ ਘਿਓ ਵਿੱਚ 40 ਰੁਪਏ ਪ੍ਰਤੀ ਕਿਲੋ ਦੀ ਕਮੀ ਕੀਤੀ ਹੈ । 100 ਗਰਾਮ ਮੱਖਨ ਦੀ ਕੀਮਤ ਹੁਣ 62 ਤੋਂ ਘੱਟ ਕੇ 58 ਰੁਪਏ ਹੋ ਗਈ ਹੈ । ਚੀਜ ਦੀ ਕੀਮਤ ਵਿੱਚ 30 ਰੁਪਏ ਦੀ ਕਮੀ ਹੋਵੇਗੀ ਹੁਣ ਗਾਹਕਾਂ ਨੂੰ ਇੱਕ ਕਿਲੋ ਚੀਜ਼ 545 ਰੁਪਏ ਵਿੱਚ ਮਿਲੇਗੀ । 200 ਗਰਾਮ ਪਨੀਰ ਦਾ ਪੈਕੇਟ 99 ਰੁਪਏ ਤੋਂ ਘੱਟ ਕੇ 95 ਰੁਪਏ ਵਿੱਚ ਹੁਣ ਮਿਲੇਗਾ ।
22 ਸਤੰਬਰ ਤੋਂ ਅਮੂਲ ਨਾਲ ਜੁੜੇ ਸਾਰੇ ਪ੍ਰੋਡਕਟ ਦੀਆਂ ਕੀਮਤਾਂ ਘੱਟ ਹੋਣਗੀਆਂ । ਅਮੂਲ ਨੇ ਸਾਫ ਕੀਤਾ ਕਿ ਪਾਊਚ ਵਾਲੇ ਮਿਲਕ ਦੀਆਂ ਕੀਮਤਾਂ ਘੱਟ ਨਹੀਂ ਹੋਣਗੀਆਂ ਕਿਉਂਕਿ ਪਹਿਲਾਂ ਤੋਂ ਪਾਊਚ ਵਾਲੇ ਦੁੱਧ ‘ਤੇ ਜ਼ੀਰੋ GST ਲੱਗਦਾ ਸੀ ।