‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵਧ ਰਹੀ ਮਹਿੰਗਾਈ ਵਿੱਚ ਅਮੁਲ ਦਾ ਦੁੱਧ ਆਪਣਾ ਹਿੱਸਾ ਪਾਉਣ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਕ ਜੁਲਾਈ ਤੋਂ ਅਮੁਲ 2 ਰੁਪਏ ਪ੍ਰਤੀ ਲਿਟਰ ਮਹਿੰਗਾ ਮਿਲੇਗਾ। ਗੁਜਰਾਤ ਕਾਰਪੋਰੇਟ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਇਕ ਅਧਿਕਾਰੀ ਅਨੁਸਾਰ 19 ਮਹੀਨਿਆਂ ਦੇ ਬਾਅਦ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।ਕਿਉਂ ਕਿ ਉਤਪਾਦਨ ਲਾਗਤ ਲਗਾਤਾਰ ਵਧ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੀਮਤਾਂ ਵਿੱਚ ਇਹ ਵਾਧਾ ਅਮੁਲ ਦੇ ਹਰੇਕ ਬ੍ਰਾਂਡ ਗੋਲਡ, ਤਾਜਾ, ਸ਼ਕਤੀ, ਟੀ ਸਪੈਸ਼ਲ ਦੇ ਨਾਲ ਨਾਲ ਗਾਂ ਤੇ ਮੱਝ ਦੇ ਦੁੱਧ ਉੱਤੇ ਲਾਗੂ ਹੋਣਗੀਆਂ। ਦੁੱਧ ਦੀ ਪੈਕਿੰਗ ਲਾਗਤ ਵੀ 30 ਤੋਂ 40 ਫੀਸਦ ਵਧ ਗਈ ਹੈ।ਢੁਆਈ ਦਾ ਖਰਚ 30 ਫੀਸਦ ਤੇ ਤੇਲ 30 ਫੀਸਦ ਮਹਿੰਗਾ ਹੋ ਗਿਆ ਹੈ।