ਪੰਜਾਬ ਸਮੇਤ ਦੇਸ਼ ਭਰ ’ਚ ਅਮੁਲ ਦੁੱਧ ਸਸਤਾ ਹੋ ਗਿਆ ਹੈ। ਡੇਅਰੀ ਬ੍ਰਾਂਡ ਅਮਬਲ ਨੇ ਇਹ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਅਮੁਲ ਗੋਲਡ, ਅਮੂਲ ਤਾਜਾ ਅਤੇ ਟੀ ਸਪੈਸ਼ਲ ਦੁੱਧ ਦੇ ਰੇਟ ਘਟਾਏ ਗਏ ਹਨ। ਅਮੁਲ ਦੁੱਧ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ।
ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਕਿਹਾ ਹੈ ਕਿ ਅਮੁਲ ਗੋਲਡ, ਅਮੁਲ ਸ਼ਕਤੀ ਅਤੇ ਅਮੁਲ ਫਰੈਸ਼ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ। ਨਵੀਆਂ ਕੀਮਤਾਂ ਅੱਜ ਯਾਨੀ 24 ਜਨਵਰੀ ਤੋਂ ਲਾਗੂ ਹੋਣਗੀਆਂ।
ਕੀਮਤਾਂ ਵਿੱਚ ਬਦਲਾਅ ਤੋਂ ਬਾਅਦ, ਅਮੁਲ ਗੋਲਡ ਦੇ ਇੱਕ ਲੀਟਰ ਪੈਕੇਟ ਦੀ ਕੀਮਤ ਹੁਣ 65 ਰੁਪਏ ਅਤੇ ਤਾਜ਼ੇ ਦੁੱਧ ਦਾ ਇੱਕ ਲੀਟਰ ਪੈਕੇਟ 53 ਰੁਪਏ ਪ੍ਰਤੀ ਲੀਟਰ ਵਿੱਚ ਉਪਲਬਧ ਹੋਵੇਗਾ। ਅਮੁਲ ਟੀ ਸਪੈਸ਼ਲ ਦੁੱਧ ਦੇ ਇੱਕ ਲੀਟਰ ਪਾਊਚ ਦੀ ਕੀਮਤ 62 ਰੁਪਏ ਤੋਂ ਘੱਟ ਕੇ 61 ਰੁਪਏ ਹੋ ਗਈ ਹੈ।
ਇਸ ਤਰ੍ਹਾਂ, ਅਮੁਲ ਦੇ ਤਾਜ਼ੇ ਦੁੱਧ ਦੀ ਕੀਮਤ 54 ਰੁਪਏ ਪ੍ਰਤੀ ਲੀਟਰ ਤੋਂ ਘੱਟ ਕੇ 53 ਰੁਪਏ ਹੋ ਗਈ ਹੈ। ਕੰਪਨੀ ਨੇ ਪਿਛਲੇ ਸਾਲ ਦੀਆਂ ਆਮ ਚੋਣਾਂ ਤੋਂ ਬਾਅਦ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਸੀ। ਪਿਛਲੇ ਸਾਲ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਗਏ ਸਨ।
ਸਿਰਫ਼ 3 ਦਿਨ ਪਹਿਲਾਂ ਹੀ ਅਮੁਲ ਦੁੱਧ ਦੀ ਕੀਮਤ ਵਧਾਈ ਗਈ ਸੀ, ਜਿਸ ਵਿੱਚ ਅਮੁਲ ਗੋਲਡ ਦੁੱਧ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਅਮੂਲ ਸ਼ਕਤੀ ਅਤੇ ਟੀ ਸਪੈਸ਼ਲ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ।