India

ਅਮੂਲ ਆਈਸਕਰੀਮ ‘ਚੋਂ ਨਿਕਲਿਆ ਕੰਨਖਜੂਰਾ, ਕੰਪਨੀ ਨੇ ਬਿਆਨ ਕੀਤਾ ਜਾਰੀ

ਲੋਕ ਅਮੂਲ (Amul) ਆਈਸਕਰੀਮ ਬੜੇ ਸੌਂਕ ਨਾਲ ਖਾਂਦੇ ਹਨ ਪਰ ਬੀਤੇ ਦਿਨ ਅਮੂਲ ਆਈਸਕਰੀਮ ਦੇ ਡੱਬੇ ਵਿੱਚੋਂ ਕੰਨਖਜੂਰਾ ਨਿਕਲੀਆ ਸੀ। ਜਿਸ ਤੋਂ ਬਾਅਦ ਕੰਪਨੀ ਨੇ ਆਪਣਾ ਬਿਆਨ ਜਾਰੀ ਕਰ ਉਸ ਡੱਬੇ ਨੂੰ ਵਾਪਸ ਮੰਗਵਾਇਆ ਹੈ, ਜਿਸ ਵਿੱਚੋਂ ਕੰਨਖਜੂਰਾ ਨਿਕਲਿਆ ਸੀ। ਅਮੂਲ ਨੇ ਗਾਹਕ ਕੋਲੋ ਉਸ ਡੱਬੇ ਨੂੰ ਵਾਪਸ ਮੰਗਵਾਇਆ ਹੈ। ਦੱਸ ਦੇਈਏ ਕਿ ਨੋਇਡਾ ਦੀ ਦੀਪਾ ਦੇਵੀ ਨੇ ਆਨਲਾਇਨ ਬਲਿੰਕਿਟ ਤੋਂ ਆਈਸ ਕਰੀਮ ਆਰਡਰ ਕੀਤੀ ਸੀ। ਦੀਪਾ ਦੇਵੀ ਨੇ ਵਨੀਲਾ ਮੈਜਿਕ ਫਲੇਵਰ ਆਈਸਕ੍ਰੀਮ 195 ਰੁਪਏ ਵਿੱਚ ਆਰਡਰ ਕੀਤੀ ਸੀ। ਜਦੋਂ ਉਸ ਨੇ ਡੱਬੇ ਨੂੰ ਖੋਲ੍ਹਿਆ ਤਾਂ ਇਸ ਵਿੱਚੋਂ ਕੰਨਖਜੂਰਾ ਨਿਕਲਿਆ।

ਦੀਪਾ ਦੇਵੀ ਨੇ ਤੁਰੰਤ ਬਾਅਦ ਬਲਿੰਕਿਟ ਨੂੰ ਇਸ ਦੀ ਸ਼ਿਕਾਇਤ ਕੀਤੀ। ਬਲਿੰਕਿਟ ਦੁਆਰਾ ਦੀਪਾ ਨੂੰ ਪੈਸੇ ਵਾਪਸ ਕਰ ਦਿੱਤੇ ਗਏ ਹਨ। ਬਲਿੰਕਿਟ ਕਸਟਮਰ ਕੇਅਰ ਨੇ ਕਿਹਾ ਕਿ ਅਮੂਲ ਮੈਨੇਜਰ ਉਨ੍ਹਾਂ ਨਾਲ ਸੰਪਰਕ ਕਰੇਗਾ। ਫੂਡ ਸੇਫਟੀ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

ਗਾਹਕ ਨਹੀਂ ਦੇ ਰਿਹਾ ਡੱਬਾ

ਅਮੂਲ ਨੇ ਕਿਹਾ ਕਿ ਅਸੀਂ ਜਾਂਚ ਲਈ ਡੱਬਾ ਮੰਗਿਆ ਸੀ ਕਿ ਪਰ ਗਾਹਕ ਨੇ ਡੱਬਾ ਵਾਪਸ ਨਹੀਂ ਕੀਤਾ। ਅਮੂਲ ਨੇ ਕਿਹਾ ਕਿ 15 ਜੂਨ ਨੂੰ ਦੁਪਹਿਰ ਕਰੀਬ 2.30 ਵਜੇ ਨੋਇਡਾ ਦੀ ਦੀਪਾ ਦੇਵੀ ਨੇ ਸੋਸ਼ਲ ਮੀਡੀਆ ‘ਤੇ ਅਮੂਲ ਆਈਸਕ੍ਰੀਮ ਦੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਅਮੂਲ ਨੇ ਤੁਰੰਤ ਸੋਸ਼ਲ ਮੀਡੀਆ ‘ਤੇ ਸ਼ਿਕਾਇਤ ਦਾ ਜਵਾਬ ਦਿੱਤਾ, ਅਤੇ ਸਾਨੂੰ 3:43 ਵਜੇ ਗਾਹਕ ਦਾ ਸੰਪਰਕ ਨੰਬਰ ਪ੍ਰਾਪਤ ਹੋਇਆ। ਇਸ ਤੋਂ ਬਾਅਦ ਜਦੋਂ ਅਮੂਲ ਨੇ ਗਾਹਕ ਨਾਲ ਮੁਲਾਕਾਤ ਕਰਕੇ ਡੱਬਾ ਮੰਗਿਆ ਤਾਂ ਗਾਹਕ ਨੇ ਡੱਬਾ ਦੇਣ ਤੋਂ ਇਨਕਾਰ ਕਰ ਦਿੱਤਾ। ਅਮੂਲ ਨੇ ਕਿਹਾ ਕਿ ਜਦੋਂ ਤੱਕ ਸ਼ਿਕਾਇਤ ਵਾਲਾ ਬਾਕਸ ਗਾਹਕ ਤੋਂ ਵਾਪਸ ਨਹੀਂ ਲਿਆ ਜਾਂਦਾ, ਸਾਡੇ ਲਈ ਮਾਮਲੇ ਦੀ ਜਾਂਚ ਕਰਨਾ ਅਤੇ ਮੁੱਦੇ ‘ਤੇ ਟਿੱਪਣੀ ਕਰਨਾ ਮੁਸ਼ਕਲ ਹੋਵੇਗਾ।

ਇਹ ਵੀ ਪੜ੍ਹੋ –  ਅਬੋਹਰ ਤੋਂ ਆਈ ਮੰਦਭਾਗੀ ਖ਼ਬਰ, ਇਕ ਪਰਿਵਾਰ ‘ਚ ਛਾਇਆ ਮਾਤਮ