‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣਾਂ ‘ਚ ਜੋਅ ਬਿਡੇਨ ਦੀ ਜਿੱਤ ਤੋਂ ਬਾਅਦ ਉਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। ਬਿਡੇਨ ਦੀ ਇਸ ਸ਼ਾਨਦਾਰ ਜਿੱਤ ਨੂੰ ਵੇਖ ਅਮਰੀਕਾ ਹੀ ਨਹੀਂ ਬਲਕਿ ਭਾਰਤ ‘ਚ ਵੀ ਉਨ੍ਹਾਂ ਦੀ ਜਿੱਤ ‘ਤੇ ਖੂਸ਼ੀਆਂ ਮਨਾਇਆ ਜਾ ਰਹੀਆਂ ਹਨ, ਜਿਸ ਨੂੰ ਵੇਖ ਪੰਜਾਬ ਦੇ ਅੰਮ੍ਰਿਤਸਰ ਦੇ ਇੱਕ ਸਖ਼ਸ ਨੇ ਅਮਰੀਕਾ ਦਾ ਇਤਿਹਾਸ ਨੂੰ ਆਪਣੀ ਕਲਾਂ ਨਾਲ ਖ਼ੂਬਸੂਰਤੀ ਨਾਲ ਸਿਰਜਿਆ ਹੈ।
ਜਗਜੋਤ ਸਿੰਘ ਨੇ ਸਿਰਜਿਆ ਅਮਰੀਕਾ ਦਾ ਇਤਿਹਾਸ
ਅੰਮ੍ਰਿਤਸਰ ਦੇ ਰਹਿਣ ਵਾਲੇ ਪੇਪਰ ਪੇਂਟਿੰਗ ਕਲਾਕਾਰ ਜਗਜੋਤ ਸਿੰਘ ਰੂਬਲ ਨੇ ਅਮਰੀਕਾ ਦੇ 230 ਸਾਲ ਦੇ ਸਿਆਸੀ ਇਤਿਹਾਸ ਨੂੰ ਆਪਣੇ ਪੇਂਟਿੰਗ ਦੇ ਜ਼ਰੀਏ ਸਿਰਜਿਆ ਹੈ, ਉਨ੍ਹਾਂ ਨੇ ਅਮਰੀਕਾ ਦੇ 46 ਰਾਸ਼ਟਰਪਤੀ ਦੀਆਂ ਫ਼ੋਟੋਆਂ ਨੂੰ ਪੇਪਰ ਪੇਂਟਿੰਗ ਨਾਲ ਬਣਾਇਆ ਹੈ, ਇੰਨਾਂ ਫ਼ੋਟੋਆ ਵਿੱਚ 1789 ਵਿੱਚ ਜਾਰਜ ਵਾਸ਼ਿੰਗਟਨ ਤੋਂ ਲੈਕੇ 2020 ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤੇ ਜੋਅ ਬਿਡੇਨ ਦੀ ਤਸਵੀਰ ਵੀ ਹੈ। ਇਹ ਪੇਂਟਿੰਗ ਇੰਨੀਆਂ ਖ਼ੂਬਸੂਰਤ ਨੇ ਜੋ ਇੱਕ ਵਾਰ ਇਸ ਨੂੰ ਵੇਖ ਲਏ ਤਾਂ ਹੈਰਾਨ ਰਹਿ ਜਾਵੇ। ਇੰਨਾਂ ਤਸਵੀਰਾਂ ਪਿੱਛੇ ਜਗਜੋਤ ਸਿੰਘ ਦੀ ਕਰੜੀ ਮਿਹਨਤ ਹੈ। ਇਸ ਨੂੰ ਬਣਾਉਣ ਲਈ ਸਿਰਫ਼ ਕੁੱਝ ਦਿਨ ਨਹੀਂ ਬਲਕਿ 4 ਮਹੀਨੇ ਦਾ ਸਮਾਂ ਲੱਗਿਆ ਹੈ। ਜਗਜੋਤ ਸਿੰਘ ਦੀ ਮਿਹਨਤ ਇੰਨਾਂ ਤਸਵੀਰਾਂ ਵਿੱਚ ਨਜ਼ਰ ਵੀ ਆ ਰਹੀ ਹੈ ਅਤੇ ਲੋਕਾਂ ਨੂੰ ਕਾਫ਼ੀ ਪਸੰਦ ਵੀ ਆ ਰਹੀ ਹੈ। ਜਗਜੋਤ ਸਿੰਘ ਕਹਿਣਾ ਹੈ ਕਿ ਉਹ ਇਸ ਤਸਵੀਰ ਦੇ ਜ਼ਰੀਏ ਅਮਰੀਕਾ ਦੇ ਲੋਕਾਂ ਨੂੰ ਵਧਾਈ ਦੇਣਾ ਚਾਉਂਦੇ ਹਨ।
ਜਗਜੋਤ ਸਿੰਘ ਰੂਬਲ ਨੇ ਕਿਹਾ ਕਿ ਉਹ ਚਾਉਂਦੇ ਨੇ ਕਿ ਇਹ ਤਸਵੀਰ ਅਮਰੀਕਾ ਦੀ ਆਰਟ ਗੈਲਰੀ ਵਿੱਚ ਰੱਖੀ ਜਾਵੇ, 8 ਬਾਈ 8 ਦੀ ਇਸ ਤਸਵੀਰ ਨੂੰ ਬਣਾਉਣ ਵਿੱਚ 4 ਮਹੀਨੇ ਲੱਗੇ। ਇਸ ਤੋਂ ਪਹਿਲਾ ਜਗਜੋਤ ਸਿੰਘ ਬਾਲੀਵੁੱਡ ਦੇ 100 ਤੋਂ ਵਧ ਕਲਾਕਾਰਾਂ ਦੀਆਂ ਤਸਵੀਰਾਂ ਬਣਾ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਉਨ੍ਹਾਂ ਦੀ ਤਸਵੀਰ ਭੇਜੀ ਸੀ। ਜਿਸ ਦੇ ਲਈ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਮਿਲਿਆ ਸੀ, ਖ਼ਾਸ ਗੱਲ ਇਹ ਹੈ ਕਿ ਹੁਣ ਤੱਕ 10 ਵਾਰ ਜਗਜੋਤ ਸਿੰਘ ਦਾ ਨਾਂ ਵਰਲਡ ਰਿਕਾਰਡ ਵਿੱਚ ਆ ਚੁੱਕਿਆ ਹੈ।
Comments are closed.