India International Punjab

ਅੰਮ੍ਰਿਤਸਰ ਦੇ ਨੌਜਵਾਨ ਦੀ ਯੂਕਰੇਨ ਬਾਰਡਰ ’ਤੇ ਮੌਤ! ਟੂਰਿਸਟ ਵੀਜ਼ੇ ’ਤੇ ਗਿਆ ਸੀ ਰੂਸ

ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਸਿੰਘ ਦੀ ਰੂਸ ਵੱਲੋਂ ਲੜਦਿਆਂ ਯੂਕਰੇਨ ਸਰਹੱਦ ‘ਤੇ ਮੌਤ ਹੋ ਗਈ ਹੈ। ਤੇਜਪਾਲ ਸਿੰਘ 12 ਜਨਵਰੀ ਨੂੰ ਟੂਰਿਸਟ ਵੀਜ਼ੇ ‘ਤੇ ਭਾਰਤ ਤੋਂ ਰੂਸ ਗਿਆ ਸੀ। ਤੇਜਪਾਲ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਮ੍ਰਿਤਕ ਤੇਜਪਾਲ ਦੀ ਬੇਟੀ 3 ਸਾਲ ਦੀ ਹੈ ਅਤੇ ਉਸ ਦਾ 6 ਸਾਲ ਦਾ ਬੇਟਾ ਹੈ।

ਤੇਜਪਾਲ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੇ ਪੁੱਤਰ ਨੂੰ ਰੂਸ ਵਿਚ ਜ਼ਬਰਦਸਤੀ ਫੌਜ ਵਿਚ ਭਰਤੀ ਕੀਤਾ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ 3 ਮਾਰਚ ਨੂੰ ਉਨ੍ਹਾਂ ਦੇ ਪੁੱਤਰ ਦਾ ਫੋਨ ਆਇਆ ਕਿ ਉਸ ਨੂੰ ਸਰਹੱਦ ‘ਤੇ ਭੇਜਿਆ ਜਾ ਰਿਹਾ ਹੈ। ਪਰਿਵਾਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਤੇਜਪਾਲ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ।

ਤੇਜਪਾਲ ਦੀ ਪਤਨੀ ਪਰਵਿੰਦਰ ਕੌਰ ਨੇ ਦੱਸਿਆ ਕਿ ਤੇਜਪਾਲ 20 ਦਸੰਬਰ ਨੂੰ ਭਾਰਤ ਤੋਂ ਥਾਈਲੈਂਡ ਗਿਆ ਸੀ। ਇਸ ਤੋਂ ਬਾਅਦ ਉਹ 12 ਜਨਵਰੀ ਨੂੰ ਰੂਸ ਦੇ ਮਾਸਕੋ ਗਏ ਸਨ। ਰੂਸ ਵਿਚ ਤੇਜਪਾਲ ਦੇ ਕੁਝ ਦੋਸਤਾਂ ਨੇ ਉਸ ਨੂੰ ਫੌਜ ਵਿੱਚ ਭਰਤੀ ਹੋਣ ਲਈ ਮਜਬੂਰ ਕੀਤਾ। ਦੋਸਤਾਂ ਦੀ ਸਲਾਹ ‘ਤੇ ਹੀ ਉਹ ਟੂਰਿਸਟ ਵੀਜ਼ੇ ‘ਤੇ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਤੇਜਪਾਲ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦਾ ਸੀ ਪਰ ਤੇਜਪਾਲ ਵਿਦੇਸ਼ ਜਾਣ ‘ਤੇ ਅੜਿਆ ਹੋਇਆ ਸੀ। ਆਖ਼ਰੀ ਗੱਲਬਾਤ 3 ਮਾਰਚ ਨੂੰ ਹੋਈ ਸੀ। ਪਤਨੀ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਜੇ ਤੇਜਪਾਲ ਦੀ ਮ੍ਰਿਤਕ ਦੇਹ ਵਿਦੇਸ਼ ਵਿੱਚ ਹੈ ਤਾਂ ਇਸ ਨੂੰ ਭਾਰਤ ਭੇਜਿਆ ਜਾਵੇ।

ਇਹ ਵੀ ਪੜ੍ਹੋ – ਭਿੰਡਰਾਂਵਾਲਿਆਂ ਦੀ ਫੋਟੋ ਨਾਲ ਛੇੜਛਾੜ ਮਾਮਲੇ ’ਚ ਸ਼ਿਵ ਸੈਨਾ ਆਗੂ ਖ਼ਿਲਾਫ਼ FIR!