Punjab

ਅੰਮ੍ਰਿਤਸਰ ਦਾ ਨੌਜਵਾਨ ਬੈਂਕ ਅਫਸਰ ਦਿੱਲੀ ਪਹੁੰਚਿਆ ! ਮੈਟਰੋ ਸਟੇਸ਼ਨ ਪਹੁੰਚ ਕੇ ਉਸ ਨੇ ਜੋ ਕੀਤਾ 500 ਕਿਲੋਮੀਟਰ ਦੂਰ ਪਰਿਵਾਰ ਦੀਆਂ ਲੱਤਾ ਕੰਬ ਗਈਆਂ !

ਬਿਉਰੋ ਰਿਪੋਰਟ : ਅੰਮ੍ਰਿਤਸਰ ਦੇ ਨੌਜਵਾਨ ਬੈਂਕ ਅਫਸਰ ਨੂੰ ਲੈਕੇ ਦਿੱਲੀ ਤੋਂ ਦਰਦਨਾਕ ਅਤੇ ਮਾੜੀ ਖਬਰ ਸਾਹਮਣੇ ਆਈ ਹੈ । ਨੌਜਵਾਨ ਨੇ ਦਿੱਲੀ ਪਹੁੰਚ ਕੇ ਮੈਟਰੋ ਟ੍ਰੇਨ ਦੇ ਸਾਹਮਣੇ ਛਾਲ ਮਾਰ ਦਿੱਤੀ ਹੈ । ਬੈਂਕ ਮੁਲਾਜ਼ਮ ਪੰਜਾਬ ਐਂਡ ਸਿੰਧ ਬੈਂਕ ਵਿੱਚ ਵੱਡਾ ਅਫਸਰ ਸੀ । ਉਸ ਨੇ ਦਿੱਲੀ ਦੇ ਰਾਜੀਵ ਚੌਕ ਮੈਟਰੋ ਸਟੇਸ਼ਨ ਦੇ ਸਾਹਮਣੇ ਛਾਲ ਮਾਰੀ ।

ਆਪਣੀ ਜ਼ਿੰਦਗੀ ਦੀ ਜੀਵਨ ਲੀਲਾ ਖਤਮ ਕਰਨ ਵਾਲੇ ਅੰਮ੍ਰਿਤਸਰ ਦੇ ਨੌਜਵਾਨ ਦਾ ਨਾਂ ਦੀਵਾਸ਼ੂ ਚੋਪੜਾ ਹੈ । ਪੁਲਿਸ ਨੂੰ ਉਸ ਦੇ ਕੋਲ ਕੋਈ ਚਿੱਠੀ ਨਹੀਂ ਮਿਲੀ ਹੈ ਜਿਸ ਦੇ ਉੱਤੇ ਕਿਸੇ ਦਾ ਨਾਂ ਲਿਖਿਆ ਗਿਆ ਹੋਵੇ। ਪੁਲਿਸ ਦੇ ਮੁਤਾਬਿਕ ਚੋਪੜਾ ਅੰਮ੍ਰਿਤਸਰ ਤੋਂ ਦਿੱਲੀ ਸ਼ੁੱਕਰਵਾਰ ਨੂੰ ਹੀ ਪਹੁੰਚਿਆ ਸੀ । ਹੁਣ ਤੱਕ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੀਵਾਸ਼ੂ ਚੋਪੜਾ ਅੰਮ੍ਰਿਤਸਰ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਵਿੱਚ ਹੀ ਕੰਮ ਕਰਦਾ ਸੀ ਅਤੇ ਉਹ ਸ਼ਹਿਰ ਵਿੱਚ ਆਪਣੇ ਮਾਪਿਆਂ ਦੇ ਨਾਲ ਰਹਿੰਦਾ ਸੀ।

ਦੀਵਾਸ਼ੂ ਨੇ ਇਹ ਕਦਮ ਕਿਉਂ ਚੁੱਕਿਆ ਇਹ ਵੱਡਾ ਸਵਾਲ ਹੈ ? ਚੰਗੀ ਸਰਕਾਰ ਨੌਕਰੀ ਹੋਣ ਦੇ ਨਾਲ ਅਫਸਰ ਰੈਂਕ ਦੇ ਬਾਵਜੂਦ ਉਸ ਨੂੰ ਅਜਿਹੀ ਕਿਹੜੀ ਚੀਜ਼ ਸਤਾ ਰਹੀ ਸੀ ਕਿ ਉਸ ਨੇ ਜ਼ਿੰਦਗੀ ਨੂੰ ਖਤਮ ਕਰਨ ਲਈ ਇੱਕ ਮਿੰਟ ਨਹੀਂ ਸੋਚਿਆ। ਆਪਣੇ ਬਜ਼ੁਰਗ ਮਾਪਿਆਂ ਦੇ ਬਾਰੇ ਧਿਆਨ ਨਹੀਂ ਕੀਤਾ । ਕੀ ਦੀਵਾਸ਼ੂ ਨੇ ਆਪਣੀ ਜ਼ਿੰਦਗੀ ਡਿਪਰੈਸ਼ਨ ਦੀ ਵਜ੍ਹਾ ਕਰਕੇ ਖਤਮ ਕੀਤੀ । ਕਿਸੇ ਗੱਲ ਨੂੰ ਲੈਕੇ ਉਹ ਪਰੇਸ਼ਾਨ ਸੀ ? ਕੋਈ ਜ਼ਮੀਨ ਦਾ ਝਗੜਾ ਜਾਂ ਫਿਰ ਨਿੱਜੀ ਜ਼ਿੰਦਗੀ ਵਿੱਚ ਚੱਲ ਰਹੇ ਉਤਾਰ ਚੜਾਅ ਤੋਂ ਦੀਵਾਸ਼ੂ ਕੀ ਪਰੇਸ਼ਾਨ ਸੀ ? ਕੀ ਦਫਤਰ ਵਿੱਚ ਉਸ ਨਾਲ ਕੁਝ ਅਜਿਹਾ ਹੋਇਆ ਜੋ ਉਸ ਨੂੰ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਕਰ ਰਿਹਾ ਸੀ ? ਜ਼ਿੰਦਗੀ ਦਾ ਇਕੱਲਾ ਪਨ ਵੀ ਦੀਵਾਸ਼ੂ ਦੀ ਮੌਤ ਦਾ ਕਾਰਨ ਹੋ ਸਕਦਾ ਹੈ । ਹੁਣ ਤੱਕ ਸਿਰਫ ਇਨ੍ਹਾਂ ਹੀ ਪਤਾ ਚੱਲਿਆ ਹੈ ਕਿ ਉਹ ਆਪਣੇ ਮਾਪਿਆਂ ਨਾਲ ਰਹਿੰਦਾ ਸੀ,ਕੀ ਕਿਸੇ ਰਿਸ਼ਤੇ ਦੀ ਕਮੀ ਉਸ ਨੂੰ ਪਰੇਸ਼ਾਨ ਕਰ ਰਹੀ ਸੀ ?

ਇਹ ਉਹ ਸਵਾਲ ਹਨ ਜੋ ਦੀਵਾਸ਼ੂ ਦੀ ਮੌਤ ਦਾ ਰਾਜ਼ ਖੋਲ ਸਕਦੇ ਹਨ । ਪਰ ਅਸੀਂ ਤੁਹਾਨੂੰ ਇਹ ਹੀ ਕਹਿੰਦੇ ਹਾਂ ਕਿ ਜ਼ਿੰਦਗੀ ਬਹੁਤ ਅਨਮੋਲ ਹੈ । ਮੁਸ਼ਕਿਲਾਂ ਤੋਂ ਡਰਨ ਦੀ ਥਾਂ ਉਸ ਦਾ ਡੱਟ ਕੇ ਮੁਕਾਬਲਾ ਕਰੋ ।