ਬਿਊਰੋ ਰਿਪੋਰਟ : ਅੰਮ੍ਰਿਤਸਰ ਦੇ ਅਟਾਰੀ ਹਲਕੇ ਵਿੱਚ ਇੱਕ ਨੌਜਵਾਨ ਨੂੰ ਬੇਰਹਮੀ ਨਾਲ ਕੁੱਟਿਆ ਗਿਆ ਹੈ । ਨੌਜਵਾਨ ਨੇ ਆਪਣੇ ਆਪ ਨੂੰ ਮੁਲਜ਼ਮਾਂ ਤੋਂ ਛੁਡਾਉਣ ਦੇ ਲਈ ਲਾਈਵ ਹੋ ਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਨੌਜਵਾਨ ਨੇ ਇਹ ਵੀ ਕਿਹਾ ਕਿ ਉਸ ‘ਤੇ ਗੋਲੀਆਂ ਚਲਾਇਆ ਜਾ ਰਹੀਆਂ ਹਨ। ਪਰ ਪੁਲਿਸ ਨੇ ਗੋਲੀਆਂ ਚਲਾਉਣ ਦੀ ਵਾਰਦਾਤ ਤੋਂ ਸਾਫ ਇਨਕਾਰ ਕਰ ਦਿੱਤਾ ਹੈ, ਉਧਰ ਜਖ਼ਮੀ ਗੁਰਪ੍ਰੀਤ ਸਿੰਘ ਨੂੰ ਮਹਾਵਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਰਾਤ ਵੇਲੇ ਦੀ ਵਾਰਦਾਤ ਹੈ, ਅੰਮ੍ਰਿਤਸਰ ਦੇ ਅਟਾਰੀ ਹਲਕੇ ਦੇ ਰਹਿਣ ਵਾਲੇ ਗੁਰਪ੍ਰੀਤ ਨੇ ਲਾਈਵ ਹੋ ਕੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਜਾ ਰਿਹਾ ਸੀ ਤਾਂ ਹੀ ਉਸ ਦੀ ਕਾਰ ਦਾ ਪਿੱਛਾ ਸ਼ੁਰੂ ਹੋ ਗਿਆ। ਉਸ ‘ਤੇ ਫਾਇਰਿੰਗ ਕੀਤੀ ਗਈ ਅਤੇ ਗੱਡੀ ਨੂੰ ਰੋਕ ਕੇ ਉਸ ਨਾਲ ਨਾਲ ਮੌਜੂਦ ਇੱਕ ਹੋਰ ਸਾਥੀ ਨਾਲ ਵੀ ਕੁੱਟਮਾਰ ਕੀਤੀ ਗਈ,ਉਹ ਆਪ ਮੁਲਜ਼ਮਾਂ ਦੇ ਹੱਥੋ ਬਚ ਗਿਆ ਪਰ ਉਸ ਦਾ ਸਾਥੀ ਹੁਣ ਵੀ ਉਨ੍ਹਾਂ ਦੇ ਕੋਲ ਹੈ,ਉਸ ਨੂੰ ਡਰ ਹੈ ਕਿ ਉਸ ਨੂੰ ਮਾਰ ਨਾ ਦਿੱਤਾ ਜਾਵੇ।
MLA ਦੇ ਖਿਲਾਫ ਬੋਲਣ ‘ਤੇ ਕੁੱਟਮਾਰ
ਗੁਰਪ੍ਰੀਤ ਨੇ ਲਾਈਵ ਹੋ ਕੇ ਦੱਸਿਆ ਉਹ ਸਿਰਫ ਲੋਕਾਂ ਦੀ ਆਵਾਜ਼ ਚੁੱਕ ਰਿਹਾ ਸੀ, ਇਸ ਦੇ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ,ਉਹ ਵਿਧਾਇਕ ਦੇ ਖਿਲਾਫ ਬੋਲ ਦਾ ਸੀ । ਕੁੱਟਣ ਵਾਲੇ ਉਸ ਨੂੰ ਇਹ ਹੀ ਵਾਰ-ਵਾਰ ਬੋਲ ਰਹੇ ਸਨ ਕਿ ਤੂੰ MLA ਦੇ ਖਿਲਾਫ ਬੋਲਦਾ ਹੈ ।
ਲੜਾਈ ਹੋਈ ਪਰ ਨਹੀਂ ਚੱਲੀ ਗੋਲੀ
DSP ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਮਹਾਵਾ ਦੇ ਵੱਲੋਂ ਇੱਕ ਵੀਡੀਓ ਵਾਇਰਲ ਕੀਤਾ ਗਿਆ ਸੀ । ਘਟਨਾ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਸਾਫ ਹੋਇਆ ਕਿ ਲੜਾਈ ਤਾਂ ਹੋਈ ਸੀ ਪਰ ਗੋਲੀਆਂ ਨਹੀਂ ਚੱਲੀ । ਫਿਲਹਾਲ ਗੁਰਪ੍ਰੀਤ ਨੂੰ ਹਸਪਤਾਲ ਦਾਖਲ ਕਰਵਾ ਕੇ ਇਲਾਜ ਕਰਵਾਇਆ ਜਾ ਰਿਹਾ ਹੈ ।