Punjab

ਅੰਮ੍ਰਿਤਸਰ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਪਿੰਡ ਦੇ ਛੱਪੜ ‘ਚੋਂ ਮਤਰੇਈ ਮਾਂ ਦਾ ਕਾਰਾ ਆਇਆ ਸਾਹਮਣੇ

Amritsar: The step mother suffocated the innocent girl by putting a saran over her face

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। 7 ਸਾਲ ਦੀ ਮਾਸੂਮ ਬੱਚੀ ਦਾ ਉਸਦੀ ਮਤਰੇਈ ਮਾਂ ਨੇ ਹੀ ਕਤਲ ਕਰ ਦਿੱਤਾ।

ਪਿਛਲੇ ਦਿਨਾਂ ਤੋਂ ਗੁੰਮਸ਼ੁਦਾ ਲੜਕੀ ਦੀ ਦੇਰ ਰਾਤ ਪਿੰਡ ਦੇ ਛੱਪੜ ਵਿੱਚੋਂ ਲਾਸ਼ ਮਿਲੀ। ਇਹ ਘਟਨਾ ਅੰਮ੍ਰਿਤਸਰ ਦੇ ਪਿੰਡ ਰਾਮਪੁਰਾਫੂਲ ਦੀ ਹੈ। ਪੁਲਿਸ ਲਗਾਤਾਰ ਲੜਕੀ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਵੱਖ-ਵੱਖ ਥਾਵਾਂ ਤੋਂ ਸੀਸੀਟੀਵੀ ਫੁਟੇਜ ਵੀ ਮਿਲੀ, ਜਿਸ ਵਿੱਚ ਬੱਚੇ ਇੱਕ ਔਰਤ ਅਤੇ ਇੱਕ ਪੁਰਸ਼ ਨਾਲ ਜਾਂਦੇ ਹੋਏ ਨਜ਼ਰ ਆ ਰਹੇ ਸਨ।

ਪੁਲਿਸ ਦੀ ਜਾਂਚ ਵਿੱਚ ਇਹ ਖੁਲ੍ਹਾਸਾ ਹੋਇਆ ਹੈ ਕਿ ਉਕਤ ਬੱਚੀ ਦਾ ਇਸਦੀ ਮਤਰੇਈ ਮਾਂ ਨੇ ਹੀ ਕਤਲ ਕਰ ਦਿੱਤਾ ਹੈ। ਕਤਲ ਕਰਨ ਮਗਰੋਂ ਲਾਸ਼ ਨੂੰ ਬਾਲਟੀ ਵਿਚ ਪਾ ਕੇ ਸੁੱਟ ਦਿੱਤਾ। ਮਤਰੇਈ ਮਾਂ ਨੇ ਹੀ 7 ਸਾਲਾ ਕੁੜੀ ਨੂੰ ਦੋ ਮੋਟਰ ਸਾਇਕਲ ਸਵਾਰ ਲੋਕਾਂ ਵੱਲੋਂ ਅਗਵਾ ਕਰਨ ਦਾ ਡਰਾਮਾ ਕੀਤਾ ਗਿਆ।

ਇਸ ਮਤਰੇਈ ਮਾਂ ਨੇ ਲੜਕੀ ਦੇ ਮੂੰਹ ’ਤੇ ਸਰਾਣਾ ਰੱਖ ਕੇ ਸਾਹ ਘੁੱਟ ਕੇ ਮਾਰ ਦਿੱਤਾ। ਇਸ ਕੰਮ ਵਿਚ ਉਸਦੀ ਇਕ ਨਜ਼ਦੀਕੀ ਰਿਸ਼ਤੇਦਾਰ ਨੇ ਵੀ ਮਦਦ ਕੀਤੀ ਸੀ।

ਲੜਕੀ ਦੀ ਪਛਾਣ ਅਭਿਰੋਜ ਜੋਤ ਕੌਰ ਵਜੋਂ ਹੋਈ ਹੈ। ਕੱਲ੍ਹ ਦੇਰ ਰਾਤ ਤੱਕ ਜਦੋਂ ਲੜਕੀ ਘਰ ਨਾ ਪਰਤੀ ਤਾਂ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸਵੇਰ ਤੋਂ ਹੀ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ।

ਮਾਪਿਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਅਭਿਰੋਜ ਜੋਤ ਕੌਰ ਕੱਲ੍ਹ ਸ਼ਾਮ ਚਾਰ ਵਜੇ ਦੇ ਕਰੀਬ ਘਰੋਂ ਟਿਊਸ਼ਨ ਪੜ੍ਹਨ ਲਈ ਗਈ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ। ਇਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਪੂਰੇ ਰਾਮਪੁਰਾ ਪਿੰਡ ਦੇ ਘਰ-ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਹੁਣ ਮਾਮਲੇ ਨੂੰ ਸੁਲਝਾ ਲਿਆ ਹੈ।

ਬੱਚੀ ਦੀ ਮਤਰਈ ਮਾਂ ਉਤੇ ਹੀ ਕਤਲ ਦੇ ਦੋਸ਼ ਲੱਗੇ ਹਨ। ਰਾਮਪੁਰਾ ਤੋਂ ਲਾਪਤਾ ਹੋਈ 7 ਸਾਲਾ ਮਾਸੂਮ ਦੀ ਲਾਸ਼ ਪਿੰਡ ਦੇ ਛੱਪੜ ਦੇ ਕੋਲ ਮਿਲੀ ਹੈ। ਪੁਲਿਸ ਨੇ ਮਤਰਈ ਮਾਂ ਨੂੰ ਹਿਰਾਸਤ ਵਿਚ ਲਿਆ ਹੈ।