The Khalas Tv Blog Punjab ‘ਜਾਗੋ’ ਦੀ ਜ਼ਿੱਦ ਨੇ ਮਿਟਾ ਦਿੱਤੀ ਮਾਪਿਆਂ ਦੀ ਹੋਂਦ !
Punjab

‘ਜਾਗੋ’ ਦੀ ਜ਼ਿੱਦ ਨੇ ਮਿਟਾ ਦਿੱਤੀ ਮਾਪਿਆਂ ਦੀ ਹੋਂਦ !

ਬਿਉਰੋ ਰਿਪੋਰਟ : ਨਸ਼ੇ ਅਤੇ ਗ਼ੁੱਸੇ ਦੇ ਕਾਕਟੇਲ ਨੇ ਅੰਮ੍ਰਿਤਸਰ ਦੇ ਇੱਕ ਪੁੱਤਰ ਨੂੰ ਆਪਣੇ ਹੀ ਮਾਪਿਆਂ ਦਾ ਕਾਤਲ ਬਣਾ ਦਿੱਤਾ । ਜਦੋਂ ਸਵੇਰੇ ਪੂਰੇ ਪਿੰਡ ਵਿੱਚ ਇਹ ਖ਼ਬਰ ਪਹੁੰਚੀ ਤਾਂ ਹਰ ਕਿਸੇ ਦੇ ਹੋਸ਼ ਉੱਡ ਗਏ । ਦਰਅਸਲ ਪੁੱਤਰ ਪਿੰਡ ਵਿੱਚ ਕੱਢੀ ਜਾ ਰਹੀ ਜਾਗੋ ‘ਤੇ ਗਿਆ ਸੀ। ਉੱਥੇ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਜਦੋਂ ਘਰ ਵਾਪਸ ਆਇਆ ਤਾਂ ਫਿਰ ਸ਼ਰਾਬ ਦੀ ਬੋਤਲ ਖੋਲ੍ਹ ਲਈ ਅਤੇ ਹੋਰ ਸ਼ਰਾਬ ਪੀਣ ਦੀ ਜਿਦ ਕਰਨ ਲੱਗਿਆ ਜਦੋਂ ਮਾਪਿਆਂ ਨੇ ਰੋਕਿਆ ਤਾਂ ਫਿਰ ਮੁੜ ਤੋਂ ਜਾਗੋ ਵਿੱਚ ਜਾਣ ‘ਤੇ ਅੜ ਗਿਆ ਤਾਂ ਉਨ੍ਹਾਂ ਨੇ ਜਾਣ ਨਹੀਂ ਦਿੱਤਾ ਅਤੇ ਗ਼ੁੱਸੇ ਵਿੱਚ ਕਿਹਾ ਕਿ ਉਹ ਉਸ ਨੂੰ ਵਿਆਹ ਵਿੱਚ ਵੀ ਸ਼ਾਮਲ ਨਹੀਂ ਹੋਣ ਦੇਣਗੇ ।

ਮਾਪਿਆਂ ਨੂੰ ਸ਼ੱਕ ਸੀ ਪੁੱਤਰ ਸ਼ਗਨਾਂ ਵਾਲੇ ਘਰ ਜਾ ਕੇ ਨਸ਼ੇ ਦੀ ਹਾਲਤ ਵਿੱਚ ਕੋਈ ਮਾੜੀ ਹਰਕਤ ਨਾ ਕਰੇ, ਇਸੇ ਲਈ ਉਹ ਜਾਣ ਤੋਂ ਰੋਕ ਰਹੇ ਸਨ । ਪਰ ਇਹ ਸੁਣ ਕੇ ਮਾਪੇ ਉਸ ਨੂੰ ਵਿਆਹ ‘ਤੇ ਵੀ ਜਾਣ ਨਹੀਂ ਦੇਣਗੇ ਪੁੱਤਰ ਦਾ ਪਾਰਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ । ਗ਼ੁੱਸੇ ਵਿੱਚ ਉਸ ਨੇ ਤੇਜ਼ਧਾਰ ਹਥਿਆਰ ਦੇ ਨਾਲ ਤਾਂ ਤੱਕ ਮਾਪਿਆਂ ‘ਤੇ ਇੱਕ ਤੋਂ ਬਾਅਦ ਇੱਕ ਵਾਰ ਕੀਤੇ ਜਦੋਂ ਤੱਕ ਉਨ੍ਹਾਂ ਦੇ ਸਾਹ ਨਹੀਂ ਰੁਕ ਗਏ ।

ਮ੍ਰਿਤਕ ਪਿਤਾ ਦਾ ਨਾਂ ਗੁਰਮੀਤ ਸਿੰਘ ਅਤੇ ਮਾਂ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ ਦੋਵਾਂ ਦੀ ਉਮਰ ਤਕਰੀਬਨ 70 ਸਾਲ ਦੱਸੀ ਜਾ ਰਹੀ ਹੈ । ਇਹ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਵਿੱਚ ਪੈਂਦੇ ਪਿੰਡ ਪੰਧੇਰ ਕਲਾਂ ਦਾ ਹੈ । ਕਾਤਲ ਪੁੱਤਰ ਪ੍ਰਿਤਪਾਲ ਸਿੰਘ ਦੇ ਖ਼ਿਲਾਫ਼ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇਹ ਘਟਨਾ ਦਿਲ ਹਿੱਲਾ ਦੇਣ ਵਾਲੀ ਹੈ ਕਿ ਨਸ਼ਾ ਕਿਸ ਕਦਰ ਖੂਨ ਨੂੰ ਵੀ ਫਿੱਕਾ ਕਰ ਦਿੰਦਾ ਹੈ ਅਤੇ ਉਸ ਦੇ ਸਾਹਮਣੇ ਜਨਮ ਦੇਣ ਵਾਲੇ ਰਿਸ਼ਤੇ ਵੀ ਕੋਈ ਮਾਅਨੇ ਨਹੀਂ ਰੱਖ ਦੇ ਹਨ । ਬੀਤੇ ਦਿਨ ਮਾਝੇ ਇਲਾਕੇ ਤੋਂ ਟ੍ਰਿਪਲ ਕਤਲ ਕਾਂਡ ਨੇ ਸਭ ਨੂੰ ਹਿਲਾ ਦਿੱਤਾ ਸੀ ।

ਤਰਨਤਾਰਨ ਰਾਤ ਵਿੱਚ ਤਿੰਨ ਕਤਲ

ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਟ੍ਰਿਪਲ ਮਡਰ ਦੀ ਵਾਰਦਾਤ ਵਾਪਰੀ। ਪੱਟੀ ਦੇ ਪਿੰਡ ਤੁੰਗ ਵਿੱਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਦੋ ਔਰਤਾਂ ਤੇ ਇਕ ਵਿਅਕਤੀ ਲਾਸ਼ ਮਿਲੀ ਸੀ । ਰਿਸ਼ਤੇ ਵਿੱਚ ਤਿੰਨੋ ਪਤੀ-ਪਤਨੀ ਅਤੇ ਭਰਜਾਈ ਸਨ। ਮ੍ਰਿਤਕਾਂ ਦੀ ਪਛਾਣ ਇਕਬਾਲ ਸਿੰਘ, ਉਸ ਦੀ ਪਤਨੀ ਲਖਵਿੰਦਰ ਕੌਰ ਤੇ ਭਰਜਾਈ ਸੀਤਾ ਕੌਰ ਵਜੋਂ ਹੋਈ ਹੈ। ਤਿੰਨਾਂ ਦੀਆਂ ਲਾਸ਼ਾਂ ਅਲੱਗ-ਅਲੱਗ ਕਮਰਿਆਂ ਵਿੱਚ ਮਿਲੀਆਂ ਸਨ ਅਤੇ ਉਨ੍ਹਾਂ ਦੇ ਚਿਹਰੇ ਟੇਪ ਨਾਲ ਢਕੇ ਹੋਏ ਸਨ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੇਰ ਰਾਤ ਲੁੱਟ ਦੀ ਨੀਅਤ ਨਾਲ ਵਾਪਰੀ ਸੀ, ਜਿਸ ਦੀ ਪੁਲਿਸ ਨੇ ਬਾਰੀਕੀ ਨਾਲ ਜਾਂਚ ਕੀਤੀ ਹੈ। ਮ੍ਰਿਤਕ ਇਕਬਾਲ ਸਿੰਘ ਦਾ ਲੜਕਾ ਵਿਦੇਸ਼ ਰਹਿੰਦਾ ਹੈ ਅਤੇ ਉਸ ਦੀਆਂ ਲੜਕੀਆਂ ਵਿਆਹੀਆਂ ਹੋਈਆਂ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਪ੍ਰਵਾਸੀ ਮਜ਼ਦੂਰ, ਜਿਸ ਨੂੰ ਕੰਮ ਲਈ ਲੰਬੇ ਸਮੇਂ ਤੋਂ ਘਰ ਵਿੱਚ ਰੱਖਿਆ ਗਿਆ ਸੀ, ਕਤਲ ਕਰਨ ਤੋਂ ਬਾਅਦ ਫ਼ਰਾਰ ਹੈ, ਜਿਸ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

Exit mobile version