Punjab

ਅੰਮ੍ਰਿਤਸਰ : ਸਕੂਲ ਤੋਂ ਫੋਨ ਆਇਆ ਬੱਚੇ ਦੀ ਹਾਲਤ ਨਾਜ਼ੁਕ ! ਹਸਪਤਾਲ ਪਹੁੰਚੇ ਮਾਪਿਆਂ ਦੇ ਵਜ੍ਹਾ ਜਾਣ ਕੇ ਹੋਸ਼ ਉੱਡ ਗਏ !

ਬਿਊਰੋ ਰਿਪੋਰਟ : ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਮਾਪਿਆਂ ਨੂੰ ਫੋਨ ਆਇਆ ਕਿ 6ਵੀਂ ਪੜਨ ਵਾਲੇ ਉਨ੍ਹਾਂ ਦੇ ਬੱਚੇ ਦੀ ਹਾਲਤ ਵਿਗੜ ਗਈ ਹੈ ਅਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਮਾਪੇ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਨੇ ਬੱਚੇ ਦੀ ਹਾਲਤ ਗੰਭੀਰ ਦੱਸੀ। ਮਾਪਿਆਂ ਦੀ ਸ਼ਿਕਾਇਤ ‘ਤੇ ਫੌਰਨ ਪੁਲਿਸ ਪਹੁੰਚ ਗਈ। ਹੁਣ ਪਤਾ ਚੱਲਿਆ ਹੈ ਕਿ ਬੱਚੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ।

ਵਾਰਦਾਤ ਅੰਮ੍ਰਿਤਸਰ ਦੇ ਸਨ ਸਿਟੀ ਸਥਿਤ ਸ਼੍ਰੀ ਰਾਮ ਆਸ਼ਰਮ ਸਕੂਲ ਦੀ ਹੈ,ਬੱਚਾ 6ਵੀਂ ਕਲਾਸ ਵਿੱਚ ਪੜ ਦਾ ਹੈ,ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਠੀਕ ਹਾਲਤ ਵਿੱਚ ਸਕੂਲ ਗਿਆ ਸੀ । ਪਰ ਦੁਪਹਿਰ ਵੇਲੇ ਫੋਨ ਆਇਆ ਕਿ ਪੁੱਤਰ ਦੀ ਤਬੀਅਤ ਖਰਾਬ ਹੈ ਉਹ ਉਲਟੀਆਂ ਕਰ ਰਿਹਾ ਹੈ,ਜਿਸ ਦੇ ਬਾਅਦ ਮਾਪੇ ਬੱਚੇ ਦੇ ਕੋਲ ਪਹੁੰਚੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ,ਹਾਲਤ ਗੰਭੀਰ ਹੋਣ ਦੀ ਵਜ੍ਹਾ ਕਰਕੇ ਹੁਣ ਫੋਰਟਿਸ ਵਿੱਚ ਦਾਖਲ ਕਰਵਾਇਆ ਗਿਆ ਹੈ।

ਸਲਫਾਜ਼ ਵਰਗੀ ਜ਼ਹਿਰੀਲੀ ਚੀਜ਼ ਨਿਗਲ ਲਈ

ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਨੇ ਜੋ ਬਿਆਨ ਦਿੱਤਾ ਹੈ ਉਸ ਦੇ ਮੁਤਾਬਿਕ ਉਸ ਨੇ ਇੱਕ ਜ਼ਹਿਰੀਲੀ ਚੀਜ਼ ਨਿਗਲ ਲਈ ਹੈ, ਬੈਂਚ ‘ਤੇ ਕਾਗਜ਼ ਵਿੱਚ ਕੁਝ ਰੱਖਿਆ ਸੀ। ਉਸ ਨੇ ਇਹ ਕਿਉਂ ਖਾਦਾ ਕਿਸ ਨੇ ਉਸ ਨੂੰ ਲੈਕੇ ਦਿੱਤਾ ਸੀ ਇਸ ਦੀ ਜਾਣਕਾਰ ਫਿਲਹਾਲ ਬੱਚਾ ਦੇਣ ਦੀ ਹਾਲਤ ਵਿੱਚ ਨਹੀਂ ਹੈ । ਮਾਤਾ-ਪਿਤਾ ਦਾ ਇਲਜ਼ਾਮ ਹੈ ਕਿ ਬੱਚੇ ਨੇ ਸਲਫਾਜ ਜਾਂ ਉਸ ਵਰਗਾ ਕੋਈ ਜ਼ਹਿਰੀਲਾ ਪ੍ਰਦਾਰਥ ਨਿਗਲਿਆ ਹੈ,ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਹੈ ।

ਸਕੂਲ ਨੇ ਇਲਜ਼ਾਮਾਂ ਨੂੰ ਕੀਤਾ ਖਾਰਜ

ਸਕੂਲ ਦੇ ਪ੍ਰਿੰਸੀਪਲ ਰਿਤੂ ਨੇ ਦੱਸਿਆ ਕਿ ਸਕੂਲ ਵਿੱਚ ਸਲਫਾਜ ਆਉਣ ਦਾ ਕੋਈ ਜ਼ਰੀਆ ਹੀ ਨਹੀਂ ਹੈ,ਸਕੂਲ ਵਿੱਚ ਕੈਮਰੇ ਲੱਗੇ ਹਨ। ਜਦੋਂ ਉਨ੍ਹਾਂ ਨੂੰ ਬੱਚੇ ਦੀ ਤਬੀਅਤ ਵਿਗੜਨ ਬਾਰੇ ਪਤਾ ਚੱਲਿਆ ਤਾਂ ਉਸੇ ਸਮੇਂ ਬੱਚੇ ਨੂੰ ਫਸਟ ਏਡ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਉਂਕਿ ਬੱਚਾ ਬੇਹੋਸ਼ ਸੀ ਤਾਂ ਉਸ ਨੂੰ ਕੋਈ ਦਵਾਈ ਨਹੀਂ ਸਕੇ।

ਪੁਲਿਸ ਨੇ ਜਾਂਚ ਸ਼ੁਰੂ ਕੀਤੀ

ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ,ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਅਤੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਦੇ ਬਿਆਨ ਲਏ ਗਏ ਹਨ। ਬੱਚੇ ਦੀ ਹਾਲਤ ਗੰਭੀਰ ਹੋਣ ਦੀ ਵਜ੍ਹਾ ਕਰਕੇ ਉਸ ਦੇ ਬਿਆਨ ਨਹੀਂ ਲਏ ਗਏ,ਜਾਂਚ ਤੋਂ ਬਾਅਦ ਸਾਫ ਹੋ ਪਾਏਗਾ ਕਿ ਬੱਚੇ ਨੇ ਜ਼ਹਿਰੀਲੀ ਚੀਜ਼ ਕਿਉਂ ਖਾਦੀ,ਕੀ ਕਿਸੇ ਨੇ ਸਾਜਿਸ਼ ਦੇ ਨਾਲ ਉਸ ਨੂੰ ਜ਼ਹਿਰੀਲੀ ਚੀਜ਼ ਦਿੱਤੀ ਸੀ ।