ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਦੇ ASI ਦੇ ਸਿਰ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । K ASI ਅੰਮ੍ਰਿਤਸਰ ਦੇਹਾਤੀ ਪੁਲਿਸ ਵਿੱਚ ਥਾਣਾ ਜੰਡਿਆਲਾ ਵਿੱਚ ਤਾਇਨਾਤ ਸੀ । ਮ੍ਰਿਤਕ ਦੀ ਪਛਾਣ ASI ਸਵਰੂਪ ਸਿੰਘ ਦੇ ਰੂਪ ਵਿੱਚ ਹੋਈ ਹੈ ਜਿਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ । ਪੁਲਿਸ ਨੇ ਕਤਲ ਅਤੇ ਆਰਮਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਜਿਸ ਵੇਲੇ ਵਾਰਦਾਤ ਹੋਈ ਹੈ ਉਸ ਵੇਲੇ ASI ਡਿਊਟੀ ‘ਤੇ ਜਾ ਰਿਹਾ ਸੀ। ਰਾਹ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਚੱਲਾ ਦਿੱਤੀਆਂ । ਜਿਸ ਦੀ ਵਜ੍ਹਾ ਕਰਕੇ ਸਵਰੂਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਕੱਲ ਰਾਤ ਤੋਂ ਵੀ ਸਵਰੂਪ ਸਿੰਘ ਦਾ ਫੋਨ ਬੰਦ ਆ ਰਿਹਾ ਸੀ।
ਆਹ ਵੇਖੋ ਲਵੋ ਪੰਜਾਬ ਦੇ ਹਾਲਾਤ…ਜੰਡਿਆਲਾ ਗੁਰੂ ਪੁਲਿਸ ਥਾਣੇ ਵਿਚ ਤਾਇਨਾਤ ਏ ਐਸ ਆਈ ਸਰੂਪ ਸਿੰਘ ਨੂੰ ਅੱਜ ਸਵੇਰੇ ਖਾਨਕੋਟ ਸੂਆ ਵਿਖੇ ਅਣਪਛਾਤੇ ਹਮਲਾਵਰਾਂ ਨੇ ਉਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਆਪਣੀ ਡਿਊਟੀ ਤਹਿਤ ਮਿਸਲ ਲੈ ਕੇ ਹਾਈ ਕੋਰਟ ਜਾ ਰਿਹਾ ਸੀ….ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਪੀ ਏ ਪੀ ਗਰਾਉਂਡ…
— Bikram Singh Majithia (@bsmajithia) November 17, 2023
ਸਨਅਤੀ ਜੋਨ ਦੇ ਕੋਲ ਹੋਈ ਵਾਰਦਾਤ
ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਵਾਰਦਾਤ ਸਨਅਤੀ ਜੋਨ ਦੇ ਕੋਲ ਹੋਈ ਹੈ । ਜਿੱਥੇ ਬਹੁਤ ਹੀ ਘੱਟ ਲੋਕ ਆਉਂਦੇ ਹਨ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ASI ਸਵਰੂਪ ਸਿੰਘ ਦਾ ਪਿੱਛਾ ਕਰ ਰਹੇ ਸਨ । ਜਿਵੇਂ ਹੀ ਉਹ ਨਜ਼ਦੀਕ ਪਹੁੰਚੇ ਉਨ੍ਹਾਂ ਨੇ ਤਾਬੜਤੋੜ ਗੋਲੀਆਂ ਚੱਲਾ ਦਿੱਤੀਆਂ । ਆਲੇ ਦੁਆਲੇ ਸਨਅਤ ਹੋਣ ਦੀ ਵਜ੍ਹਾ ਕਰਕੇ ਕਿਸੇ ਨੂੰ ਵਾਰਦਾਤ ਦੇ ਬਾਰੇ ਪਾਤ ਨਹੀਂ ਚੱਲਿਆ ।
ਸ਼ੁੱਕਰਵਾਰ ਸਵੇਰ ਮਾਮਲੇ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਪ ਨੂੰ ਕਿਸੇ ਰਾਹਗੀਰ ਦੇ ਵੱਲੋਂ ਦਿੱਤੀ ਗਈ ਸੀ । ਜਿਸ ਦੇ ਬਾਅਦ ਅੰਮ੍ਰਿਤਸਰ ਦੇਹਾਤੀ ਪੁਲਿਸ ਦੇ SP -D (ਇਨਵੈਸਟੀਗੇਸ਼ਨ ) ਜਾਂਚ ਦੇ ਲਈ ਮੌਕੇ ‘ਤੇ ਪਹੁੰਚ ਗਏ । ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਨੂੰ ਖੰਗਾਲਨਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕਬਜ਼ੇ ਵਿੱਚ ਲੈ ਲਏ ਹਨ ।
ਮੁਲਜ਼ਮ ਦਾ ਰਸਤਾ ਪਤਾ ਕਰ ਹੀ ਹੈ ਪੁਲਿਸ
ਪੁਲਿਸ ਮੁਲਜ਼ਮਾਂ ਦੇ ਆਉਣ ਦਾ ਰਸਤਾ ਪਤਾ ਕਰ ਰਹੀ ਹੈ । ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਕਿਸ ਤਰ੍ਹਾਂ ਆਏ ਕਿੰਨੇ ਲੋਕ ਸਨ । ਕ੍ਰਾਇਮ ਸੀਨ ‘ਤੇ ਫਾਰੈਂਸਿਕ ਟੀਮ ਵੀ ਪਹੁੰਚ ਗਈ ਹੈ ਜੋ ਬਰੀਕੀ ਨਾਲ ਜਾਂਚ ਕਰ ਰਹੀ ਹੈ।
ਬਿਕਰਮ ਸਿੰਘ ਮਜੀਠੀਆ ਨੇ ਕੀਤੀ ਟਵੀਟ
ਇਸ ਵਾਰਦਾਤ ਦੇ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘X’ ਤੇ ਲਿਖਿਆ ਕਿ ‘ਆਹ ਵੇਖੋ ਲਵੋ ਪੰਜਾਬ ਦੇ ਹਾਲਾਤ…ਜੰਡਿਆਲਾ ਗੁਰੂ ਪੁਲਿਸ ਥਾਣੇ ਵਿਚ ਤਾਇਨਾਤ ਏ ਐਸ ਆਈ ਸਰੂਪ ਸਿੰਘ ਨੂੰ ਅੱਜ ਸਵੇਰੇ ਖਾਨਕੋਟ ਸੂਆ ਵਿਖੇ ਅਣਪਛਾਤੇ ਹਮਲਾਵਰਾਂ ਨੇ ਉਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਆਪਣੀ ਡਿਊਟੀ ਤਹਿਤ ਮਿਸਲ ਲੈ ਕੇ ਹਾਈ ਕੋਰਟ ਜਾ ਰਿਹਾ ਸੀ….ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਪੀ ਏ ਪੀ ਗਰਾਉਂਡ ਜਲੰਧਰ, ਫਿਰ ਪੀ ਏ ਯੂ ਲੁਧਿਆਣਾ ਤੇ ਬੀਤੇ ਕੱਲ੍ਹ ਲੁਧਿਆਣਾ ਵਿਚ ਇਵੈਂਟ ਰੱਖ ਕੇ ਆਪਣੀ ਵਾਹੋ ਵਾਹ ਖੱਟਣ ’ਤੇ ਜ਼ੋਰ ਲਗਾਇਆ ਹੋਇਆ ਹੈ ਜਦੋਂ ਕਿ ਪੰਜਾਬ ਵਿੱਚ ਕਤਲ, ਫਿਰੌਤੀਆਂ, ਡਕੈਤੀਆਂ ਤੇ ਦਿਨ ਦਿਹਾੜੇ ਲੁੱਟਮਾਰ ਨਿੱਤ ਦਿਹਾੜੇ ਦਾ ਕੰਮ ਬਣਿਆ ਹੋਇਆ ਹੈ…ਪੰਜਾਬ ਦਾ ਹੁਣ ਰੱਬ ਹੀ ਰਾਖਾ ਹੈ..ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ ।