ਬਿਊਰੋ ਰਿਪੋਰਟ : ਅੰਮ੍ਰਿਤਸਰ ਦੇ ਬਿਊਟੀ ਐਵੇਨਿਊ ਦੇ ਬਜ਼ੁਰਗ ਬਿਸ਼ਨਦਾਸ ਚੌਧਰੀ ਦਾ ਕੁੱਤਿਆਂ ਦੇ ਨਾਲ ਕਾਫੀ ਪਿਆਰ ਸੀ । ਰਾਤ 11 ਵਜੇ ਉਹ ਕੁੱਤਿਆਂ ਨੂੰ ਰੋਟੀ ਪਾਉਣ ਲਈ ਘਰੋਂ ਨਿਕਲਿਆ,ਪਰ ਉਹ ਵਾਪਸ ਘਰ ਜ਼ਿੰਦਾ ਨਹੀਂ ਪਰਤ ਸਕਿਆ,ਘਰ ਦੇ ਗੁਆਂਢੀ ਨੇ ਵੀ ਉਸ ਦੀ ਜਾਨ ਲੈ ਲਈ,ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ।
ਦਰਅਸਲ ਜਿਸ ਵੇਲੇ ਬਿਸ਼ਨਦਾਸ ਚੌਧਰੀ ਕੁੱਤਿਆਂ ਨੂੰ ਰੋਟੀ ਪਾਉਣ ਦੇ ਲ਼ਈ ਘਰੋਂ ਨਿਕਲਿਆ ਤਾਂ ਗੁਆਂਢੀ ਦੀ ਕਾਰ ਨੇ ਉਸ ਨੂੰ ਹੇਠਾਂ ਦੇ ਦਿੱਤਾ । ਗੁਆਂਢੀ ਕਾਰ ਪਿੱਛੇ ਕਰ ਰਿਹਾ ਸੀ । ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮ੍ਰਿਤਕ ਨੂੰ ਕਾਰ ਨੇ ਬੁਰੀ ਤਰ੍ਹਾਂ ਦਰੜ ਦਿੱਤਾ । ਜਦੋਂ ਬਿਸ਼ਨਦਾਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਘਰ ਵਾਲਿਆਂ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਦੱਸਿਆ ਜਾ ਰਿਹਾ ਹੈ ਕਿ ਗੁਆਂਢੀ ਨੇ ਅਪਣੀ ਇਨੋਵਾ ਕਾਰ ਨੂੰ ਪਿੱਛੇ ਕਰਨਾ ਸ਼ੁਰੂ ਕੀਤਾ ਤਾਂ ਰਾਤ ਦਾ ਸਮਾਂ ਹੋਣ ਦੀ ਵਜ੍ਹਾ ਕਰਕੇ ਉਹ ਪਿੱਛੇ ਆ ਰਹੇ ਬਜ਼ੁਰਗ ਨੂੰ ਵੇਖ ਨਹੀਂ ਸਕਿਆ । ਜਿਸ ਦੀ ਵਜ੍ਹਾ ਕਰਕੇ ਕਾਰ ਉਸ ਦੇ ਉੱਤੇ ਚੜ ਗਈ, ਇਸ ਪੂਰੀ ਘਟਨਾ ਨੂੰ ਬਜ਼ੁਰਗ ਦੇ ਪੁੱਤਰ ਗੌਰਵ ਚੌਧਰੀ ਨੇ ਆਪਣੀ ਅੱਖਾਂ ਦੇ ਨਾਲ ਵੇਖਿਆ । ਉਹ ਫੌਰਨ ਆਪਣੀ ਕਾਰ ਤੋਂ ਉਤਰਿਆਂ ਅਤੇ ਸਾਰੀਆਂ ਨਾਲ ਮਿਲਕੇ ਪਿਤਾ ਨੂੰ ਕਾਰ ਦੇ ਹੇਠਾਂ ਤੋਂ ਕੱਢਿਆ। ਪੁੱਤਰ ਨੇ ਪਿਤਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ।
ਥਾਣਾ ਸਿਵਲ ਲਾਈਨ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰਿਵਾਰ ਦੇ ਬਿਆਨਾਂ ਦੇ ਅਧਾਰ ਮੁਲਜ਼ਮ ਗੁਆਂਢੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ । ਸੀਸੀਟੀਵੀ ਵਿੱਚ ਸਾਰੀ ਦੁਰਘਟਨਾ ਕੈਦ ਹੋਈ ਹੈ ।