Punjab

ਅੰਮ੍ਰਿਤਸਰ ‘ਚ ਬਜ਼ੁਰਗ ਨਾਲ ਹੋਇਆ ਬਹੁਤ ਮਾੜਾ ! ਪੁਲਿਸ ਦੇ ਹੋਸ਼ ਉੱਡੇ

ਬਿਊਰੋ ਰਿਪੋਰਟ : ਅੰਮ੍ਰਿਤਸਰ ਦੇ ਮੁਸਤਫਾਬਾਦ ਵਿੱਚ ਇੱਕ ਬਜ਼ੁਰਗ ਨੂੰ ਨਿਸ਼ਾਨ ਬਣਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ । ਬਜ਼ੁਰਗ ਦੀਆਂ ਦੋਵੇਂ ਧੀਆਂ ਦਾ ਵਿਆਹ ਹੋ ਚੁੱਕਿਆ ਸੀ। ਦੱਸਿਆ ਗਿਆ ਇੰਦਰਾ ਕਾਲੋਨੀ ਦੀ ਗਲੀ ਨੰਬਰ 3 ਵਿੱਚ ਕੁਝ ਲੁਟੇਰੇ ਘਰ ਵਿੱਚ ਦਾਖਲ ਹੁੰਦੇ ਹਨ ਅਤੇ ਤੇਜ਼ਧਾਰ ਹਥਿਆਰ ਨਾਲ ਬਜ਼ੁਰਗ ਦਾ ਕਤਲ ਕਰ ਦਿੰਦੇ ਹਨ। ਮ੍ਰਿਤਕ ਬਜ਼ੁਰਗ ਨਾਂ ਗੁਲਸ਼ਨ ਸਿੰਘ ਸੋਢੀ ਹੈ ਅਤੇ ਉਸ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ ।

ਜਾਣਕਾਰੀ ਦੇ ਮੁਤਾਬਕ ਉਹ ਘਰ ਵਿੱਚ ਇਕੱਲੇ ਹੀ ਰਹਿੰਦੇ ਸਨ। ਉਸ ਦੀਆਂ 2 ਧੀਆਂ ਸਨ, ਜਿਸ ਵਿੱਚ ਇੱਕ ਦਾ ਵਿਆਹ ਪਠਾਨਕੋਟ ਅਤੇ ਦੂਜੀ ਦਾ ਚੰਡੀਗੜ੍ਹ ਹੋਇਆ ਸੀ । ਘਟਨਾ ਦੀ ਇਤਲਾਹ ਮਿਲ ਦੇ ਹੀ ACP ਵੀਰੇਂਦਰ ਖੋਸਾ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।

ਪੁਲਿਸ ਆਲ਼ੇ-ਦੁਆਲੇ ਦੇ CCTV ਕੈਮਰੇ ਚੈੱਕ ਕਰ ਰਹੀ ਹੈ । ਇਸ ਤੋਂ ਪਤਾ ਚੱਲੇਗਾ ਕਿ ਚਾਰ ਲੁਟੇਰੇ ਅੰਦਰ ਦਾਖਲ ਹੋਏ ਸਨ । ਉਨ੍ਹਾਂ ਨੇ ਦੱਸਿਆ ਕਿ ਘਰ ਦਾ ਸਾਰਾ ਸਮਾਨ ਅੰਦਰ ਵਿਖਰਿਆ ਹੋਇਆ ਸੀ। ਫ਼ਿਲਹਾਲ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉੱਧਰ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਅੰਦਰ ਅਤੇ ਗੇਟ ਨੰਬਰ 1 ‘ਤੇ 2 ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਹੈ ।

ਉੱਧਰ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਅੰਦਰ ਅਤੇ ਗੇਟ ਨੰਬਰ 1 ‘ਤੇ 2 ਲੋਕਾਂ ਦੀ ਲਾਸ਼ਾਂ ਮਿਲਿਆ ਹਨ । ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ । ਪੁਲਿਸ ਨੇ ਦੋਵਾਂ ਲਾਸ਼ਾਂ ਬਾਰੇ ਲੋਕਾਂ ਤੋਂ ਜਾਣਕਾਰੀ ਮੰਗੀ ਹੈ ।

ACP ਗੁਰਮੀਤ ਸਿੰਘ ਨੇ ਦੱਸਿਆ ਸਵੇਰ 10 ਵਜੇ ਬੱਸ ਸਟੈਂਡ ਦੇ ਗੇਟ ਨੰਬਰ 1 ਦੇ ਸਾਹਮਣੇ 40 ਤੋਂ 45 ਸਾਲ ਦੇ ਵਿਅਕਤੀ ਦੀ ਲਾਸ਼ ਮਿਲੀ । ਉਸ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਸੀ ਉਸ ਦੇ ਖੱਬੇ ਹੱਥ ਦੀ ਇੱਕ ਉਂਗਲ ਕੱਟੀ ਹੋਈ ਸੀ । ਉੱਧਰ ਬੱਸ ਸਟੈਂਡ ਦੇ ਅੰਦਰ ਇੱਕ ਵਿਅਕਤੀ ਦੀ ਲਾਸ਼ ਮਿਲੀ। ਉਸ ਨੇ ਪੀਲੇ ਰੰਗ ਦਾ ਕੁਰਤਾ ਪਜਾਮਾ ਪਾਇਆ ਸੀ । ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬੱਸ ਸਟੈਂਡ ਦੇ ਅੰਦਰੋਂ ਅਤੇ ਬਾਹਰ ਮਿਲੀ ਦੋਵੇਂ ਲਾਸ਼ਾਂ ਦਾ ਕੋਈ ਕੁਨੈਕਸ਼ਨ ਹੈ ਜਾਂ ਨਹੀਂ । ਪੋਸਟਮਾਰਟਮ ਦੇ ਜ਼ਰੀਏ ਦੋਵਾਂ ਦੀ ਮੌਤ ਦਾ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।