Punjab

ਲੋਕਸਭਾ ਵਿੱਚ ਗੂੰਝਿਆ ਬੇਅਦਬੀ ਦਾ ਮੁੱਦਾ ! ਅੰਮ੍ਰਿਤਸਰ ਦੇ MP ਨੇ ਕੇਂਦਰ ਤੋਂ ਕੀਤੀ ਇਹ ਵੱਡੀ ਮੰਗ

ਬਿਉਰੋ ਰਿਪੋਰਟ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਲੋਕਸਭਾ ਵਿੱਚ ਗੁੰਝਿਆ ਹੈ । ਅੰਮ੍ਰਿਤਸਰ ਤੋਂ ਕਾਂਗਰਸ ਦੇ ਐੱਮਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਅਕਾਲੀ ਦਲ ਦੇ ਸਮੇਂ ਹੋਈ ਬੇਅਦਬੀ ਦੌਰਾਨ ਸਾਰਿਆਂ ਨੇ ਸਿਆਸੀ ਰੋਟਿਆਂ ਸੇਕੀਆ,ਪਰ ਹੁਣ ਤੱਕ ਕਿਸੇ ਵੀ ਪਾਰਟੀ ਨੇ ਮੁਲਜ਼ਮਾਂ ਨੂੰ ਨਹੀਂ ਫੜਿਆ ਅਤੇ ਸਜ਼ਾ ਨਹੀਂ ਦਿਵਾਈ । ਜਿਸ ਨੂੰ ਲੈਕੇ ਸਿੱਖ ਭਾਈਚਾਰੇ ਵਿੱਚ ਗੁੱਸਾ ਹੈ ।

ਐੱਮਪੀ ਗੁਰਜੀਤ ਔਜਲਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ । ਉਨ੍ਹਾਂ ਨੇ ਕਿਹਾ ਮਾਮਲੇ ‘ਤੇ ਸਿਰਫ਼ ਸਿਆਸਤ ਨਹੀਂ ਹੋਣੀ ਚਾਹੀਦੀ ਹੈ । ਹੁਣ ਤੱਕ ਬੇਅਦਬੀ ਦੇ ਪ੍ਰਤੀ ਸਰਕਾਰਾਂ ਦੇ ਢਿੱਲੇ ਵਤੀਰੇ ਦੀ ਵਜ੍ਹਾ ਕਰਕੇ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ । ਮੁਲਜ਼ਮਾਂ ਦੇ ਮਨ ਵਿੱਚ ਖੌਫ ਨਹੀਂ ਹੈ । ਉਨ੍ਹਾਂ ਕਿਹਾ ਬੇਅਦਬੀ ਕਰਨ ਵਾਲਾ ਸਾਜਿਸ਼ ਦੇ ਤਹਿਤ ਕੰਮ ਕਰ ਰਿਹਾ ਹੈ । ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ।

ਸਿੱਖ ਭਾਈਚਾਰੇ ਨੇ ਬੇਅਦਬੀ ਦਾ ਮੁੱਦਾ ਚੁੱਕਣ ਦੀ ਅਪੀਲ ਕੀਤੀ

ਕੁਝ ਦਿਨ ਪਹਿਲਾਂ ਸਿੱਖ ਜਥੇਬੰਦੀਆਂ ਅੰਮ੍ਰਿਤਸਰ ਤੋਂ ਐੱਮਪੀ ਗੁਰਜੀਤ ਸਿੰਘ ਔਜਲਾ ਨੂੰ ਮਿਲਿਆ ਸਨ,ਉਨ੍ਹਾਂ ਨੇ ਮੰਗ ਪੱਤਰ ਦੇ ਕੇ ਕੇਂਦਰ ਸਰਕਾਰ ਦੇ ਸਾਹਮਣੇ ਬੇਅਦਬੀ ਦਾ ਮੁੱਦਾ ਚੁੱਕਣ ਦੀ ਅਪੀਲ ਕੀਤੀ ਸੀ । ਕੈਪਟਨ ਸਰਕਾਰ ਵੇਲੇ ਕੇਂਦਰ ਦੇ ਸਾਹਮਣੇ IPC ਵਿੱਚ ਬਦਲਾਅ ਕਰਕੇ ਬੇਅਦਬੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ ਸੀ । ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਬੇਅਦਬੀ ‘ਤੇ ਉਮਰ ਕੈਦ ਦੀ ਸਜ਼ਾ ਨੂੰ ਮਨਜ਼ੂਰ ਕਰਨ ਦੀ ਸਿਫਾਰਿਸ਼ ਕੀਤੀ ਸੀ। ਪਰ ਚਾਰ ਸਾਲ ਹੋਣ ਦੇ ਬਅਦ ਵੀ ਹੁਣ ਤੱਕ ਕੇਂਦਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ ।