Punjab

ਮਾਲਿਕ ਨੇ ਧੋਖਾ ਦਿੱਤਾ ਤਾਂ ਮੁਲਾਜ਼ਮ ਨੇ ਇਹ ਕੰਮ ਕਰ ਦਿੱਤਾ !

ਬਿਉਰੋ ਰਿਪੋਰਟ : ਆਪਣੇ ਮਾਲਿਕ ਤੋਂ ਪਰੇਸ਼ਾਨ ਹੋਕੇ ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ ਰਾਜਸਥਾਨ ਦੇ ਅਜਮੇਰ ਵਿੱਚ ਟ੍ਰੇਨ ਦੇ ਅੱਗੇ ਛਾਲ ਮਾਰ ਕੀਤੀ ਹੈ। ਆਪਣੀ ਚਿੱਠੀ ਵਿੱਚ ਉਸ ਨੇ ਕੰਪਨੀ ਦੇ ਮਾਲਿਕ ‘ਤੇ ਇਲਜ਼ਾਮ ਲਗਾਇਆ ਹੈ ਕਿ ਫਰਜ਼ੀ ਦਸਤਾਵੇਜ਼ ਬਣਾ ਕੇ ਜਾਇਦਾਦ ਵੇਚੀ ਅਤੇ ਢਾਈ ਕਰੋੜ ਲੈਕੇ ਫਰਾਰ ਹੋ ਗਿਆ।

ਮਾਮਲਾ ਅਜਮੇਰ ਦੇ ਅਲਵਰ ਗੇਟ ਥਾਣਾ ਦਾ ਹੈ । ਥਾਣਾ ਪ੍ਰਭਾਰੀ ਸ਼ਾਮ ਸਿੰਘ ਸ਼ਰਨ ਨੇ ਦੱਸਿਆ ਕਿ 32 ਸਾਲਾ ਮੋਹਿਤ ਮਹਿਤਾ ਨੇ ਮੰਗਲਵਾਰ ਦੁਪਹਿਰ ਨੂੰ ਗੁਲਾਬ ਬਾੜੀ ਰੇਲਵੇ ਟਰੈਕ ‘ਤੇ ਅੱਗੇ ਛਾਲ ਮਾਰੀ । ਉਹ 2 ਸਾਲ ਤੋਂ ਅਜਮੇਰ ਦੇ ਗੁਲਾਬ ਬਾੜੀ ਇਲਾਕੇ ਵਿੱਚ ਰਹਿੰਦਾ ਸੀ । ਮਾਮਲੇ ਵਿੱਚ ਅੰਮ੍ਰਿਤਸਰ ਥਾਣੇ ਨੂੰ ਈਮੇਲ ਭੇਜ ਕੇ ਇਤਲਾਹ ਕੀਤੀ ਗਈ ਹੈ। ਪਰਿਵਾਰ ਨੂੰ ਪੁੱਤਰ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ । ਮੋਹਿਤ ਨੇ ਆਪਣੀ ਚਿੱਠੀ ਵਿੱਚ ਦੋਸਤਾਂ ਅਤੇ ਵਕੀਲ ਦਾ ਨੰਬਰ ਵੀ ਲਿਖਿਆ ਹੈ।

ਮੋਹਿਤ ਨੇ ਚਿੱਠੀ ਵਿੱਚ ਇਹ ਲਿਖਿਆ

‘ਮੈਂ ਮੋਹਿਤ ਮਹਿਤਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ,ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹਾਂ। ਜਿਸ ਕਾਰਨ ਮੇਰਾ ਮਾਲਿਕ ਹੈ । ਜਿਸ ਦਾ ਨਾਂ ਗੋਜਿੰਦਰ ਜੀਤ ਸਿੰਘ ਹੈ । ਉਹ ਬਾਬਰਾ ਹਾਇਡ੍ਰੋਲਿਕ ਇੰਜੀਨੀਅਰ ਵਰਕ ਦਾ ਮਾਲਿਕ ਹੈ । ਟਰਾਂਸਪੋਰਟ ਨਗਰ ਜੀਟੀ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਗੋਜਿੰਦਰ ਜੀਤ ਸਿੰਘ ਨੇ ਮੇਰੇ ਨਾਂ ‘ਤੇ ਫਰਜ਼ੀ ਦਸਤਾਵੇਜ਼ ਬਣਾਕੇ ਪ੍ਰਾਪਰਟੀ ਪ੍ਰਤਾਪ ਸਿੰਘ ਪਿੰਡ ਖਸਸਾ ਜੀਟੀ ਰੋਡ ਅੰਮ੍ਰਿਤਸਰ ਨੂੰ ਵੇਚ ਦਿੱਤੀ । ਮੇਰੇ ਨਾਂ ‘ਤੇ ਪ੍ਰਾਪਰਟੀ ਦੇ ਫਰਜ਼ੀ ਦਸਤਾਵੇਜ਼ ਬਣਾਏ । ਜਾਇਦਾਦ ਦੀ ਕੀਮਤ ਢਾਈ ਕਰੋੜ ਹੈ । ਜਿਸ ਦਾ ਪੈਸਾ ਗੋਜਿੰਦਰ ਜੀਤ ਸਿੰਘ ਨੂੰ ਮਿਲਿਆ ਹੈ ।

ਪ੍ਰਾਪਰਟੀ ਦੇ ਢਾਈ ਕਰੋੜ ਵਿੱਚੋ ਡੇਢ ਕਰੋੜ ਨਕਦ ਗੋਜਿੰਦਰ ਸਿੰਘ ਨੂੰ ਮਿਲੇ ਬਾਕੀ 1 ਕਰੋੜ ਮੇਰੇ ਅਕਾਉਂਟ ਵਿੱਚ ਆਇਆ ਸੀ । ਜਿਸ ਨੂੰ ਗੋਜਿੰਦਰ ਜੀਤ ਨੇ ਸੈਲਫ ਚੈੱਕ ਦੇ ਜ਼ਰੀਏ ਅਕਾਉਂਟ ਤੋਂ ਕੱਢ ਲਏ । ਮੇਰੇ ਤਿੰਨੋ ਅਕਾਉਂਟ ਤੋਂ ਪੈਸੇ ਕੱਢੇ ਗਏ । ਮੋਹਿਤ ਨੇ ਲਿਖਿਆ ਗੋਜਿੰਦਰ ਜੀਤ ਮੈਨੂੰ ਫਸਾ ਕੇ ਪੰਜਾਬ ਛੱਡ ਕੇ ਚੱਲਾ ਗਿਆ,ਅੰਮ੍ਰਿਤਸਰ ਵਿੱਚ ਚੱਲ ਰਹੇ ਕੇਸ ਦੀ ਸੁਣਵਾਈ ਵਿੱਚ ਵੀ ਨਹੀਂ ਆਇਆ ।

ਬਾਸ ‘ਤੇ ਬਹੁਤ ਭਰੋਸਾ ਕਰਦਾ ਸੀ ਮੋਹਿਤ

ਮੋਹਿਤ ਦੇ ਖਿਲਾਫ ਜਦੋਂ ਧੋਖਾਧੜੀ ਦਾ ਕੇਸ ਦਰਜ ਹੋਇਆ ਤਾਂ ਉਸ ਦੇ ਬਾਅਦ ਤੋਂ ਹੀ ਪਰਿਵਾਰ ਨੇ ਉਸ ਨੂੰ ਕੱਢ ਦਿੱਤਾ ਸੀ । 2022 ਵਿੱਚ ਹੀ ਉਸ ਦੀ ਕੰਪਨੀ ਦੇ ਬਾਸ ਗੋਜਿੰਦਰ ਜੀਤ ਸਿੰਘ ਨੇ ਉਸ ਨੂੰ ਜੇਲ੍ਹ ਤੋਂ ਕਢਵਾਇਆ ਸੀ । ਇਸ ਦੇ ਬਾਅਦ ਤੋਂ ਉਹ ਬਾਸ ‘ਤੇ ਭਰੋਸਾ ਕਰਨ ਲੱਗਿਆ ਸੀ । ਦੋਸਤ ਨੇ ਦੱਸਿਆ ਕਿ ਮਾਲਿਕ ਨੇ ਫਰਜ਼ੀ ਦਸਤਾਵੇਜ਼ ਦੇ ਜ਼ਰੀਏ ਜਾਇਦਾਦ ਵੇਚੀ ਅਤੇ ਫਿਰ ਫਰਾਰ ਹੋ ਗਿਆ।

ਦੋਸਤ ਨੇ ਦੱਸਿਆ ਕਿ ਜਦੋਂ ਮੋਹਿਤ ਫਰਾਡ ਵਿੱਚ ਫਸਿਆ ਤਾਂ ਘਰ ਵਾਲਿਆਂ ਨੇ ਘਰੋਂ ਵੀ ਕੱਢ ਦਿੱਤਾ ਅਤੇ ਉਸ ਦੀ MBA ਦੀ ਡਿੱਗਰੀ ਵੀ ਲੈ ਲਈ ਅਤੇ ਉਸ ਕੋਲ ਕੋਈ ਨੌਕਰੀ ਵੀ ਨਹੀਂ ਸੀ । 2 ਸਾਲ ਤੋਂ ਮੋਹਿਰ ਅਜਮੇਰ ਰਹਿੰਦਾ ਸੀ। ਕਦੇ-ਕਦੇ ਪੰਜਾਬ ਆਉਂਦਾ ਸੀ,ਉਸ ਕੋਲ ਖਾਣ-ਪੀਣ ਦੇ ਪੈਸੇ ਨਹੀਂ ਸਨ,ਜਿਸ ਦੀ ਵਜ੍ਹਾ ਕਰਕੇ ਉਹ ਪਰੇਸ਼ਾਨ ਸੀ ।