ਬਿਉਰੋ ਰਿਪੋਰਟ – ਅੰਮ੍ਰਿਤਸਰ ਵਿੱਚ 40 ਸਾਲ ਪਹਿਲਾ ਵੰਡੀ ਗਈ ਜ਼ਮੀਨ ਨੂੰ ਲੈਕੇ ਖੂਨੀ ਝੜਪ ਹੋਈ । ਇਸ ਦੌਰਾਨ ਫਾਇਰਿੰਗ ਵਿੱਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 5 ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਉਧਰ ਜ਼ਖਮੀ 4 ਲੋਕਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ ਜਦਕਿ ਇੱਕ ਦਾ ਇਲਾਜ਼ ਲੋਪੋਕੇ ਵਿੱਚ ਚੱਲ ਰਿਹਾ ਹੈ ।
ਪੀੜਤ ਪੱਖ ਨੇ ਦੱਸਿਆ ਕਿ 40 ਸਾਲ ਪਹਿਲਾਂ ਜ਼ਮੀਨ ਦਾ ਬਟਵਾਰਾ ਹੋਇਆ ਸੀ,ਅੱਜ ਮੁਲਜਮ਼ਾਂ ਨੇ ਜ਼ਮੀਨ ਟਰੈਕਟਰ ਚੱਲਾ ਦਿੱਤਾ ਜਿਸ ਦੇ ਬਾਅਦ ਪੀੜਤ ਪੱਖ ਗੱਲਬਾਤ ਕਰਨ ਦੇ ਲਈ ਗਿਆ ਤਾਂ ਮੁਲਜ਼ਮਾਂ ਨੇ ਨਜਾਇਜ਼ ਹਥਿਆਰ ਕੱਢ ਲਏ ਅਤੇ ਉਨ੍ਹਾਂ ਤੇ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਉਨ੍ਹਾਂ ਦੇ 2 ਸਾਥੀ ਬਲਵੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 5 ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਨ ।
4 ਦੀ ਹਾਲਤ ਗੰਭੀਰ
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 5 ਜ਼ਖਮੀ ਹੋ ਗਏ । ਉਨ੍ਹਾਂ ਨੂੰ ਫੋਰਨ ਨਜ਼ਦੀਕ ਦੇ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਚਾਰ ਦੀ ਹਾਲਤ ਗੰਭੀਰ ਹੋਣ ਦੇ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਪਰਿਵਾਰ ਦਾ ਇਲਜ਼ਾਮ ਹੈ ਕਿ ਤਕਰੀਬਨ 24 ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ,ਸਾਰਿਆ ਕੋਲ ਨਜ਼ਾਇਜ਼ ਹਥਿਆਰ ਸਨ ਜਿੰਨਾਂ ਦੀ ਜਾਂਚ ਹੋਣੀ ਚਾਹੀਦੀ ਹੈ ।
ਪੁਲਿਸ ਨੇ ਜਾਂਚ ਸ਼ੁਰ ਕਰ ਦਿੱਤੀ
ਘਟਨਾ ਦੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ,ਇਲਾਕੇ ਨੂੰ ਸੀਲ ਕਰਕੇ ਖੋਲ ਇਕੱਠੇ ਕੀਤੇ ਜਾ ਰਹੇ ਹਨ । ਜਾਂਚ ਅਧਿਕਾਰੀ ASI ਭੁਪਿੰਦਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਇਲਾਜ ਦੇ ਬਾਅਦ ਜ਼ਖਮੀਆਂ ਦੇ ਬਿਆਨ ਲਏ ਜਾਣਗੇ । ਫਿਲਹਾਲ ਪੁਲਿਸ ਨੇ ਪਰਿਵਾਰ ਅਤੇ ਚਸਮਦੀਦਾਂ ਦੇ ਬਿਆਨਾਂ ਦੇ ਅਧਾਰਤੇ ਜਾਂਚ ਸ਼ੁਰੂ ਕਰ ਦਿੱਤੀ ਹੈ।