ਬਿਉਰੋ ਰਿਪੋਰਟ : ਪੰਜਾਬ ਵਿੱਚ 12 ਘੰਟੇ ਅੰਦਰ 2 ਸ਼ਹਿਰਾਂ ਵਿੱਚ 85 ਲੱਖ ਦੀ ਲੁੱਟ ਦੇ 2 ਵੱਡੇ ਮਾਮਲਾ ਸਾਹਮਣੇ ਆਇਆ ਹੈ । ਸਭ ਤੋਂ ਵੱਡੀ ਲੁੱਟ 62 ਲੱਖ ਦੀ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ । ਜਿੱਥੇ ਇੱਕ ਸ਼ਖਸ ਅੰਮ੍ਰਿਤਸਰ ਦੇ ਬੈਂਕ ਦੇ ਲਾਕਰ ਤੋਂ ਪੈਸੇ ਕੱਢਵਾ ਕੇ ਘਰ ਜਾ ਰਿਹਾ ਸੀ ਕਿ ਉਸ ਕੋਲੋ ਰਸਤੇ ਵਿੱਚ ਹੀ 62 ਲੱਖ ਲੁੱਟ ਲਏ ਗਏ । ਜਿਸ ਕੋਲੋ ਲੁੱਟ ਹੋਈ ਉਹ ਜਿੰਮ ਦਾ ਮਾਲਕ ਦੱਸਿਆ ਜਾ ਰਿਾਹਹੈ । ਕਾਰ ‘ਤੇ ਸਵਾਰ ਹੋਕੇ ਆਏ ਲੁਟੇਰਿਆਂ ਨੇ ਜਿੰਮ ਦੇ ਮਾਲਕ ਦਾ ਰਸਤਾ ਰੋਕਿਆ ਫਿਰ ਪੈਸੇ ਲੁੱਟ ਕੇ ਫਰਾਰ ਹੋ ਗਏ । ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ ।
ACP ਸਰਬਜੀਤ ਸਿੰਘ ਨੇ ਦੱਸਿਆ ਕਿ ਘਰਿੰਡਾ ਦੇ ਪਦਰੀ ਰੋਡ ‘ਤੇ ਰਹਿਣ ਵਾਲੇ ਜਿੰਮ ਦੇ ਮਾਲਿਕ ਬਖਤਾਵਰ ਸਿੰਘ ਸ਼ੇਰਗਿੱਲ ਨੇ ਬੈਂਕ ਆਫ ਇੰਡੀਆ ਦੇ ਲਾਕਰ ਤੋਂ 62 ਲੱਖ ਰੁਪਏ ਕੱਢਵਾਏ ਸਨ । ਜਦੋਂ ਉਹ ਇਸ ਨੂੰ ਲੈਕੇ ਵਾਪਸ ਪਰਤ ਰਹੇ ਸਨ ਤਾਂ ਪਿੰਡ ਮਾਹਲ ਦੇ ਨਜ਼ਦੀਕ 2 ਕਾਰਾਂ ਉਨ੍ਹਾਂ ਦੇ ਅੱਗੇ ਆਕੇ ਰੁੱਕ ਗਈਆਂ । ਇਸ ਵਿੱਚ ਇੱਕ ਇਨੋਵਾ ਸੀ ਦੂਜੀ ਸੇਡਾਨ ਕਾਰ ਸੀ । ਕਾਰ ਤੋਂ ਲੁਟੇਰੇ ਉੱਤਰੇ ਅਤੇ ਉਹ ਬੈਗ ਲੈਕੇ ਫਰਾਰ ਹੋ ਗਏ ।
ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ
ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ । ACP ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ । ਉਹ ਇਨ੍ਹੀ ਵੱਡੀ ਰਕਮ ਕਿੱਥੇ ਲੈਕੇ ਜਾ ਰਹੇ ਸਨ,ਇਸ ਬਾਰੇ ਉਨ੍ਹਾਂ ਤੋਂ ਪੁੱਛ-ਗਿੱਛ ਜਾਰੀ ਹੈ । 62 ਲੱਖ ਵਰਗੀ ਵੱਡੀ ਰਕਮ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਦੀ ਥਾਂ ਆਖਿਰ ਲਾਕਰ ਵਿੱਚ ਕਿਉਂ ਰੱਖਿਆ ਸੀ । ਇਸ ਬਾਰੇ ਵੀ ਪੁੱਛ-ਗਿੱਛ ਚੱਲ ਰਹੀ ਹੈ । ਉਧਰ ਜਲਾਲਾਬਾਦ ਵਿੱਚ 22 ਲੱਖ 50 ਲੱਖ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ ਵਿੱਚ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ।
ਜਲਾਲਾਬਾਦ ਦੇ ਫਿਰੋਜ਼ਪੁਰ ਮਾਰਗ ਸਥਿਤ ਪਿੰਡ ਅਮੀਰ ਖਾਸ ਦੇ ਕੋਲ ਪੈਟਰੋਲ ਪੰਪ ‘ਤੇ ਸ਼ੁੱਕਰਵਾਰ ਦੁਪਹਿਰ 22.50 ਲੱਖ ਦੀ ਲੁੱਟ ਹੋ ਗਈ । ਪੂਰੀ ਵਾਰਦਾਤ ਸੀਸੀਵੀਟੀ ਵਿੱਚ ਕੈਦ ਹੋਈ ਹੈ । ਪੀੜਤ ਗੁਰਸੇਵਕ ਸਿੰਘ ਆਪਣੀ ਕਾਰ ‘ਤੇ ਜਿਵੇਂ ਹੀ ਤੇਲ ਪਵਾਉਣ ਤੋਂ ਬਾਅਦ ਬਾਹਰ ਨਿਕਲਿਆ ਤਾਂ 2 ਨੌਜਵਾਨ ਮੋਟਰ ਸਾਈਕਲ ‘ਤੇ ਆਏ ਅਤੇ ਉਨ੍ਹਾਂ ਨੇ ਹਥਿਆਰ ਦੀ ਨੋਕ ‘ਤੇ ਗੁਰਸੇਵਕ ਤੋਂ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ ।
SSP ਨੇ ਕਿਹਾ ਜਲਦ ਮਾਮਲਾ ਟ੍ਰੇਸ ਕਰਨਗੇ
ਵਾਰਦਾਤ ਦੀ ਜਾਣਕਾਰੀ ਮਿਲ ਦੇ ਹੀ ਫਾਜ਼ਿਲਕਾ ਦੇ SSP ਮਨਜੀਤ ਸਿੰਘ ਡੇਸੀ ਮੌਕੇ ‘ਤੇ ਪਹੁੰਚ ਗਏ । SSP ਡੇਸੀ ਨੇ ਕਿਹਾ ਗੁਰਸੇਵਕ ਨਾਂ ਦਾ ਸ਼ਖਸ ਆਪਣੇ ਘਰ ਤੋਂ ਕੁਝ ਨਕਦੀ ਲੈਕੇ ਆਇਆ ਸੀ । ਸੀਸੀਟੀਵੀ ਦੇ ਅਧਾਰ ‘ਤੇ ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ । ਉੱਧਰ ਕੁਝ ਅਹਿਮ ਸੁਰਾਗ ਪੁਲਿਸ ਦੇ ਹੱਥ ਲੱਗੇ ਹਨ ਜਿਸ ‘ਤੇ ਪੁਲਿਸ ਕੰਮ ਕਰ ਰਹੀ ਹੈ ।