Punjab

ਚੱਪੇ-ਚੱਪੇ ‘ਤੇ ਸੁਰੱਖਿਆ,ਫਿਰ ਵੀ ਬੈਂਕ ਲੁੱਟ ਲਿਆ,ਸੁਨਿਆਰੇ ਦੀ ਦੁਕਾਨ ‘ਤੇ ਡਾਕਾ !

ਬਿਉਰੋ ਰਿਪੋਰਟ : ਪੰਜਾਬ ਵਿੱਚ ਚੋਣ ਜ਼ਾਬਤਾ ਲੱਗਿਆ ਹੋਇਆ ਹੈ,ਚੱਪੇ-ਚੱਪੇ ‘ਤੇ ਸਖਤ ਪਹਿਰਾ ਹੈ ਫਲੈਗ ਮਾਰਚ ਜ਼ਰੀਏ ਲੋਕਾਂ ਨੂੰ ਸੁਰੱਖਿਅਤ ਹੋਣ ਦਾ ਯਕੀਨ ਦਿਵਾਇਆ ਜਾ ਰਿਹਾ ਹੈ ਦੂਜੇ ਪਾਸੇ ਮਾਝੇ ਵਿੱਚ 2 ਵਾਰਦਾਤਾਂ ਨੇ ਕਾਨੂੰਨੀ ਹਾਲਾਤਾਂ ਦੀ ਪੋਲ ਖੋਲ ਦਿੱਤੀ ਹੈ ।
ਅੰਮ੍ਰਿਤਸਰ ਤਰਨਤਾਰਨ ਰੋਡ ‘ਤੇ ICICI ਬੈਂਕ ਵਿੱਚ ਲੁਟੇਰਿਆਂ ਨੇ 20 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਤਿੰਨ ਲੁਟੇਰੇ ਬੈਂਕ ਦੇ ਅੰਦਰ ਦਾਖਲ ਹੋਏ ਅਤੇ ਬੰਦੂਕ ਦੀ ਨੋਕ ‘ਤੇ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ।

ਲੁਟੇਰੇ ਐਕਟਿਵਾ ‘ਤੇ ਸਵਾਰ ਹੋਕੇ ਆਏ ਸਨ, ਇਹ ਵੀ ਸਾਹਮਣੇ ਆਇਆ ਹੈ ਲੁੱਟ ਵੇਲੇ ਬੈਂਕ ਦੇ ਗੇਟ ‘ਤੇ ਗਾਰਡ ਵੀ ਨਹੀਂ ਸੀ । ਇਹ ਹੁਣ ਤੱਕ ਸਾਫ ਨਹੀਂ ਹੈ ਕਿ ਬੈਂਕ ਦੀ ਸੁਰੱਖਿਆ ਲਈ ਸੁਰੱਖਿਆ ਗਾਰਡ ਰੱਖਿਆ ਨਹੀਂ ਗਿਆ ਸੀ ਜਾਂ ਫਿਰ ਉਹ ਡਿਊਟੀ ਤੋਂ ਗਾਇਬ ਸੀ । ਮੌਕੇ ‘ਤੇ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪਹੁੰਚੇ । ਬੈਂਕ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ । ਪੁਲਿਸ ਮੁਲਜ਼ਮਾਂ ਨੂੰ ਜਲਦ ਫੜਨ ਦਾ ਦਾਅਵਾ ਕਰ ਰਹੀ ਹੈ ।

ਬਟਾਲਾ ਵਿੱਚ ਸੁਨਿਆਰੇ ਦੀ ਦੁਕਾਨ ‘ਤੇ ਲੁੱਟੇ

ਬਟਾਲਾ ਵਿੱਚ ਨਿਹੰਗ ਦੇ ਬਾਣੇ ਵਿੱਚ ਆਏ ਲੁਟੇਰਿਆਂ ਨੇ ਇੱਕ ਸੁਨਿਆਰੇ ਦੀ ਦੁਕਾਨ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਉਙ 13 ਤੋਲੇ ਸੋਨਾ ਲੈਕੇ ਫਰਾਰ ਹੋਏ ਹਨ । ਉਨ੍ਹਾਂ ਦੇ ਹੱਥ ਵਿੱਚ ਬੰਦੂਕ ਸੀ । ਦੁਕਾਨਦਾਰ ਨੇ ਦੱਸਿਆ ਕਿ ਪਹਿਲਾ ਇੱਕ ਬੰਦਾ ਆਇਆ ਉਸ ਨੇ ਕਿਹਾ ਮੁੰਦਰੀ ਵਿਖਾਉ,ਜਿਵੇਂ ਹੀ ਉਸ ਨੇ ਵਿਖਾਈ ਨਿਹੰਗ ਦੇ ਬਾਣੇ ਵਿੱਚ ਇੱਕ ਸ਼ਖਸ ਆਇਆ,ਉਸ ਨੇ ਦਾਤਰ ਕੱਢੀ ਫਿਰ ਪਹਿਲੇ ਸ਼ਖਸ ਨੇ ਵੀ ਬੰਦੂਕ ਕੱਢ ਲਈ ਫਿਰ ਤੀਜਾ ਸ਼ਖਸ ਵੀ ਆ ਗਿਆ ਤਿੰਨਾਂ ਨੇ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਦੁਕਾਨਦਾਰ ਨੇ ਦੱਸਿਆ ਪਹਿਲੇ ਸ਼ਖਸ ਨੇ ਮੂੰਹ ਨਹੀਂ ਡੱਕਿਆ ਸੀ । ਇਹ ਸ਼ਖਸ ਪਹਿਲਾਂ ਵੀ ਇੱਕ ਦਿਨ ਆਇਆ ਸੀ ਮੁੰਦਰੀ ਵੇਖਣ ਲਈ ।