The Khalas Tv Blog Punjab ਅੰਮ੍ਰਿਤਸਰ ਵਿੱਚ ਪਤਨੀ ਤੋਂ ਪਰੇਸ਼ਾਨ ਪਤੀ ਨੇ ਚੁੱਕਿਆ ਵੱਡਾ ਕਦਮ ! 1 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ !
Punjab

ਅੰਮ੍ਰਿਤਸਰ ਵਿੱਚ ਪਤਨੀ ਤੋਂ ਪਰੇਸ਼ਾਨ ਪਤੀ ਨੇ ਚੁੱਕਿਆ ਵੱਡਾ ਕਦਮ ! 1 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ !

ਬਿਉਰੋ ਰਿਪੋਰਟ : ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਣਗੜ ਵਿੱਚ ਇੱਕ ਨੌਜਵਾਨ ਨੇ ਪਤਨੀ ਤੋਂ ਪਰੇਸ਼ਾਨ ਹੋ ਕੇ ਸੂਸਾਈਡ ਕਰ ਲਿਆ ਹੈ । ਨੌਜਵਾਨ ਨੇ ਜ਼ਹਿਰ ਖਾ ਲਿਆ ਸੀ ਜਦੋਂ ਪਰਿਵਾਰ ਨੂੰ ਜ਼ਹਿਰ ਲੈਣ ਬਾਰੇ ਜਾਣਕਾਰੀ ਮਿਲੀ ਤਾਂ ਫੌਰਨ ਕਲੀਨਿਕ ਲੈ ਗਏ ਪਰ ਉਸ ਨੂੰ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਰਣਗੜ ਦੇ ਰਹਿਣ ਵਾਲੇ 30 ਸਾਲਾ ਤਜਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ । ਤਕਰੀਬਨ 1 ਸਾਲ ਪਹਿਲਾਂ ਉਸ ਦਾ ਵਿਆਹ ਛਿੱਡਨ ਪਿੰਡ ਦੀ ਕੁੜੀ ਦੇ ਨਾਲ ਹੋਇਆ ਸੀ । ਪਰ ਉਸ ਦੀ ਪਤਨੀ ਨਾਲ ਨਹੀਂ ਰਹਿੰਦੀ ਸੀ । ਉਹ ਜ਼ਿਆਦਾਤਰ ਪੇਕੇ ਰਹਿੰਦੀ ਸੀ । ਭਰਾ ਕਰਮਜੀਤ ਸਿੰਘ ਅਤੇ ਸੁਖਵੰਤ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਉਸ ਦੇ ਪੇਕੇ ਦੇ ਕਿਸੇ ਸ਼ਖ਼ਸ ਨਾਲ ਸਬੰਧ ਸਨ। ਉਹ ਇੱਕ ਮਹੀਨੇ ਸਹੁਰੇ ਅਤੇ ਤਿੰਨ ਮਹੀਨੇ ਪੇਕੇ ਰਹਿੰਦੀ ਸੀ ।

ਵਾਰ-ਵਾਰ ਹੁੰਦਾ ਸੀ ਝਗੜਾ

ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਕਈ ਵਾਰ ਤਜਿੰਦਰ ਆਪਣੀ ਪਤਨੀ ਨੂੰ ਸਮਝਾ ਕੇ ਘਰ ਲੈਕੇ ਆਇਆ ਸੀ । ਪਰ ਉਹ ਵਾਰ-ਵਾਰ ਲੜ ਦੀ ਰਹਿੰਦੀ ਸੀ । ਉਸ ਦੇ ਝਗੜੇ ਤੋਂ ਪਰੇਸ਼ਾਨ ਹੋ ਕੇ ਹੀ ਤਜਿੰਦਰ ਨੇ ਇਹ ਕਦਮ ਚੁੱਕਿਆ ਸੀ । ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ ।

ਥਾਣਾ ਘਰਿੰਡਾ ਨੇ ਜਾਂਚ ਸ਼ੁਰੂ ਕੀਤੀ

ਅੰਮ੍ਰਿਤਸਰ ਦੇ ਪਿੰਡ ਘਰਿੰਡਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ । ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੁਲਜ਼ਮਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Exit mobile version