Punjab

ਅੰਮ੍ਰਿਤਸਰ ‘ਚ ਹੋਟਲ ਬੁਕਿੰਗ ਦੇ ਨਾਂ ‘ਤੇ ਚੱਲ ਰਹੀ ਸੀ ਗੰਦੀ ਖੇਡ ! Y-TUBER ਦੇ ਵੀਡੀਓ ‘ਚ ਕੈਦ ਦਲਾਲ ਗ੍ਰਿਫਤਾਰ

Amritsar hotel booking girl supply

ਬਿਊਰੋ ਰਿਪੋਰਟ : ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਨੂੰ ਬਦਨਾਮ ਕਰਨ ਵਾਲਾ ਦਲਾਲ ਗ੍ਰਿਫਤਾਰ ਹੋ ਗਿਆ ਹੈ । ਦਲਾਲ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੋਟਲ ਬੁਕਿੰਗ ਦੇ ਨਾਂ ‘ਤੇ ਗੰਦਾ ਖੇਡ ਰਿਹਾ ਸੀ । ਲੋਕਾਂ ਨੂੰ ਹੋਟਲ ਦੇ ਨਾਲ ਕੁੜੀਆਂ ਸਪਲਾਈ ਕਰਨ ਦੀ ਆਫਰ ਦਿੱਤੀ ਜਾ ਰਹੀ ਸੀ । ਇੱਕ ਯੂ-ਟਿਉਬਰ ਜਦੋਂ ਬਲਾਗ ਬਣਾਉਣ ਦੇ ਲਈ ਅੰਮ੍ਰਿਤਸਰ ਪਹੁੰਚਿਆ ਤਾਂ ਉਸ ਨੂੰ ਦਲਾਲ ਨੇ ਕਮਰੇ ਦਾ ਆਫਰ ਦਿੰਦੇ ਹੋਏ ਨਾਲ ਹੀ ਕੁੜੀ ਦਾ ਵੀ ਆਫਰ ਦਿੱਤਾ । ਹਾਲਾਂਕਿ ਯੂ-ਟਿਊਬਰ ਨੇ ਸਾਫ ਇਨਕਾਰ ਕਰ ਦਿੱਤਾ ਸੀ । ਯੂ-ਟਿਊਬਰ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਦਲਾਲ ਨੂੰ ਗ੍ਰਿਫਤਾਰ ਕਰ ਲਿਆ । ਗ੍ਰਿਫਤਾਰੀ ਤੋਂ ਬਾਅਦ ਅੰਮ੍ਰਿਤਸਰ ਦੇ ਹੋਟਲ ਮਾਲਿਕਾਂ ਨੇ ਉਸ ਦਲਾਲ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ ਜਿਸ ਵਿੱਚ ਉਹ ਦਲਾਲ ਮਾਫੀ ਮੰਗ ਰਿਹਾ ਹੈ । ਹੋਟਲ ਮਾਲਿਕਾਂ ਦਾ ਕਹਿਣਾ ਹੈ ਇਸ ਦੀ ਵਜ੍ਹਾ ਕਰਕੇ ਸਾਡੇ ਹੋਟਲਾਂ ਦੇ ਉਂਗਲਾਂ ਉੱਠ ਰਹੀਆਂ ਹਨ ।

 

ਮਾਫ ਕਰ ਦਿਓ ਗਲਤੀ ਹੋ ਗਈ

ਹੋਟਲ ਮਾਲਿਕਾਂ ਨੇ ਦਲਾਲ ਦਾ ਜਿਹੜਾ ਵੀਡੀਓ ਜਾਰੀ ਕੀਤਾ ਹੈ ਉਸ ਵਿੱਚ ਦਲਾਲ ਬੋਲ ਰਿਹਾ ਹੈ ਕਿ ਮੈਨੂੰ ਮਾਫ ਕਰ ਦਿਓ ਮੇਰੇ ਕੋਲੋ ਨਸ਼ੇ ਵਿੱਚ ਗਲਤੀ ਹੋਈ ਹੈ। ਨਸ਼ੇ ਵਿੱਚ ਗਲਤੀ ਨਾਲ ਕੁੜੀ ਦਾ ਆਫਰ ਦਿੱਤਾ ਗਿਆ । ਵੀਡੀਓ ਬਣਾਉਣ ਵਾਲੇ ਜਦੋਂ ਉਸ ‘ਤੇ ਦਬਾਅ ਪਾਉਂਦੇ ਹਨ ਅਤੇ ਪੁੱਛ ਦੇ ਹਨ ਕੀ ਕਿਸ ਦੇ ਕਹਿਣ ‘ਤੇ ਉਸ ਨੇ ਇਹ ਆਫਰ ਦਿੱਤੀ ਹੈ ਤਾਂ ਉਹ ਹੋਟਲ ਦਾ ਨਾਂ ਦੱਸ ਦਾ ਹੈ ਅਤੇ ਕਹਿੰਦਾ ਹੈ ਕਿ ਉਹ ਬਹੁਤ ਹੀ ਗਰੀਬ ਹੈ । ਲੋਕਾਂ ਲਈ ਹੋਟਲ ਦੇ ਕਮਰੇ ਬੁੱਕ ਕਰਵਾ ਕੇ ਹੀ ਉਸ ਦਾ ਘਰ ਚੱਲ ਦਾ ਹੈ

ਨਿਹੰਗਾਂ ਨੇ ਦਿੱਤੀ ਚਿਤਾਵਨੀ

ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਹੋਟਲਾਂ ਵਿੱਚ ਜਾਕੇ ਨਿਹੰਗ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਹੋਟਲ ਵਿੱਚ ਜਿਸਮ ਫਰੋਸ਼ੀ ਦਾ ਕੰਮ ਹੋਇਆ ਤਾਂ ਉਹ ਇਸ ਦਾ ਸਖਤ ਨੋਟਿਸ ਲੈਣਗੇ ਅਤੇ ਕਿਸੇ ਨੂੰ ਨਹੀਂ ਬਖਸ਼ਣਗੇ । ਹੋਟਲ ਮਾਲਿਕਾਂ ਨੇ ਕਿਹਾ ਨਿਹੰਗ ਜਥੇਬੰਦੀਆਂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ।

ਪੁਲਿਸ ਦਾ ਹੋਟਲ ਮਾਲਿਕ ਦੇ ਖਿਲਾਫ਼ ਐਕਸ਼ਨ

ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਆਪ ਇਸ ਦਾ ਨੋਟਿਸ ਲਿਆ । ਪੁਲਿਸ ਕਮਿਸ਼ਨਰ ਨੇ ਅਜਿਹੇ ਹੋਟਲਾਂ ਖਿਲਾਫ ਸਖ਼ਤ ਕਾਰਵਾਈ ਦੀ ਚਿਤਾਨਵੀ ਦੇ ਦਿੱਤੀ ਹੈ । ਪੁਲਿਸ ਨੇ ਦੱਸਿਆ ਕਿ ਕੁੜੀਆਂ ਦੀ ਦਲਾਲੀ ਕਰਨ ਵਾਲੇ ਸ਼ਖ਼ਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਟਲ ਸੀਲ ਕਰ ਦਿੱਤਾ ਗਿਆ ਹੈ । ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਉਨ੍ਹਾਂ ਵਲੋਂ ਰੂਟੀਨ ਵਿੱਚ ਹੋਟਲਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ । ਪਰ ਹੁਣ ਪੁਲਿਸ ਹੋਰ ਕਰੜੀ ਨਜ਼ਰ ਰੱਖੇਗੀ । ਫੜੇ ਗਏ ਦਲਾਲ ਤੋਂ ਪੁੱਛ-ਗਿੱਛ ਤੋਂ ਬਾਅਦ ਹੁਣ ਹੋਟਲ ਮਾਲਿਕ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ ।