ਬਿਉਰੋ ਰਿਪੋਰਟ : ਦਿਵਾਲੀ ਤੋਂ ਪਹਿਲਾਂ ਪੰਜਾਬ ਵਿੱਚ ਮਿਲਾਵਟਬਾਜ਼ ਲੋਕਾਂ ਨੇ ਸਿਹਤ ਨਾਲ ਖੇਡਣਾ ਸ਼ੁਰੂ ਹੋ ਗਏ ਹਨ । ਅੰਮ੍ਰਿਤਸਰ ਵਿੱਚ ਨਕਲੀ ਖੋਏ ਦੀਆਂ 2 ਫੈਕਟਰੀਆਂ ‘ਤੇ ਫੂ਼ਡ ਸੇਫਟੀ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ । ਕਮਿਸ਼ਨਰ ਡਾਕਟਰ ਅਭਿਨਵ ਅਤੇ ਡੀਸੀ ਅੰਮ੍ਰਿਤਸਰ ਦੇ ਹੁਕਮਾਂ ‘ਤੇ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ। ਛਾਪੇਮਾਰੀ ਵਿੱਚ 337 ਕਿਲੋ ਨਕਲੀ ਖੋਇਆ ਫੜਿਆ ਗਿਆ । ਇਨ੍ਹਾਂ ਹੀ ਨਹੀਂ ਸਕਿਮਡ ਮਿਲਕ ਅਤੇ ਘਿਉ ਵੀ ਫੜਿਆ ਗਿਆ ।
ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਰਾਤ ਵੇਲੇ ਪਿੰਡ ਮਾਨਾਵਾਲ ਤਹਿਸੀਲ ਅਜਨਾਲਾ ਵਿੱਚ ਛਾਪੇਮਾਰੀ ਕੀਤੀ । ਇਹ ਛਾਪੇਮਾਰੀ ਕੁਲਦੀਪ ਸਿੰਘ ਦੀ ਖੋਏ ਦੀ ਫੈਕਟਰੀ ਵਿੱਚ ਕੀਤੀ ਗਈ । ਗਰਾਇੰਡਰ ਦੀ ਮਦਦ ਨਾਲ ਸਕਿਮਡ ਮਿਲਕ ਪਾਉਡਰ ਅਤੇ ਘਿਉ ਨੂੰ ਮਿਲਾਕੇ ਨਕਲੀ ਖੋਇਆ ਬਣਾਇਆ ਜਾ ਰਿਹਾ ਸੀ। ਇੱਥੋ ਕੁੱਲ 287 ਕਿਲੋਗਰਾਮ ਨਕਲੀ ਖੋਇਆ ਫੜਿਆ ਗਿਆ । ਇਸ ਦੇ ਇਲਾਵਾ 105 ਕਿਲੋਗਰਾਮ ਸਕਿਮਡ ਮਿਲਕ ਪਾਉਡਰ ਅਤੇ 44 ਕਿਲੋਗਰਾਮ ਤੇਲ ਵੀ ਜ਼ਬਤ ਕੀਤਾ ਗਿਆ । ਜ਼ਬਤ ਖੋਏ ਨੂੰ ਫੌਰਨ ਨਸ਼ਟ ਕਰ ਦਿੱਤਾ ਗਿਆ ।
ਹੋਰ ਫੈਕਟਰੀਆਂ ਤੋਂ 50 ਕਿਲੋ ਖੋਇਆ ਜ਼ਬਤ ਕੀਤਾ ਗਿਆ
ਮਾਨਾਵਾਲਾ ਵਿੱਚ ਸਿਹਤ ਅਤੇ ਪੁਲਿਸ ਵਿਭਾਗ ਦੀ ਟੀਮ ਦੇਸਾ ਸਿੰਘ ਦੀ ਫੈਕਟਰੀ ਪਹੁੰਚੀ । ਇੱਥੇ 50 ਕਿਲੋਗਰਾਮ ਨਕਲੀ ਖੋਇਆ ਮੌਜੂਦ ਸੀ । ਜਿਸ ਨੂੰ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ । ਇੱਥੋ ਟੀਮ ਨੇ 18 ਕਿਲੋਗਰਾਮ ਸਕਿਮਡ ਮਿਲਕ ਪਾਉਡਰ ਅਤੇ 10 ਕਿਲੋਗਰਾਮ ਘਿਉ ਨੂੰ ਜ਼ਬਤ ਕਰ ਲਿਆ ।
ਮੁਲਜ਼ਮਾਂ ਦੇ ਖਿਲਾਫ FIR ਦਰਜ
ਫੂਟ ਸੇਫਟੀ ਵਿਭਾਗ ਨੇ ਇਸ ਦੇ ਬਾਅਦ ਦੋਵਾਂ ਮੁਲਜ਼ਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ । ਸਥਾਨਕ SHO ਲੋਪੋਕੇ ਯਾਦਵਿੰਦਰ ਸਿੰਘ ਨੇ ਫੌਰਨ ਦੋਵਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ । ਉਧਰ ਜਾਂਚ ਦੇ ਲਈ 6 ਸੈਂਪਲ ਲਏ ਗਏ ਸਨ । ਉਧਰ ਮਾਹਿਰਾ ਮੁਤਾਬਿਕ ਖੋਏ ਨਾਲ ਢਿੱਡ ਦੀ ਬਿਮਾਰੀ ਹੋ ਸਕਦੀ ਹੈ । ਜੇਕਰ ਅਜਿਹੇ ਖੋਏ ਦੀ ਵਰਤੋਂ ਕੀਤੀ ਜਾਵੇ ਤਾਂ ਕੈਂਸਰ ਵਰਗੀ ਬਿਮਾਰੀ ਜਨਮ ਲੈ ਸਕਦੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰੀ ਦੀ ਸਮੱਸਿਆ ਨਾਲ ਨਜਿੱਠਣ ਅਤੇ ਮਿਆਰੀ ਭੋਜਨ ਪਦਾਰਥਾਂ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਉਣ ਲਈ ਅੰਤਰ-ਜ਼ਿਲ੍ਹਾ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਟੀਮਾਂ ਮਿਲਾਵਟ ਦਾ ਪਤਾ ਲਗਾਉਣ ਲਈ ਇਨ੍ਹਾਂ ਉਤਪਾਦਾਂ ਦੇ ਨਿਯਮਤ ਨਮੂਨੇ ਲੈਣ ਦੇ ਨਾਲ-ਨਾਲ ਇਸ ਦੀ ਟੈਸਟਿੰਗ ਕਰ ਰਹੀਆਂ ਹਨ।
ਇਸ ਮੁਹਿੰਮ ਦੌਰਾਨ ਹੁਣ ਤੱਕ ਅਕਤੂਬਰ ਮਹੀਨੇ ਦੌਰਾਨ ਜਾਂਚ ਲਈ 934 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚ ਖੋਆ ਦੇ 43 ਨਮੂਨੇ, ਖੋਏ ਤੋਂ ਬਣਾਈ ਗਈ ਮਠਿਆਈ ਦੇ 97, ਰੰਗਦਾਰ ਮਠਿਆਈ ਦੇ 92 ਨਮੂਨੇ, ਪਨੀਰ ਦੇ 27 ਨਮੂਨੇ, ਰੰਗਦਾਰ ਬੇਕਰੀ ਆਈਟਮ ਕੇਕ ਦੇ 112 ਨਮੂਨੇ, ਚਾਂਦੀ ਦੇ ਵਰਕ ਵਾਲੀ ਮਿਠਾਈ ਦੇ 70 ਨਮੂਨੇ, ਸੁੱਕੇ ਮੇਵੇ ਦੇ 104 ਨਮੂਨੇ ਅਤੇ ਵੱਖ-ਵੱਖ ਖਾਣ-ਪੀਣ ਵਾਲੇ ਪਦਾਰਥਾਂ ਦੇ 389 ਨਮੂਨੇ ਸ਼ਾਮਲ ਹਨ। ਸਟੇਟ ਫੂਡ ਲੈਬਾਰਟਰੀ ਤੋਂ ਜਾਂਚ ਰਿਪੋਰਟ ਮਿਲਣ ਉਪਰੰਤ ਉਲੰਘਣਾ ਕਰਨ ਵਾਲਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।