ਬਿਊਰੋ ਰਿਪੋਰਟ : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ ਵਿੱਚ ਘੱਟ ਤ੍ਰੀਵਰਤਾ ਵਾਲੇ ਧਮਾਕਿਆਂ ਦੇ ਮਾਮਲਿਆਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਧਰ ਰਾਤ 12 ਵਜੇ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਹੋਏ ਤੀਜੇ ਧਮਾਕੇ ਨੂੰ ਲੈਕੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਦੇ ਬਾਰੇ ਸਭ ਤੋਂ ਪਹਿਲਾਂ SGPC ਦੀ CCTV ਕੈਮਰੇ ਦੀ ਟੀਮ ਨੇ ਵੇਖਿਆ ਅਤੇ ਫਿਰ ਫੌਰਨ ਗੁਰੂ ਰਾਮਦਾਸ ਸਰਾਂ ਦਾ ਬਾਥਰੂਮ ਚੈੱਕ ਕੀਤਾ ਤਾਂ ਉਸ ਵਿੱਚ ਕੁਝ ਨਹੀਂ ਮਿਲਿਆ ਪਰ ਜਦੋਂ ਪਿਛਲੇ ਪਾਸੇ ਵੇਖਿਆ ਤਾਂ ਧੂੰਆਂ ਨਿਕਲ ਰਿਹਾ ਸੀ । ਜਦੋਂ ਕੈਮਰੇ ਵਿੱਚ ਵੇਖਿਆ ਦਾ ਇੱਕ ਸ਼ਖ਼ਸ ਸ਼ੱਕੀ ਹਾਲਤ ਵਿੱਚ ਸਰਾਂ ਦੇ ਅੰਦਰ ਆਪਣੇ ਕਮਰੇ ਵਿੱਚ ਜਾਂਦਾ ਹੋਇਆ ਨਜ਼ਰ ਆਇਆ । ਸੀਸੀਟੀਵੀ ਕੈਮਰੇ ਦੇ ਮੁਲਾਜ਼ਮਾਂ ਨੇ ਫੌਰਨ ਸੁਰੱਖਿਆ ਦਸਤੇ ਨੂੰ ਉਸ ਸ਼ਖਸ ਦੀ ਹਰਕਤ ਦੇ ਬਾਰੇ ਦੱਸਿਆ ਤਾਂ ਉਸ ਵੇਲੇ ਤੱਕ ਪੁਲਿਸ ਵੀ ਪਹੁੰਚ ਗਈ ਸੀ । ਪੁਲਿਸ ਨੇ ਉਸ਼ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਅਤੇ ਉਸ ਦੀ ਪੁੱਛ-ਗਿੱਛ ਦੌਰਾਨ ਨਵੇਂ ਜੋੜੇ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ । SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼ੱਕੀਆਂ ਕੋਲੋ ਕਾਗਜ਼ਾਂ ਦੇ ਟੁੱਕੜੇ ਬਰਾਮਦ ਹੋਏ ਸਨ ਜੋ ਕਿ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ । ਉਧਰ ਪੁਲਿਸ ਨੇ ਬੀਤੇ ਦਿਨੀ ਅੰਮ੍ਰਿਤਸਰ ਦੇ ਅੰਨਗੜ੍ਹ ਇਲਾਕੇ ਤੋਂ ਪਟਾਕੇ ਬਣਾਉਣ ਵਾਲੇ ਕੁਝ ਲੋਕਾਂ ਨੂੰ ਡਿਟੇਨ ਕੀਤਾ ਸੀ ।
Amritsar low intensity explosion cases solved
5 persons arrested
Press Conference will be held in #Amritsar @PunjabPoliceInd committed to maintaining peace and harmony in Punjab as per directions of CM @BhagwantMann
— DGP Punjab Police (@DGPPunjabPolice) May 11, 2023
ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਪੂਰੇ ਧਮਾਕੇ ਨੂੰ ਪੁਲਿਸ ਦੀ ਨਾਕਾਮੀ ਦੱਸਿਆ,ਉਨ੍ਹਾਂ ਕਿਹਾ ਜੇਕਰ ਪਿਛਲੇ 2 ਧਮਾਕਿਆਂ ਨੂੰ ਸੁਲਝਾਇਆ ਹੁੰਦਾ ਤਾਂ ਤੀਜਾ ਧਮਾਕਾ ਨਹੀਂ ਹੋਣਾ ਸੀ । ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਹਲਕੇ ਵਿੱਚ ਲਿਆ, ਉਨ੍ਹਾਂ ਕਿਹਾ ਕਿ ਕੁਝ ਲੋਕ ਮਾਹੌਲ ਖਰਾਬ ਕਰਨ ਦੀ ਵੱਡੀ ਸਾਜਿਸ਼ ਕਰ ਰਹੇ ਹਨ,ਇਹ ਇੱਕ ਘਿਨੌਣਾ ਕੰਮ ਹੈ,ਕੁਝ ਤਾਕਤਾਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਚਾਹੁੰਦੀਆਂ ਹਨ,ਪਰ ਸੰਗਤ ਬੇਖੌਫ ਹੋਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਣ ਕਮੇਟੀ ਵੱਲੋਂ ਸੁਰੱਖਿਆ ਤੇ ਹੋਰ ਇੰਤਜ਼ਾਮ ਕੀਤੇ ਜਾ ਰਹੇ ਹਨ । ਧਾਮੀ ਨੇ ਕਿਹਾ ਕਿ ਹੁਣ ਕਮੇਟੀ ਵੱਲੋਂ ਵੀ ਸੁਰੱਖਿਆ ਨੂੰ ਲੈਕੇ ਵੱਡੇ ਕਦਮ ਚੁੱਕੇ ਜਾਣਗੇ ਪਾਰਕਿੰਗ ਤੋਂ ਲੈਕੇ ਪੂਰੇ ਗਲਿਆਰੇ ਵਿੱਚ ਸੀਸੀਟੀਵੀ ਲਗਾਏ ਜਾਣਗੇ ਅਤੇ ਆਪ ਨਜ਼ਰ ਰੱਖੀ ਜਾਵੇਗੀ ਇਸ ਤੋਂ ਇਲਾਵਾ ਕਮੇਟੀ ਵੱਲੋਂ ਸਕੈਨਰ ਵੀ ਲਗਾਏ ਜਾਣ ਦਾ ਫੈਸਲਾ ਲਿਆ ਗਿਆ ਹੈ ।
6 ਦਿਨਾਂ ਦੇ ਅੰਦਰ ਤਿੰਨ ਧਮਾਕੇ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ 6 ਦਿਨਾਂ ਦੇ ਅੰਦਰ ਤਿੰਨ ਧਮਾਕੇ ਹੋ ਚੁੱਕੇ ਹਨ, ਪਹਿਲਾਂ ਧਮਾਕਾ 6 ਮਈ ਦੀ ਰਾਤ 11:30 ਹੈਰੀਟੇਜ ਸਟ੍ਰੀਟ ਤੇ ਹੋਇਆ ਸੀ ਇਸ ਤੋਂ ਬਾਅਦ 8 ਮਈ ਦੀ ਸਵੇਰ 6:15 ‘ਤੇ ਸਾਰਾਗੜ੍ਹੀ ਪਾਰਕਿੰਗ ਵਿੱਚ ਹੋਇਆ ਅਤੇ ਹੁਣ ਤੀਜੇ ਧਮਾਕੇ ਦੀ ਆਵਾਜ਼ 11 ਮਈ ਦੀ ਰਾਤ 12 ਵਜੇ ਸੁਣੀ ਗਈ ਹੈ ।