Punjab

ਦਿਲ ਦੀਆਂ 3 ਨਾੜੀਆਂ ਬਲਾਕ ! 25% ਦਿਲ ਕੰਮ ਕਰ ਰਿਹਾ ਸੀ, ਉਮਰ 75 ਸਾਲ,ਪ੍ਰਾਈਵੇਟ ਡਾਕਟਰਾਂ ਨੇ ਹੱਥ ਖੜੇ ਕੀਤੇ !

ਬਿਉਰ ਰਿਪੋਰਟ : ਲੋਕ ਪ੍ਰਾਈਵੇਟ ਮੈਡੀਕਲ ਸਹੂਲਤਾਂ ਦੇ ਲਈ ਭੱਜ ਦੇ ਹਨ ਪਰ ਪੰਜਾਬ ਦੇ ਸਰਕਾਰੀ ਡਾਕਟਰ ਨੇ ਇੱਕ ਅਜਿਹੇ ਦਿਲ ਦੇ ਮਰੀਜ ਦਾ ਸਫਲ ਆਪਰੇਸ਼ਨ ਕੀਤਾ ਜਿਸ ਨੂੰ ਫੜਨ ਦੇ ਲਈ ਕੋਈ ਡਾਕਟਰ ਤਿਆਰ ਨਹੀਂ ਸੀ ਸਾਰਿਆਂ ਨੇ ਜਵਾਬ ਦੇ ਦਿੱਤਾ ਸੀ । ਪੰਜਾਬ ਸਰਕਾਰ ਦੇ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਭਾਗ ਦੇ ਅਧੀਨ ਆਉਣ ਵਾਲੇ ਗਵਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ 75 ਸਾਲ ਦੇ ਮਰੀਜ ਵਿੱਚ ਆਰਟੀਫੀਸ਼ਲ ਹਾਰਟ ਪਲਾਂਟ ਦੇ ਜ਼ਰੀਏ ਆਪਰੇਸ਼ਨ ਕੀਤਾ ਗਿਆ ਹੈ । ਕਾਰਡੀਯੋਲਾਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਪਰਮਿੰਦਰ ਸਿੰਘ ਮੰਗੇਡਾ ਨੇ ਸਾਢੇ 10 ਘੰਟੇ ਚੱਲੇ ਲੰਮੇ ਆਪਰੇਸ਼ਨ ਨੂੰ ਸਫਲਤਾ ਦੇ ਨਾਲ ਅੰਜਾਮ ਦਿੱਤਾ ।

ਦਰਅਸਲ ਸ੍ਰੀ ਗੁਰੂ ਨਾਨਕ ਦੇਵ ਹਸਤਪਤਾਲ ਵਿੱਚ 75 ਸਾਲ ਦੇ ਜੋਧ ਸਿੰਘ ਦਾ ਕੇਸ ਆਇਆ। ਦੱਸਿਆ ਗਿਆ ਉਨ੍ਹਾਂ ਦੀਆਂ 3 ਨਾੜੀਆਂ ਬਲਾਕ ਸੀ । ਪਰਿਵਾਰ ਨੇ ਸ਼ਹਿਰ ਦੇ 2 ਵੱਡੇ ਹਸਪਤਾਲ ਨਾਲ ਸੰਪਰਕ ਕੀਤਾ । ਪਰ ਉਮਰ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਹਸਪਤਾਲ ਨੇ ਇਲਾਜ ਕਰਨ ਲਈ ਹਾਮੀ ਨਹੀਂ ਭਰੀ । ਡਾਕਟਰਾਂ ਦੇ ਇਨਕਾਰ ਤੋਂ ਬਾਅਦ ਪਰਿਵਾਰ ਹਾਰ ਮੰਨ ਚੁੱਕਾ ਸੀ । ਪਰ ਕੁਝ ਸਮੇਂ ਪਹਿਲਾਂ ਨਰਸਿੰਗ ਸਿਸਟਮ ਨੇ ਇਹ ਮਾਮਲਾ ਡਾਕਟਰ ਪਰਮਿੰਦਰ ਸਿੰਘ ਨਾਲ ਸਾਂਝਾ ਕੀਤਾ ।

ਸੋਚ ਵਿਚਾਰਨ ਤੋਂ ਬਾਅਦ ਡਾਕਟਰ ਪਰਮਿੰਦਰ ਇਸ ਆਪਰੇਸ਼ਨ ਦੇ ਲਈ ਮੰਨ ਗਏ । ਮਰੀਜ਼ ਜੋਧ ਸਿੰਘ ਦੇ ਦਿਲ ਦੀਆਂ 3 ਨਾੜੀਾਆਂ ਵਿੱਚ ਕੈਲਸ਼ੀਅਮ ਭਰ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਬਲਾਕੇਜ ਆ ਚੁੱਕੀ ਸੀ ਨਾੜੀਆਂ ਵਿੱਚ 99 ਫੀਸਦੀ ਤੱਕ ਬਲਾਕ ਸਨ । ਇਨ੍ਹਾਂ ਵੀ ਨਹੀ ਦਿਲ ਵੀ ਸਿਰਫ 25 ਫੀਸਦੀ ਹੀ ਕੰਮ ਕਰ ਰਿਹਾ ਸੀ ।

ਆਰਟੀਫੀਸ਼ਲ ਹਾਰਟ ਇਮਪੇਲਾ ਕੀਤਾ ਗਿਆ ਪਲਾਂਟ

ਡਾਕਟਰ ਪਰਮਿੰਦਰ ਨੇ ਜੋਧ ਸਿੰਘ ਦੇ ਸਰੀਰ ਵਿੱਚ ਆਰਟੀਫਿਸ਼ਲ ਹਾਰਟ ਇਮਪੇਲਾ ਟਰਾਂਸਪਲਾਂਟ ਕਰਨ ਦਾ ਫੈਸਲਾ ਲਿਆ । ਡਾਕਟਰ ਪਰਮਿੰਦਰ ਮੁਤਾਬਿਕ ਮਰੀਜ਼ ਬਹੁਤ ਗੰਭੀਰ ਹਾਲਤ ਵਿੱਚ ਸੀ। ਰਿਪੋਰਟਸ ਅਤੇ ਜ਼ਰੂਰੀ ਜਾਂਚ ਦੇ ਬਾਅਦ ਆਪਰੇਸ਼ਨ ਕਰਨ ਦਾ ਫੈਸਲਾ ਲਿਆ ਗਿਆ । ਇਹ ਆਪਰੇਸ਼ਨ ਸਾਢੇ 10 ਘੰਟੇ ਤੱਕ ਚੱਲਿਆ।

ਆਰਟੀਫਿਸ਼ਲ ਹਾਰਟ ਇਮਪੇਲਾ ਨੂੰ ਮੁੰਬਈ ਤੋਂ ਮੰਗਵਾਇਆ ਗਿਆ । ਆਪਰੇਸ਼ਨ ਸ਼ੁਰੂ ਕਰਨ ਦੇ ਨਾਲ ਹੀ ਪੱਟਾਂ ਦੀਆਂ ਨਾੜੀਆਂ ਤੋਂ ਇਮਪੇਲਾ ਨੂੰ ਹਾਰਟ ਦੇ ਨਾਲ ਪਲਾਂਟ ਕਰ ਦਿੱਤਾ ਗਿਆ । ਜਿਵੇ ਹੀ ਇਮਪੇਲਾ ਨੇ ਹਾਰਟ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕੀਤਾ । ਆਪਰੇਸ਼ਨ ਨੂੰ ਅੱਗੇ ਵਧਾਇਆ ਗਿਆ । ਇੰਟਰਾ ਵਸਕੁਲਰ ਲਿਥੇਟੇਪਸੀ ਬੈਲੂਨ ਨੇ ਨਾੜੀਆਂ ਵਿੱਚ ਜਮਾ ਕੈਲਸ਼ੀਅਮ ਨੂੰ ਤੋੜਿਆ ਗਿਆ । ਇਸ ਤੋਂ ਬਾਅਦ ਸਟੰਟ ਪਾਇਆ ਗਿਆ । ਅਖੀਰ ਵਿੱਚ ਇਮਪੇਲਾ ਨੂੰ ਹਾਰਟ ਤੋਂ ਹਟਾਇਆ ਗਿਆ । ਹੁਣ ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੈ ।

50 ਫੀਸਦੀ ਘੱਟ ਆਇਆ ਖਰਚਾ

ਮਰੀਜ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਜੋਧ ਸਿੰਘ ਦੀ ਸਰਜਰੀ ਦੇ ਲਈ ਦਿੱਲੀ ਦੇ ਹਸਤਪਾਲ ਨਾਲ ਗੱਲ ਕੀਤੀ ਸੀ । ਜਿੰਨਾਂ ਨੇ ਸਰਜਰੀ ਦੇ ਲਈ 37 ਲੱਖ ਰੁਪਏ ਮੰਗੇ ਸਨ । ਪਰ ਜਦੋਂ ਅੰਮ੍ਰਿਤਸਰ ਦੇ GNDH ਨੇ ਆਪਰੇਸ਼ਨ ਕਰਨ ਦਾ ਫੈਸਲਾ ਲਿਆ ਤਾਂ ਖਰਚ ਅੱਧਾ ਰਹਿ ਗਿਆ । ਇਸ ਪੂਰੀ ਸਰਜਰੀ ਵਿੱਚ 19 ਲੱਖ ਦਾ ਖਰਚ ਆਇਆ,ਜਿਸ ਵਿੱਚ 17 ਲੱਖ ਰੁਪਏ ਸਿਰਫ ਇਮਪੇਲਾ ਨੂੰ ਮੁੰਬਈ ਤੋਂ ਅੰਮ੍ਰਿਤਸਰ ਮੰਗਵਾਉਣ ਦੇ ਲਈ ਖਰਚ ਕੀਤੇ ਗਏ ।