ਬਿਉਰੋ ਰਿਪੋਰਟ : ਪੰਜਾਬ ਵਿੱਚ ਰਿਸ਼ਤਿਆਂ ਨੂੰ ਕੀ ਹੋ ਹੋਇਆ ਹੈ ? ਤਰਨਤਾਰਨ ਵਿੱਚ ਪਿਉ ਨੇ ਗਰੀਬੀ ਦਾ ਬਹਾਨਾ ਲਗਾਕੇ ਪੁੱਤ ਦਾ ਕਤਲ ਕੀਤਾ ਤਾਂ ਅੰਮ੍ਰਿਤਸਰ ਵਿੱਚ ਨਾਨੇ ਨੇ 8 ਸਾਲ ਦੀ ਦੋਹਤੇ ਨੂੰ ਨਹਿਰ ਵਿੱਚ ਸੁੱਟ ਦਿੱਤਾ ਕਿਉਂਕਿ ਉਹ ਅਦਾਲਤ ਦੇ ਇੱਕ ਫੈਸਲੇ ਤੋਂ ਨਰਾਜ਼ ਸੀ । ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿੰਡ ਮੀਰਾਕੋਟ ਦੇ ਵਸਨੀਕ ਨਾਨਾ ਅਮਰਜੀਤ ਸਿੰਘ ਫਰਾਰ ਹੋ ਗਿਆ ਹੈ,ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ । ਨਾਨੇ ਨੇ ਜਿਸ 8 ਸਾਲ ਦੀ ਦੋਹਤੇ ਨੂੰ ਨਹਿਰ ਵਿੱਚ ਸੁੱਟਿਆ ਹੈ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ । ਪਰ ਜਿਹੜੀ ਵਜ੍ਹਾ ਨਾਲ ਨਾਨੇ ਨੇ ਦੋਤਰੇ ਨੂੰ ਨਹਿਰ ਵਿੱਚ ਸੁੱਟਿਆ ਹੈ,ਉਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ।
ਦਰਅਸਲ ਰਾਜਾਸਾਂਸੀ ਦੇ ਪਿੰਡ ਬਲ ਸਚੰਦਰ ਦੇ ਰਹਿਣ ਵਾਲੇ ਸੁਖਦੇਵ ਸਿੰਘ ਅਤੇ ਪਤਨੀ ਦਾ ਅਦਾਲਤ ਵਿੱਚ ਵਿਵਾਦ ਚੱਲ ਰਿਹਾ ਸੀ । ਅਦਾਲਤ ਨੇ ਸਮਝੌਤੇ ਦੇ ਲਈ ਦੋਵਾਂ ਨੂੰ ਕੁਝ ਸਮਾਂ ਇਕੱਠੇ ਰਹਿਣ ਦੇ ਲਈ ਕਿਹਾ ਸੀ । ਦੋਵੇ ਪਤੀ-ਪਤਨੀ ਨਾਲ ਰਹਿਣ ਵੀ ਲੱਗ ਗਏ ਸਨ ਪਰ ਸੁਖਦੇਵ ਸਿੰਘ ਦੇ ਮੁਤਾਬਿਕ ਸਹੁਰੇ ਅਮਰਜੀਤ ਸਿੰਘ ਇਸ ਦੇ ਖਿਲਾਫ ਸੀ । ਵੀਰਵਾਰ ਦੀ ਸ਼ਾਮ ਨੂੰ ਬੱਚੀ ਦਾ ਨਾਨਾ ਘਰ ਆਇਆ ਅਤੇ 8 ਸਾਲ ਦੇ ਦੋਹਤੇ ਗੁਰਅੰਸ਼ਪ੍ਰੀਤ ਸਿੰਘ ਨੂੰ ਨਾਲ ਲੈ ਗਿਆ ।
ਪਿਤਾ ਸੁਖਦੇਵ ਮੁਤਾਬਿਕ ਨਾਨੇ ਨੇ ਗੁਰਅੰਸ਼ਪ੍ਰੀਤ ਸਿੰਘ ਜਗਦੇਵ ਕਲਾਂ ਦੇ ਰਸਤੇ ਵਿੱਚ ਪੈਣ ਵਾਲੀ ਨਹਿਰ ਵਿੱਚ ਧੱਕਾ ਮਾਰ ਦਿੱਤਾ ਅਤੇ ਫਰਾਰ ਹੋ ਗਿਆ । ਥਾਣਾ ਇੰਚਾਰਜ ਹਰਚੰਦ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਰਜੀਤ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਗੋਤਾਖੋਰਾ ਦੀ ਮਦਦ ਨਾਲ ਬੱਚੇ ਦੀ ਤਲਾਸ਼ ਕੀਤੀ ਜਾ ਰਹੀ ਹੈ । ਨਾਨੇ ਅਮਰਜੀਤ ਦੀ ਇਹ ਹਰਕਤ ਹੈਰਾਨ ਕਰਨ ਵਾਲੀ ਹੈ । ਆਖਿਰ ਉਹ ਕਿਉਂ ਨਹੀਂ ਚਾਹੁੰਦਾ ਸੀ ਕਿ ਉਸ ਦੀ ਕੁੜੀ ਦਾ ਘਰ ਵਸੇ ?ਉਸ ਨੂੰ ਅਦਾਲਤ ਦੇ ਫੈਸਲੇ ਤੋਂ ਕਿਉਂ ਇਤਰਾਜ਼ ਸੀ ? ਜੇਕਰ ਉਸ ਨੂੰ ਇਤਰਾਜ਼ ਸੀ ਤਾਂ ਉਸ ਨੇ ਆਪਣੇ ਦੌਤਰੇ ਨੂੰ ਜਾਨੋ ਮਾਰਨ ਦੀ ਜਿਹੜੀ ਹਰਕਤ ਕੀਤੀ ਹੈ ਉਸ ਦੇ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰ ਰਹੀ ਹੈ? ਇਸ ਤੋਂ ਪਹਿਲਾਂ ਤਰਨਤਾਰਨ ਦੇ ਪਿਤਾ ਨੇ ਪੁੱਤਰ ਦਾ ਗਲਾ ਦਬਾ ਕੇ ਉਸ ਨੂੰ ਸੂਏਂ ਵਿੱਚ ਸੁੱਟਰ ਦੇ ਪਿੱਛੇ ਜਿਹੜੀ ਕਹਾਣੀ ਸੁਣਾਈ ਸੀ ਉਹ ਵੀ ਹੈਰਾਨ ਕਰਨ ਵਾਲੀ ਸੀ।
ਤਰਨਤਾਰਨ ਵਿੱਚ ਪਿਤਾ ਨੇ ਪੁੱਤਰ ਦਾ ਕਤਲ ਕੀਤਾ ਸੀ
ਤਰਨਤਾਰਨ ਦੇ ਅੰਗਰੇਜ਼ ਸਿੰਘ ਨੇ 6 ਦਿਨ ਬਾਅਦ ਪੁਲਿਸ ਨੂੰ ਦੱਸਿਆ ਕਿ ਉਸ ਨੇ ਪੁੱਤਰ ਨੂੰ ਇਸ ਲਈ ਮਾਰਿਆ ਸੀ ਕਿਉਂਕਿ ਇੱਕ ਦਿਨ ਉਹ ਮਜ਼ਦੂਰੀ ਕਰਕੇ ਜਦੋਂ ਘਰ ਆਇਆ ਤਾਂ ਉਸ ਪੁੱਤਰ ਨੇ ਕਿਹਾ ਮੈਂ ਵੀ ਮਜ਼ਦੂਰੀ ਕਰਾਂਗਾ। ਉਸ ਨੇ ਕਿਹਾ ਪੁੱਤਰ ਦੀ ਇਹ ਗੱਲ ਸੁਣਨ ਤੋਂ ਬਾਅਦ ਉਹ ਗੁੱਸੇ ਵਿੱਚ ਆ ਗਿਆ ਪਹਿਲਾਂ ਉਸ ਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਨਹੀਂ ਕਰ ਸਕਿਆ ਅਤੇ ਫਿਰ ਉਸ ਨੇ ਪੁੱਤਰ ਨੂੰ ਮਾਰ ਕੇ ਸੂਏਂ ਵਿੱਚ ਡੁੱਬੋ ਦਿੱਤਾ । ਅੰਗਰੇਜ਼ ਸਿੰਘ ਨੇ ਕਿਹਾ ਉਸ ਨੂੰ ਆਪਣੇ ਕੀਤੇ ‘ਤੇ ਪਛਤਾਵਾ ਹੈ ਪਰ ਇਸ ਨਾਲ ਉਸ ਦਾ ਪੁੱਤਰ ਵਾਪਸ ਨਹੀਂ ਆ ਸਕਦਾ ਹੈ ।